ਅੱਜ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਭਾਜਪਾ ਨੇ ਅਲੱਗ ਤੋਂ ਬੁਲਾਈ ਜਨਤਾ ਦੀ ਵਿਧਾਨ ਸਭਾ
ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਣ ਜਾ ਰਿਹਾ ਹੈ ਜਿਸ ਵਿੱਚ GST ਤੇੇ ਪਰਾਲੀ ਦੇ ਮੁੱਦਿਆਂ ਤੇ ਅਹਿਮ ਚਰਚਾ ਹੋਵੇਗੀ। ਇਸ ਸੈਸ਼ਨ ਦੇ ਵਿਰੋਧ `ਚ ਹੀ ਪੰਜਾਬ ਭਾਜਪਾ ਵੱਲੋਂ ਮੌਕ ਸੈਸ਼ਨ, ਜਨਤਾ ਦੀ ਵਿਧਾਨ ਸਭਾ ਬੁਲਾਈ ਗਈ ਹੈ।
ਚੰਡੀਗੜ੍ਹ- ਪੰਜਾਬ ਸਰਕਾਰ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਖਿੱਚੋਤਾਣ ਤੋਂ ਬਾਅਦ ਰਾਜਪਾਲ ਵੱਲੋਂ ਸੈਸ਼ਨ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਹੈ। ਇਸ ਸੈਸ਼ਨ ਦੇ ਖਿਲਾਫ ਹੀ ਪੰਜਾਬ ਭਾਜਪਾ ਵੱਲੋਂ ਮੌਕ ਸੈਸ਼ਨ ਰੱਖਿਆ ਗਿਆ ਹੈ।