ਚੰਡੀਗੜ੍ਹ-  ਆਮਤੋਰ ‘ਤੇ ਬੋਰਵੈੱਲ ‘ਚ ਬੱਚੇ ਡਿੱਗ ਜਾਂਦੇ ਹਨ ਅਤੇ ਉਹਨਾਂ ਨੂੰ ਬਚਾਉਣ  ਲਈ ਰੈਸਕਿਓ ਉਪਰੇਸ਼ਨ ਚਲਾਇਆ ਜਾਂਦਾ ਹੈ। ਪਰ ਖਰੜ ਦੇ ਭਾਗੋਮਾਜਰਾ ਵਿੱਚ 40 ਫੁੱਟ ਖੁੱਲ੍ਹੇ ਬੋਰਵੈੱਲ ‘ਚ ਕੁੱਤੇ ਦੇ ਤਿੰਨ ਬੱਚੇ ਡਿੱਗ ਜਾਂਦੇ ਹਨ ਜਿੰਨਾਂ ਨੂੰ ਬਚਾਉਣ ਲਈ ਲਈ ਪਸ਼ੂ ਪ੍ਰੇਮੀਆਂ ਵੱਲੋਂ ਪ੍ਰਸ਼ਾਸਨ ਦੀ ਮਦਦ ਲਈ ਗਈ। ਮੌਕੇ ‘ਤੇ ਪ੍ਰਸ਼ਾਸਨ ਵੱਲੋਂ ਐਨ. ਡੀ. ਆਰ. ਐਫ. (NDRF) ਦੀਆਂ ਟੀਮਾਂ ਭੇਜੀਆਂ ਗਈਆਂ ਅਤੇ ਬੇਜ਼ੁਬਾਨਾਂ ਨੂੰ ਬਚਾਉਣ ਲਈ ਰੈਸਕਿਓ ਉਪਰੇਸ਼ਨ ਚਲਾਇਆ ਗਿਆ, ਪਰ 30 ਘੰਟੇ ਤੋਂ ਵੱਧ ਚੱਲਿਆ ਰੈਸਕਿਓ ਉਪਰੇਸ਼ਨ ਵੀ ਇਹਨਾਂ ਬੇਜ਼ੁਬਾਨਾਂ ਦੀ ਜ਼ਿੰਦਗੀ ਨਾ ਬਚਾ ਸਕਿਆ।


COMMERCIAL BREAK
SCROLL TO CONTINUE READING

ਰੈਸਕਿਓ ਉਪਰੇਸ਼ਨ


ਬੇਜ਼ੁਬਾਨਾਂ ਦੀ ਜਾਨ ਬਚਾਉਣ ਲਈ ਮੌਕੇ ‘ਤੇ ਪਹੁੰਚੀਆਂ ਐਨ. ਡੀ. ਆਰ. ਐਫ. (NDRF) ਦੀਆਂ ਟੀਮਾਂ ਨੇ ਰੈਸਕਿਓ ਉਪਰੇਸ਼ਨ ਸ਼ੁਰੂ ਕਰ ਦਿੱਤਾ ਸੀ। ਟੀਮ ਵੱਲੋਂ ਜੇ. ਸੀ. ਬੀ ਦੀ ਮਦਦ ਨਾਲ ਬੋਰਵੈੱਲ ਨਾਲ ਖੁਦਾਈ ਸ਼ੁਰੂ ਕੀਤੀ ਜਾਂਦੀ ਹੈ। ਬੋਰਵੈੱਲ ਵਿਚ ਕੈਮਰੇ ਦੇ ਜ਼ਰੀਏ ਇਹਨਾਂ ਬੱਚਿਆਂ ਦੀ ਸਥਿਤੀ ਨੂੰ ਜਾਚਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਰਾਹੀ ਪਤਾ ਲੱਗਿਆ ਕਿ ਸੀ ਕੇਵਲ ਇੱਕ ਹੀ ਬੱਚਾ ਹਰਕਤ ਕਰ ਰਿਹਾ ਸੀ। ਐਨ. ਡੀ. ਆਰ. ਐਫ. (NDRF) ਵੱਲੋਂ ਲਗਾਤਾਰ ਮਿੱਟੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਚਾਨਕ ਬੋਰਵੈੱਲ ਵਿੱਚ ਮਿੱਟੀ ਡਿੱਗਣ ਨਾਲ ਬੋਰਵੈੱਲ ਬੰਦ ਹੋ ਗਿਆ,ਜਿਸ ਕਾਰਨ ਇਹਨਾਂ ਬੇਜ਼ੁਬਾਨਾਂ ਨੂੰ ਆਪਣੀ ਜਾਨ ਗਵਾਣੀ ਪੈ ਗਈ।


ਅਕਸਰ ਹੀ ਖੁੱਲ੍ਹੇ ਬੋਰਵੈੱਲ ਵਿੱਚ ਬੱਚਿਆਂ ਦੇ ਡਿਗਣ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਇਸਨੂੰ ਪ੍ਰਸ਼ਾਸਨ ਦੀ ਅਣਗਹਿਲੀ ਕਹਿ ਲਵੋਂ ਜਾ ਫਿਰ ਉਹਨਾਂ ਲੋਕਾਂ ਦੀ ਗਲਤੀ ਜਿਹੜੇ ਬੋਰਵੈੱਲ ਕਰਵਾਉਂਦੇ ਹਨ ਪਰ ਉਹਨਾਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ। ਪਿਛਲੇ ਕੁਝ ਸਮਿਆਂ ਦੌਰਾਨ ਬੋਰਵੈੱਲ ਵਿੱਚ ਡਿੱਗਣ ਨਾਲ ਕਈ ਬੱਚਿਆਂ ਨੇ ਆਪਣੀ ਜਾਨ ਵੀ ਗਵਾਈ, ਪਰ ਫਿਰ ਵੀ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਇਹਨਾਂ ਖੁੱਲ੍ਹੇ ਬੋਰਵੱਲਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜਦੋਂ ਕੋਈ ਵੱਡਾ ਹਾਦਸਾ ਵਾਪਰਦਾ ਫਿਰ ਪ੍ਰਸ਼ਾਸਨ ਦੀ ਨੀਂਦ ਖੁਲ੍ਹਦੀ ਹੈ ਅਤੇ ਲੋਕਾਂ ਦਾ ਧਿਆਨ ਜਾਂਦਾ ਹੈ।ਹਾਲਾਂਕਿ ਉਹਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਮੌਕੇ ‘ਤੇ ਰੈਸਕਿਓ ਉਪਰੇਸ਼ਨ ਚਲਾਇਆ ਜਾਂਦਾ ਪਰ ਫਿਰ ਵੀ ਕਈ ਬੱਚੇ ਇਸ ਅਣਗਹਿਲੀ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।


ਖਰੜ ਦੇ ਭਾਗੋਮਾਜਰਾ ਵਿੱਚ 40 ਫੁੱਟ ਖੁੱਲ੍ਹੇ ਬੋਰਵੈੱਲ ‘ਚ ਕੁੱਤੇ ਦੇ ਤਿੰਨ ਬੱਚਿਆਂ ਦੀ ਡਿੱਗਣ ਨਾਲ ਮੌਤ ਹੋ ਗਈ। ਹਾਲਾਂਕਿ ਮੌਕੇ ‘ਤੇ ਐਨ. ਡੀ. ਆਰ. ਐਫ. (NDRF) ਵੱਲੋ ਰੈਸਕਿਓ ਉਪਰੇਸ਼ਨ ਚਲਾਇਆ ਗਿਆ ਪਰ ਬੋਰਵੈੱਲ ‘ਚ ਆਕਸੀਜਨ ਦੀ ਕਮੀ ਹੋਣ ਕਾਰਨ ਤਿੰਨ ਬੇਜ਼ੁਬਾਨ ਆਪਣੀ ਜਾਨ ਗਵਾ ਲੈਂਦੇ ਹਨ।