ਬਿਮਲ ਸ਼ਰਮਾ/ਆਨੰਦਪੁਰ ਸਾਹਿਬ: ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਯਤਨ ਕੀਤੇ ਜਾਂਦੇ ਹਨ ਉਥੇ ਹੀ ਵਿਦੇਸ਼ਾਂ ਵਿੱਚ ਬੈਠੀ ਸੰਗਤ ਵੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦੀ ਹੈ।  ਇਸ ਦੇ ਤਹਿਤ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਲਾਗੇ  ਯੂ. ਕੇ. ਦੀ ਸਿੱਖ ਸੰਗਤ ਵੱਲੋਂ ਕਾਰ ਸੇਵਾ ਆਰੰਭੀ ਗਈ ਹੈ ਜਿੱਥੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਆਲੇ ਦੁਆਲੇ ਨੂੰ ਬੂਟੇ ਲਗਾ ਕੇ ਹਰਿਆ ਭਰਿਆ ਕੀਤਾ ਜਾ ਰਿਹਾ ਹੈ। 


COMMERCIAL BREAK
SCROLL TO CONTINUE READING

 


ਉਥੇ ਹੀ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਬਿਲਕੁਲ ਲਾਗੇ ਗੱਠੜੀ ਘਰ ਜੋੜਾ ਘਰ ਐਡਮਿਨ ਬਲਾਕ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ 'ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਆਉਣ ਵਾਲੇ ਬਜ਼ੁਰਗ ਸ਼ਰਧਾਲੂਆਂ ਦੇ ਲਈ ਪਾਰਕਿੰਗ ਤੋਂ ਤਖ਼ਤ ਸਾਹਿਬ ਤੱਕ ਲਿਫਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਗੁਰਦੁਆਰਾ ਦੁਮਾਲਗੜ  ਸਾਹਿਬ ਤਕ ਜਾਣ ਲਈ ਇਕ ਪੁਲ ਦਾ ਵੀ ਨਿਰਮਾਣ ਕੀਤਾ ਜਾ ਰਿਹਾ।


 


ਵਿਦੇਸ਼ਾਂ ਵਿਚ ਬੈਠੀ ਸੰਗਤ ਵੱਲੋਂ ਹਮੇਸ਼ਾ ਹੀ ਪੰਜਾਬ ਵਿਚ ਗੁਰਧਾਮਾਂ ਦੀ ਸੇਵਾ ਦੇ ਲਈ ਹਮੇਸ਼ਾ ਹੀ ਯਤਨ ਕੀਤੇ ਜਾਂਦੇ ਹਨ। ਇਸੇ ਤਰੀਕੇ ਨਾਲ ਯੂ. ਕੇ.  ਦੀ ਸੰਗਤ ਜੋ ਕਿ ਨਿਸ਼ਕਾਮ ਸੇਵਕ ਜਥਾ ਯੂ. ਕੇ. ਵਲੋਂ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੋਲ ਜਿਥੇ ਗੱਠੜੀ ਘਰ, ਜੋੜਾ ਘਰ, ਐਡਮਿਨ ਬਲਾਕ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਆਉਣ ਵਾਲੇ ਬਜ਼ੁਰਗ ਸ਼ਰਧਾਲੂਆਂ ਦੇ ਲਈ ਪਾਰਕਿੰਗ ਤੋਂ ਤਖ਼ਤ ਸਾਹਿਬ ਤੱਕ ਲਿਫਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਓਥੇ ਹੀ ਤਖ਼ਤ ਸਾਹਿਬ ਦੇ ਆਲੇ ਦੁਆਲੇ ਹਰਿਆ ਭਰਿਆ ਬਣਾਉਣ ਲਈ ਬੂਟੇ ਵੀ ਲਗਾਏ ਜਾਣਗੇ । 


 


WATCH LIVE TV