Nangal News: ਨੰਗਲ-ਊਨਾ ਮੁੱਖ ਮਾਰਗ `ਤੇ ਟਰੱਕ ਅਤੇ ਕਾਰ ਵਿਚਾਲੇ ਹੋਏ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Nangal News: ਟੱਕਰ ਦੌਰਾਨ ਗੱਡੀ ਦੇ ਏਅਰ ਬੈਗ ਖੁੱਲ ਗਏ, ਗੱਡੀ ਸਵਾਰ ਜਖ਼ਮੀਆ ਨੂੰ ਰਾਹਗੀਰਾਂ ਦੀ ਮਦਦ ਨਾਲ ਐਮਬੂਲੈਂਸ ਰਾਹੀ ਸਿਵਿਲ ਹਸਪਤਾਲ ਪਹੁੰਚਾਇਆ ਗਿਆ।
Nangal News(ਬਿਮਲ ਕੁਮਾਰ): ਨੰਗਲ-ਊਨਾ ਮੁੱਖ ਮਾਰਗ ਐੱਨਐੱਫਐੱਲ ਚੌਂਕ ਨੇੜੇ ਦੇਰ ਰਾਤ ਸੜਕੀ ਹਾਦਸਾ ਹੋਇਆ। ਗੱਡੀ ਤੇ ਟਰੱਕ ਵਿਚਾਲੇ ਜਬਰਦਸਤ ਟੱਕਰ ਹੋਣ ਨਾਲ ਗੱਡੀ ਦੇ ਪਰਖੱਚੇ ਉੱਡ ਗਏ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਟੱਕਰ ਦੌਰਾਨ ਗੱਡੀ ਦੇ ਏਅਰ ਬੈਗ ਖੁੱਲ ਗਏ, ਗੱਡੀ ਸਵਾਰ ਜਖ਼ਮੀਆ ਨੂੰ ਰਾਹਗੀਰਾਂ ਦੀ ਮਦਦ ਨਾਲ ਐਮਬੂਲੈਂਸ ਰਾਹੀ ਸਿਵਿਲ ਹਸਪਤਾਲ ਪਹੁੰਚਾਇਆ ਗਿਆ।
ਟਰੱਕ ਸਰੀਆ ਲੋਡ ਕਰਕੇ ਟਾਹਲੀਵਾਲ ਤੋਂ ਆ ਰਿਹਾ ਸੀ ਅਤੇ ਕੁੱਲੂ ਨੂੰ ਜਾ ਰਿਹਾ ਸੀ, ਗੱਡੀ ਨੰਗਲ ਤੋਂ ਅਜੌਲੀ ਮੋੜ੍ਹ ਵੱਲ ਜਾ ਰਹੀ ਸੀ ਤੇ ਦੋਵਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਟਰੱਕ ਚਾਲਕ ਮੁਤਾਬਿਕ ਗੱਡੀ ਸਵਾਰ ਗਲਤ ਸਾਈਡ ਤੋਂ ਆ ਰਹੇ ਸੀ ਅਤੇ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ।