ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇਕ ਅਜਿਹੇ ਸਖਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਖੁਦ ਨੂੰ ਇੰਟਰਪੋਲ ਦਾ ਏਜੰਟ ਦੱਸ ਕੇ ਘੁੰਮਦਾ ਸੀ ਉਸ ਨੇ ਗੱਡੀ ਤੇ ਪੁਲਿਸ ਦੇ ਸਟਿਕਰ ਲਗਾਏ ਸਨ ਅਤੇ ਪੁਲਿਸ ਪਾਰਟੀ ਨੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਕਿਹਾ ਕਿ ਕੀ ਤੁਹਾਨੂੰ ਸਟਿੱਕਰ ਨਹੀਂ ਦਿਖਾਈ ਦਿੰਦਾ।  ਪੁਲਿਸ ਨੇ ਉਸ ਤੋਂ ਜਦੋਂ ਆਈ ਕਾਰਡ ਦੀ ਮੰਗ ਕੀਤੀ ਤਾਂ ਉਸਨੇ ਆਪਣਾ ਇਕ ਆਈ ਕਾਰਡ ਵੀ ਪੁਲਿਸ ਨੂੰ ਵਿਖਾਇਆ ਜਿਸ ਦੇ ਇੰਟਰਪੋਲ ਏਜੰਟ ਲਿਖਿਆ ਹੋਇਆ ਸੀ ਅਤੇ ਨਾਂ ਰਣਧੀਰ ਸਿੰਘ ਵਾਸੀ ਬਸਤੀ ਅਬਦੁਲਾਪੁਰ ਵੀ ਲਿਖਿਆ ਹੋਇਆ ਸੀ।


COMMERCIAL BREAK
SCROLL TO CONTINUE READING

 


ਜਿਸ ਦੀ ਪੁਲਿਸ ਨੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕੇ ਇੰਟਰਪੋਲ ਦਾ ਅਜਿਹਾ ਕੋਈ ਵੀ ਏਜੰਟ ਨਹੀਂ ਹੈ ਜਿਸ ਤੋਂ ਬਾਅਦ ਪੁਲਿਸ ਉਸਨੂੰ ਪੁਲਿਸ ਸਟੇਸ਼ਨ ਲੈ ਗਈ ਜਿਥੇ ਜਾ ਕੇ ਮੁਲਜ਼ਮ ਨੇ ਮੰਨਿਆ ਕਿ ਉਸ ਦੇ ਸਾਰੇ ਦਸਤਾਵੇਜ਼ ਫ਼ਰਜ਼ੀ ਨੇ ਉਹ ਟੋਲ ਟੈਕਸ ਬਚਾਉਣ ਲਈ ਅਤੇ ਹੋਰ ਫ਼ਾਇਦੇ ਲੈਣ ਲਈ ਅੱਜ ਇਹ ਜਾਅਲੀ ਦਸਤਾਵੇਜ ਬਣਾ ਕੇ ਘੁੰਮਦਾ ਸੀ।


 


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸਾਡੀ ਇੰਸਪੈਕਟਰ ਅਰਸ਼ਦੀਪ ਕੌਰ ਦੇ ਹੱਥ ਇਹ ਕਾਮਯਾਬੀ ਲੱਗੀ ਹੈ, ਮੁਲਜ਼ਮ ਦੀ ਸ਼ਨਾਖਤ ਰਣਧੀਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਆਪ ਨੂੰ ਇੰਟਰਪੋਲ ਦੇ ਏਜੰਟ ਦੱਸਦਾ ਸੀ, ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਅਤੇ ਦਸਿਆ ਹੈ ਕਿ ਉਸ ਨੇ ਸਾਰੇ ਹੀ ਦਸਤਾਵੇਜ਼ ਬਣਾਏ ਨੇ, ਜਿਸ ਤੋਂ ਬਾਅਦ ਪੁਲਿਸ ਨੇ 31 ਅਕਤੂਬਰ ਨੂੰ ਮੁਕਦਮਾ ਨੰਬਰ 190 ਦਰਜ ਕੀਤਾ ਹੈ ਅਤੇ ਉਸ ਤੇ ਆਈ. ਪੀ. ਸੀ. ਦੀ ਧਾਰਾ 170/171/419 /420 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਕੋਲੋਂ ਇਕ ਨਵੇਂ ਮਾਡਲ ਦੀ ਕਿਗਰ ਕਾਰ ਵੀ ਬਰਾਮਦ ਹੋਈ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


 


WATCH LIVE TV