ਨਸ਼ੇ ਕਾਰਨ ਮਰੇ ਵੱਡੇ ਭਰਾ ਦੇ ਭੋਗ ਤੋਂ ਪਹਿਲਾ ਛੋਟੇ ਭਰਾ ਦੀ ਓਵਰਡੋਜ਼ ਨਾਲ ਹੋਈ ਮੌਤ
ਚੋਹਲਾ ਸਾਹਿਬ ਦੇ ਪਿੰਡ ਧੁੰਨ ਧਾਏ ਵਾਲਾ ਦੇ 2 ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਇੱਕੋ ਹਫਤੇ ਵਿੱਚ ਮੌਤ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਦੋਵੇ ਭਰਾ ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸੀ ਅਤੇ ਮਾੜੀ ਸੰਗਤ ‘ਚ ਪੈਣ ਕਾਰਨ ਨਸ਼ੇ ਦੇ ਆਦਿ ਹੋ ਗਏ ਸਨ।
ਚੰਡੀਗੜ੍ਹ- ਤਰਨਤਾਰਨ ਦੇ ਜ਼ਿਲ੍ਹਾ ਚੋਹਲਾ ਸਾਹਿਬ ਤੋਂ ਕਰੀਬ 3 ਕਿਲੋਮੀਟਰ ਦੂਰ ਪਿੰਡ ਧੁੰਨ ਧਾਏ ਵਾਲਾ ਤੋਂ ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆਈ। ਜਿਥੇ ਇੱਕ ਹਫਤੇ ‘ਚ ਹੀ 2 ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਧੁੰਨ ਧਾਏ ਵਾਲਾ ਵਾਸੀ ਮੁਖਤਿਆਰ ਸਿੰਘ ਜੋ ਕਿ ਇੱਕ ਕਿਸਾਨ ਹੈ ਉਸਦੇ ਦੋਵੇਂ ਪੁੱਤਰਾਂ ਦੀ ਇੱਕੋ ਹਫਤੇ 'ਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਂਦੀ ਹੈ।
ਦੱਸਦੇਈਏ ਕਿ ਪਿੰਡ ਧੁੰਨ ਢਾਏ ਵਾਲਾ ਤੋਂ ਇੱਕ ਕਿਸਾਨ ਪਰਿਵਾਰ ਦਾ ਪੁੱਤਰ ਅੰਗਰੇਜ ਸਿੰਘ ਜਿਸਦੀ ਉੱਮਰ 23 ਸਾਲ ਸੀ ਅਤੇ 2 ਬੱਚਿਆ ਦਾ ਪਿਉ ਸੀ। ਬੀਤੇ ਵੀਰਵਾਰ ਅੰਗਰੇਜ ਸਿੰਘ ਦੀ ਪਿੰਡ ਚੋਹਲਾ ਸਾਹਿਬ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਂਦੀ ਹੈ। ਜਿਸ ਦੀ ਅੰਤਿਮ ਅਰਦਾਸ ਸ਼ਨੀਵਾਰ ਨੂੰ ਸੀ। ਪਰ ਵੱਡੇ ਭਰਾ ਦੀ ਅੰਤਿਮ ਅਰਦਾਸ ਤੋਂ ਪਹਿਲਾ ਹੀ ਛੋਟੇ ਭਰਾ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਂਦੀ ਹੈ। ਛੋਟਾ ਭਰਾ ਗੁਰਮੇਲ ਸਿੰਘ ਜੋ ਕਿ 21 ਸਾਲ ਦਾ ਸੀ ਉਹ ਵੀ ਨਸ਼ੇ ਦਾ ਆਦੀ ਸੀ, ਅਤੇ 10 ਮਹੀਨੇ ਪਹਿਲਾ ਹੀ ਉਸਦਾ ਵਿਆਹ ਹੋਇਆ ਸੀ। ਜਾਣਕਾਰੀ ਅਨੁਸਾਰ ਦੋਵੇਂ ਭਰਾ ਗੁਜਰਾਤ ਦੇ ਮੁੰਦਰਾ ਸ਼ਹਿਰ ਵਿੱਚ ਕੰਮ ਕਰਦੇ ਸੀ ਅਤੇ ਮਾੜੀ ਸੰਗਤ ‘ਚ ਪੈਣ ਕਾਰਨ ਨਸ਼ੇ ਦੇ ਆਦਿ ਹੋ ਗਏ ਸਨ। ਇੱਕੋ ਹਫਤੇ ਵਿੱਚ 2 ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਨਾਲ ਪਿੰਡ ਵਾਸੀਆਂ ਵਿੱਚ ਵੀ ਸੋਗ ਦੀ ਲਹਿਰ ਹੈ।
ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਨਸ਼ਾ ਫੜਿਆ ਵੀ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਭਾਰਤ ਵਿੱਚ ਨਸ਼ਿਆਂ ਦੀ ਤਸਕਰੀ ਲਈ ਨਵਾਂ ਰਸਤਾ ਹਨ। ਪਿਛਲੇ ਦੋ ਮਹੀਨਿਆਂ ਵਿੱਚ, ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਰਾਹੀਂ ਤਸਕਰੀ ਕੀਤੀ ਗਈ 185.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
WATCH LIVE TV