ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਹੱਤਿਆ ’ਚ ਜਿੱਥੇ ਪਹਿਲਾਂ ਗੈਂਗਸਟਰਾਂ ਦਾ ਹੱਥ ਦੱਸਿਆ ਜਾ ਰਿਹਾ ਸੀ, ਹੁਣ ਇਸ ਮਾਮਲੇ ’ਚ 2 ਪੰਜਾਬੀ ਗਾਇਕਾਂ (Singers) ਦੇ ਸ਼ਾਮਲ ਹੋਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ।


COMMERCIAL BREAK
SCROLL TO CONTINUE READING

 



ਡੀਜੀਪੀ ਨੂੰ ਭੇਜੀ ਮੂਸੇਵਾਲਾ ਦੇ ਪਿਤਾ ਨੇ ਸ਼ਿਕਾਇਤ 
ਇਸ ਸਬੰਧ ’ਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਡੀ. ਜੀ. ਪੀ. ਪੰਜਾਬ (DGP, Punjab Police) ਨੂੰ ਸ਼ਿਕਾਇਤ ਭੇਜੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਦੋਹਾਂ ਗਾਇਕਾਂ ਨੂੰ IPC ਦੀ ਧਾਰਾ 120B ਤਹਿਤ ਨਾਮਜ਼ਦ ਕੀਤਾ ਗਿਆ ਹੈ। ਜਲਦ ਹੀ ਪੁਲਿਸ ਇਨ੍ਹਾਂ ਦੋਹਾਂ ਦੇ ਨਾਵਾਂ ਦਾ ਖ਼ੁਲਾਸਾ ਕਰੇਗੀ। ਮੂਸੇਵਾਲਾ ਵਾਲਾ ਦੇ ਪਿਤਾ ਵਲੋਂ ਕੀਤੀ ਸ਼ਿਕਾਇਤ ਮੁਤਾਬਕ ਇਹ ਗਾਇਕ ਨੂੰ ਧਮਕਾ ਰਹੇ ਸਨ। 


ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸ਼ੁਰੂਆਤੀ ਦੌਰ ’ਚ ਇਹ ਸਿੱਧੂ ਨਾਲ ਜੁੜੇ ਸਨ। ਉਸ ਸਮੇਂ ਸਿੱਧੂ ਮੂਸੇਵਾਲਾ ਕੈਨੇਡਾ ’ਚ ਪੜ੍ਹਾਈ ਦੇ ਨਾਲ ਨਾਲ ਆਪਣੇ ਗਾਇਕੀ ਖੇਤਰ ’ਚ ਸ਼ੁਰੂਆਤ ਕਰ ਰਿਹਾ ਸੀ। ਇਨ੍ਹਾਂ ਦਾ ਕੈਨੇਡਾ ’ਚ ਮਿਊਜ਼ਿਕ ਸਟੂਡਿਓ (Music Studio) ਸੀ, ਜਿੱਥੇ ਮੂਸੇਵਾਲਾ ਨੇ ਕਈ ਗੀਤ ਰਿਕਾਰਡ ਕੀਤੇ। ਮੂਸੇਵਾਲਾ ਦੇ ਸਾਰੇ ਸਟੇਜ ਸ਼ੌਅ ਦਾ ਕੰਮ-ਕਾਰ ਇਹ ਦੋਹੇਂ ਹੀ ਦੇਖ ਰਹੇ ਸਨ। 


 



ਸਿੱਧੂ ਨੇ ਧਮਕੀਆਂ ਦੀ ਪਰਵਾਹ ਨਹੀਂ ਕੀਤੀ
ਜਿਸ ਕਾਰਨ ਇਹ ਸਟੇਜ ਸ਼ੌਆਂ ਦੀ ਕਮਾਈ ਦਾ ਜ਼ਿਆਦਾ ਆਪ ਰੱਖ ਲੈਂਦੇ ਸਨ ਤੇ ਮੂਸੇਵਾਲਾ ਨੂੰ ਕੁਝ ਹਿੱਸਾ ਹੀ ਦਿੰਦੇ ਸਨ। ਇਹ ਸਭ ਹੁੰਦਾ ਦੇਖ ਮੂਸੇਵਾਲਾ ਕਰਾਰਨਾਮੇ (Agreement) ਤੋਂ ਪਿਛੇ ਹੱਟ ਗਏ। ਉਸ ਤੋਂ ਬਾਅਦ ਇਨ੍ਹਾਂ ਦੋਹਾਂ ਨੂੰ ਮੂਸੇਵਾਲਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੂਸੇਵਾਲਾ ਨਾ ਮੰਨਿਆ ਤਾਂ ਗੈਂਗਸਟਰਾਂ (Gangsters) ਤੋਂ ਮੂਸੇਵਾਲਾ ਨੂੰ ਧਮਕਿਆਂ ਦਵਾਉਣੀਆਂ ਸ਼ੁਰੂ ਕਰ ਦਿੱਤੀਆਂ



ਪਹਿਲਾਂ ਵੀ ਮੂਸੇਵਾਲਾ ਦੀ ਹੱਤਿਆ ’ਚ ਜੁੜਿਆ ਸੀ ਇਸ ਗਾਇਕ ਦਾ ਨਾਮ
ਉਨ੍ਹਾਂ ਇਸ਼ਾਰਾ ਕੀਤਾ ਕਿ ਜੋ ਗਾਇਕ ਗੈਂਗਸਟਰਾਂ ਨੂੰ ਆਪਣਾ ਭਰਾ ਕਹਿੰਦਾ ਹੈ ਤੇ ਦੂਜੇ ਪਾਸੇ ਪੁਲਿਸ ਤੋਂ ਸਕਿਓਰਟੀ ਮੰਗ ਰਿਹਾ ਹੈ। ਬਲਕੌਰ ਸਿੰਘ (Balkaur Singh ) ਦੇ ਇਸ ਬਿਆਨ ਤੋਂ ਚਰਚਾਵਾਂ ਦਾ ਦੌਰ ਦੁਬਾਰਾ ਸ਼ੁਰੂ ਹੋ ਗਿਆ ਹੈ। ਇਸ ਗਾਇਕ ਦਾ ਪਹਿਲਾਂ ਵੀ ਮੂਸੇਵਾਲਾ ਦੀ ਹੱਤਿਆ ’ਚ ਨਾਮ ਜੁੜਿਆ ਸੀ, ਪਰ ਪੁਲਿਸ ਨੇ ਇਸਨੂੰ ਨਕਾਰ ਦਿੱਤਾ ਸੀ।