ਗੁਰੂਘਰ `ਚੋਂ ਗੋਲਕ ਹੀ ਚੁੱਕ ਕੇ ਫ਼ਰਾਰ ਹੋਏ ਚੋਰ, CCTV `ਚ ਕੈਦ ਹੋਈਆਂ ਤਸਵੀਰਾਂ
Ludhiana loot news: ਪੰਜਾਬ `ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹੈ। ਇਸ ਵਿਚਾਲੇ ਅੱਜ ਲੁਧਿਆਣਾ ਦੇ ਗੁਰੂਘਰ `ਚੋਂ ਚੋਰ ਗੋਲਕ ਹੀ ਚੁੱਕ ਕੇ ਫ਼ਰਾਰ ਹੋ ਗਏ ਹਨ। ਘਟਨਾ CCTV `ਚ ਕੈਦ ਹੋ ਗਈ ਹੈ।
ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੇ ਪਿੰਡ ਕੱਕਾ ਦੇ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੇਰ ਰਾਤ ਚਾਰ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਈ ਗੋਲਕ ਚੁੱਕ ਕੇ ਫਰਾਰ ਹੋ ਗਏ ਹਨ। ਇਹ ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਅੰਦਰ ਵੀ ਕੈਦ ਹੋ ਗਈ ਹੈ। ਚਾਰ ਮੁਲਜ਼ਮਾਂ ਵੱਲੋਂ ਗੱਡੀ ਵਿਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਹੈ ਸੀਸੀਟੀਵੀ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ। ਸੀਸੀਟੀਵੀ ਵਿਚ ਸਾਫ ਵੇਖਣ ਨੂੰ ਮਿਲ ਰਿਹਾ ਹੈ ਕਿ ਚੋਰ ਗੁਰਦੁਆਰਾ ਸਾਹਿਬ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਅਤੇ ਫਿਰ ਦਰਬਾਰ ਸਾਹਿਬ ਦੇ ਵਿੱਚ ਪਈ ਗੋਲਕ ਹੀ ਚੁੱਕ ਕੇ ਬਾਹਰ ਚਲੇ ਜਾਂਦੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਰਾਤ ਵੇਲੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਨਹੀਂ ਸਨ ਜਿਸ ਵੇਲੇ ਇਹ ਘਟਨਾ ਵਾਪਰੀ। ਉਨ੍ਹਾਂ ਨੇ ਕਿਹਾ ਕਿ ਗੋਲਕ ਦੇ ਵਿੱਚ ਸੰਗਤ ਦਾ ਚੜ੍ਹਾਵਾ ਸੀ।
ਇਹ ਵੀ ਪੜ੍ਹੋ: ਮਸਾਜ ਤੋਂ ਬਾਅਦ ਜੇਲ 'ਚ ਹੋਟਲ ਦਾ ਖਾਣਾ ਖਾਂਦੇ ਨਜ਼ਰ ਆਏ ਸਤੇਂਦਰ ਜੈਨ, ਵੀਡੀਓ ਵਾਇਰਲ
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਅੱਜ ਸਵੇਰੇ ਹੀ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਹੈ ਅਤੇ ਉਹਨਾਂ ਨੇ ਅੰਦਰ ਆ ਕੇ ਵੇਖਿਆ ਕਿ ਗੋਲਕ ਵੀ ਗਾਇਬ ਹੈ। ਇਸ ਵਾਰਦਾਤ ਤੋਂ ਬਾਅਦ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਚੋਰਾਂ ਦੀ ਇਸ ਹਰਕਤ ਤੋਂ ਬਾਅਦ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਚੋਰਾਂ ਨੇ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜੋ ਕਿ ਇੱਕ ਮੰਦਭਾਗੀ ਗੱਲ ਹੈ। ਉਥੇ ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕੁਝ ਬਹੁਤਾ ਤਾਂ ਨਹੀਂ ਕਿਹਾ ਸਿਰਫ਼ ਏਨਾ ਕਿਹਾ ਕਿ ਉਹ ਵੇਖ ਰਹੇ ਹਨ ਮਾਮਲੇ ਦੀ ਜਾਂਚ ਕਰ ਰਹੇ ਹਨ।