Parliament Session: ਸੰਸਦ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਹੰਗਾਮਾ; ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਦਿੱਤਾ ਜਵਾਬ
Advertisement
Article Detail0/zeephh/zeephh2316502

Parliament Session: ਸੰਸਦ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਹੰਗਾਮਾ; ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਦਿੱਤਾ ਜਵਾਬ

 Parliament Session: ਸੰਸਦ ਮੈਂਬਰ ਰਾਹੁਲ ਗਾਂਧੀ ਦੇ ਸੰਸਦ ਦੇ ਸੈਸ਼ਨ ਭਾਸ਼ਣ ਦੌਰਾਨ ਹੰਗਾਮਾ ਮਚ ਗਿਆ।

Parliament Session: ਸੰਸਦ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਹੰਗਾਮਾ; ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਦਿੱਤਾ ਜਵਾਬ

Parliament Session:  ਸੰਸਦ ਦੇ ਸੈਸ਼ਨ ਦੇ ਛੇਵੇਂ ਦਿਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਸਦਨਾਂ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਹੋ ਰਹੀ ਹੈ। ਸੰਸਦ ਦੇ ਸੈਸ਼ਨ ਦੌਰਾਨ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਦਿੱਤੇ ਬਿਆਨ ਉਤੇ ਭਾਰੀ ਹੰਗਾਮਾ ਮਚ ਗਿਆ। ਦਰਅਸਲ ਵਿੱਚ ਇਸ ਦੌਰਾਨ ਰਾਹੁਲ ਗਾਂਝੀ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਅਤੇ ਨੀਟ ਪ੍ਰੀਖਿਆ ਉਤੇ ਸਰਕਾਰ ਉਪਰ ਸਵਾਲ ਖੜ੍ਹੇ ਕੀਤੇ।

ਦਰਅਸਲ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੂ ਡਰ ਨਹੀਂ ਫੈਲਾ ਸਕਦੇ। ਉਨ੍ਹਾਂ ਭਗਵਾਨ ਸ਼ਿਵ ਦੀ ਤਸਵੀਰ ਨੂੰ ਲਹਿਰਾਇਆ ਤੇ ਇਹ ਵੀ ਕਿਹਾ ਕਿ ਭਾਜਪਾ ਡਰ ਫੈਲਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਲਹਿਰਾਈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਅਯੁੱਧਿਆ ਤੋਂ ਸ਼ੁਰੂਆਤ ਕਰਾਂਗਾ। ਜਦੋਂ ਰਾਹੁਲ ਨੇ ਇਹ ਕਿਹਾ ਤਾਂ ਅਮਿਤ ਸ਼ਾਹ ਖੜ੍ਹੇ ਹੋ ਗਏ ਅਤੇ ਪੁੱਛਿਆ ਕਿ ਕੀ ਇਹ ਨਿਯਮ ਉਨ੍ਹਾਂ 'ਤੇ ਲਾਗੂ ਨਹੀਂ ਹੁੰਦਾ। ਉਹ ਪੂਰੀ ਭਾਜਪਾ ਨੂੰ ਹਿੰਸਾ ਫੈਲਾਉਣ ਵਾਲੀ ਦੱਸ ਰਹੇ ਹਨ। ਹਾਊਸ ਆਰਡਰ ਵਿੱਚ ਨਹੀਂ ਹੈ। ਸਦਨ ਇਸ ਤਰ੍ਹਾਂ ਨਹੀਂ ਚੱਲੇਗਾ। ਇਸ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਲੋਕ ਸਭਾ ਮੈਂਬਰਾਂ ਨੇ ਭਾਰੀ ਹੰਗਾਮਾ ਕੀਤਾ। ਰਾਹੁਲ ਨੂੰ ਸੰਵਿਧਾਨ ਦੀ ਗਰਿਮਾ ਰੱਖਣ ਲਈ ਕਹਿਣ ਲੱਗੇ।

ਰਾਹੁਲ ਗਾਂਧੀ ਨੇ ਕੀ ਕਿਹਾ?
ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ 24 ਘੰਟੇ ਹਿੰਸਾ, ਹਿੰਸਾ, ਹਿੰਸਾ ਚਾਹੁੰਦੇ ਹਨ; ਨਫ਼ਰਤ, ਨਫ਼ਰਤ, ਨਫ਼ਰਤ; ਝੂਠ, ਝੂਠ, ਝੂਠ ਕਰਦੇ ਰਹੋ। ਉਹ ਬਿਲਕੁਲ ਵੀ ਹਿੰਦੂ ਨਹੀਂ ਹਨ। ਤੁਸੀਂ ਬਿਲਕੁਲ ਵੀ ਹਿੰਦੂ ਨਹੀਂ ਹੋ। ਹਿੰਦੂ ਧਰਮ ਵਿੱਚ ਸਪਸ਼ਟ ਲਿਖਿਆ ਹੈ ਕਿ ਸੱਚ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਸੱਚ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਅਹਿੰਸਾ ਫੈਲਾਉਣੀ ਚਾਹੀਦੀ ਹੈ।

ਅਯੁੱਧਿਆ ਦਾ ਮੁੱਦਾ ਚੁੱਕਿਆ

ਰਾਹੁਲ ਗਾਂਧੀ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਅਯੁੱਧਿਆ ਨੇ ਭਾਜਪਾ ਨੂੰ ਸੰਦੇਸ਼ ਦਿੱਤਾ ਹੈ। ਅਵਧੇਸ਼ ਪਾਸੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਸੰਦੇਸ਼ ਤੁਹਾਡੇ ਸਾਹਮਣੇ ਬੈਠੇ ਹਨ। ਕੱਲ੍ਹ ਕੌਫੀ ਪੀਂਦਿਆਂ ਮੈਂ ਉਨ੍ਹਾਂ ਪੁੱਛਿਆ ਕਿ ਕੀ ਹੋਇਆ? ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਸੀਂ ਅਯੁੱਧਿਆ ਵਿੱਚ ਜਿੱਤ ਰਹੇ ਹੋ? ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਜਾਣਦੇ ਸੀ। ਅਯੁੱਧਿਆ ਵਿੱਚ ਹਵਾਈ ਅੱਡਾ ਬਣਾਇਆ ਗਿਆ, ਜ਼ਮੀਨ ਖੋਹ ਲਈ ਗਈ ਅਤੇ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ। ਸਾਰੇ ਛੋਟੇ ਦੁਕਾਨਦਾਰਾਂ ਅਤੇ ਛੋਟੀਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਅਯੁੱਧਿਆ ਦੇ ਉਦਘਾਟਨ ਮੌਕੇ ਅਯੁੱਧਿਆ ਦੇ ਲੋਕ ਬਹੁਤ ਦੁਖੀ ਹੋਏ। ਅੰਬਾਨੀ ਜੀ ਸਨ, ਅਡਾਨੀ ਜੀ ਸਨ ਪਰ ਅਯੁੱਧਿਆ ਤੋਂ ਕੋਈ ਨਹੀਂ ਸੀ। ਨਰਿੰਦਰ ਮੋਦੀ ਜੀ ਨੇ ਅਯੁੱਧਿਆ ਦੇ ਲੋਕਾਂ ਦੇ ਦਿਲਾਂ ਵਿੱਚ ਡਰ ਪੈਦਾ ਕੀਤਾ। ਉਨ੍ਹਾਂ ਦੀਆਂ ਜ਼ਮੀਨਾਂ ਖੋਹ ਲਈਆਂ, ਉਨ੍ਹਾਂ ਦੇ ਘਰ ਢਾਹ ਦਿੱਤੇ ਪਰ ਉਦਘਾਟਨ ਦੀ ਗੱਲ ਤਾਂ ਛੱਡੋ, ਉਨ੍ਹਾਂ ਨੂੰ ਬਾਹਰ ਵੀ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਨੇ ਮੈਨੂੰ ਇੱਕ ਗੱਲ ਹੋਰ ਦੱਸੀ ਕਿ ਦੋ ਵਾਰ ਨਰਿੰਦਰ ਮੋਦੀ ਨੇ ਪਰਖਿਆ ਕਿ ਕੀ ਮੈਂ ਅਯੁੱਧਿਆ ਤੋਂ ਲੜਾਂ। ਸਰਵੇਖਣ ਕਰਨ ਵਾਲਿਆਂ ਨੇ ਕਿਹਾ ਕਿ ਅਯੁੱਧਿਆ ਨਾ ਜਾਓ, ਉੱਥੋਂ ਦੇ ਲੋਕ ਤੁਹਾਨੂੰ ਹਰਾ ਦੇਣਗੇ, ਇਸੇ ਲਈ ਪੀਐੱਮ ਵਾਰਾਣਸੀ ਗਏ ਅਤੇ ਖੁਦ ਨੂੰ ਬਚਾਇਆ।

PM ਮੋਦੀ ਨੇ ਕੀ ਕਿਹਾ?
ਇਸ ਦੌਰਾਨ ਪੀਐਮ ਮੋਦੀ ਨੇ ਵਿਚਾਲੇ ਹੀ ਉੱਠ ਕੇ ਰਾਹੁਲ ਗਾਂਧੀ ਨੂੰ ਰੋਕਿਆ ਤੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਸਮੁੱਚੇ ਹਿੰਦੂ ਭਾਈਚਾਰੇ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ। ਇਸ 'ਤੇ ਰਾਹੁਲ ਨੇ ਜਵਾਬ ਦਿੱਤਾ ਕਿ ਮੈਂ ਭਾਜਪਾ ਨੂੰ ਹਿੰਸਕ ਕਿਹਾ, ਨਰਿੰਦਰ ਮੋਦੀ ਪੂਰਾ ਹਿੰਦੂ ਸਮਾਜ ਨਹੀਂ ਹੈ। ਭਾਜਪਾ ਪੂਰਾ ਹਿੰਦੂ ਸਮਾਜ ਨਹੀਂ ਹੈ। ਆਰਐਸਐਸ ਪੂਰਾ ਹਿੰਦੂ ਸਮਾਜ ਨਹੀਂ ਹੈ।

ਰਾਹੁਲ ਦੇ ਬਿਆਨਾਂ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਅਦ 'ਚ ਸਦਨ 'ਚ ਕਿਹਾ, 'ਇਸ ਸੰਵਿਧਾਨ ਨੇ ਮੈਨੂੰ ਸਿਖਾਇਆ ਹੈ ਕਿ ਮੈਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।' ਸਦਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਜਿਸ ਤੋਂ ਬਾਅਦ ਵਿਰੋਧੀ ਧਿਰ ਲੋਕ ਸਭਾ ਤੋਂ ਵਾਕਆਊਟ ਕਰ ਗਈ। ਇਸ ਦੇ ਨਾਲ ਹੀ ਸੰਸਦ 'ਚ ਮੂਰਤੀਆਂ ਦੀ ਜਗ੍ਹਾ ਬਦਲਣ ਨੂੰ ਲੈ ਕੇ ਰਾਜ ਸਭਾ 'ਚ ਖੜਗੇ ਅਤੇ ਕਿਰੇਨ ਰਿਜਿਜੂ ਵਿਚਾਲੇ ਬਹਿਸ ਹੋਈ। ਰਾਹੁਲ ਗਾਂਧੀ ਨੇ ਲੋਕ ਸਭਾ 'ਚ NEET 'ਤੇ ਚਰਚਾ ਦੀ ਮੰਗ ਕੀਤੀ ਸੀ। ਵਿਰੋਧੀ ਧਿਰ ਦੇ ਰੌਲੇ-ਰੱਪੇ ਦਰਮਿਆਨ ਸਪੀਕਰ ਬਿਰਲਾ ਨੇ ਕਿਹਾ ਕਿ ਬਾਹਰਲੇ ਕਈ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਧਾਨਗੀ ਅਧਿਕਾਰੀ ਜਾਂ ਕੁਰਸੀ 'ਤੇ ਬੈਠਾ ਵਿਅਕਤੀ ਮਾਈਕ ਬੰਦ ਕਰ ਦਿੰਦਾ ਹੈ। ਮਾਈਕ ਦਾ ਕੰਟਰੋਲ ਇਸ ਸਿਸਟਮ 'ਤੇ ਕੰਮ ਕਰਦਾ ਹੈ।

Trending news