ਚੰਡੀਗੜ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਗੱਲ ਕਹੀ ਗਈ ਸੀ। ਜਿਸਤੋਂ ਬਾਅਦ ਇਕ ਤੋਂ ਇਕ ਰਿਸ਼ਤਵ ਖੋਰਾਂ ਦੀ ਸ਼ਾਮਤ ਆਉਂਦੀ ਵੇਖੀ ਜਾ ਸਕਦੀ ਹੈ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿਥੇ ਚੌਕੀ ਦਿਆਲਪੁਰਾ ਵਿਖੇ ਤਾਇਨਾਤ ਏ. ਐਸ. ਆਈ. ਜਗਤਾਰ ਸਿੰਘ ਨੂੰ 'ਆਪ' ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਫਿਰ ਉਸ ਏ. ਐਸ. ਆਈ. ਨੂੰ ਉਸੇ ਹੀ ਥਾਣੇ ਵਿਚ ਰਾਤ ਬਿਤਾਉਣੀ ਪਈ ਜਿਸ ਥਾਣੇ ਵਿਚ ਉਹ ਡਿਊਟੀ ਦੌਰਾਨ ਤੈਨਾਤ ਸੀ।


COMMERCIAL BREAK
SCROLL TO CONTINUE READING

 


 


ਸੋਸ਼ਲ ਮੀਡੀਆ 'ਤੇ ਵੀਡੀਓ ਵੀ ਹੋ ਰਹੀ ਹੈ ਵਾਇਰਲ


ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਆਪਣੇ ਹੀ ਏ. ਐਸ. ਆਈ. ਜਗਤਾਰ ਸਿੰਘ ਦੇ ਖ਼ਿਲਾਫ਼ ਥਾਣਾ ਦਿਆਲਪੁਰਾ ਵਿਚ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸ ਥਾਣੇ ਅਧੀਨ ਮੁਲਜ਼ਮ ਡਿਊਟੀ ਕਰ ਰਿਹਾ ਸੀ, ਉਸੇ ਥਾਣੇ ਨੂੰ ਤਾਲਾ ਲੱਗਾ ਹੋਇਆ ਹੈ। ਰਾਮਪੁਰਾਫੂਲ 'ਆਪ' ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਦਿਆਲਪੁਰਾ 'ਚ ਤਾਇਨਾਤ ਏ.ਐੱਸ.ਆਈ ਜਗਤਾਰ ਸਿੰਘ ਪਿਛਲੇ ਕੁਝ ਸਮੇਂ ਤੋਂ ਪਿੰਡ ਦੇ ਲੋਕਾਂ ਨੂੰ ਵੱਖ-ਵੱਖ ਕੇਸ ਦਰਜ ਕਰਨ ਦਾ ਡਰਾਵਾ ਦੇ ਕੇ ਰਿਸ਼ਵਤ ਦੀ ਵਸੂਲੀ ਕਰ ਰਿਹਾ ਸੀ।


 


 


ਨੌਜਵਾਨ ਨੂੰ ਕੇਸ ਦਰਜ ਕਰਨ ਦੀ ਦਿੱਤੀ ਸੀ ਧਮਕੀ


'ਆਪ' ਵਿਧਾਇਕ ਨੇ ਦੱਸਿਆ ਕਿ ਚੌਕੀ ਅਧੀਨ ਪੈਂਦੇ ਪਿੰਡ ਦੇ ਇਕ ਨੌਜਵਾਨ 'ਤੇ ਲਾਹਨ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਮੁਲਜ਼ਮ ਏ. ਐਸ. ਆਈ. ਨੇ ਪਹਿਲਾਂ ਉਸ ਕੋਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਜਦੋਂ ਨੌਜਵਾਨ ਨੇ 20 ਹਜ਼ਾਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ 5 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋਇਆ। 'ਆਪ' ਵਿਧਾਇਕ ਨੇ ਦੱਸਿਆ ਕਿ ਸ਼ਾਮ ਨੂੰ ਉਸ ਨੇ ਪੰਜ ਹਜ਼ਾਰ ਰੁਪਏ ਦੇ ਨੋਟਾਂ ਦੀ ਵੀਡੀਓ ਬਣਾ ਕੇ ਆਪਣੇ ਕੋਲ ਰੱਖ ਲਈ ਅਤੇ ਬਾਅਦ 'ਚ ਨੌਜਵਾਨ ਜਦੋਂ ਏ.ਐਸ.ਆਈ.ਜਗਤਾਰ ਸਿੰਘ ਨੇ ਨੌਜਵਾਨ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈ ਕੇ ਪੈਂਟ ਦੀ ਜੇਬ ਵਿਚ ਪਾ ਦਿੱਤੀ ਤਾਂ ਉਹ ਵੀ ਪਹੁੰਚ ਗਿਆ ਅਤੇ ਏ. ਐਸ. ਆਈ. ਦੀ ਜੇਬ ਵਿੱਚੋਂ ਪੰਜ ਹਜ਼ਾਰ ਰੁਪਏ ਦੇ ਰਿਸ਼ਵਤ ਦੇ ਨੋਟ ਬਰਾਮਦ ਕਰ ਲਏ।