Manwinder Singh Giaspura:  ਆਮ ਆਦਮੀ ਪਾਰਟੀ ਦੇ ਪਾਇਲ ਹਲਕੇ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਟਰੱਕ ਐਸੋਸੀਏਸ਼ਨ ਨੇ ਗੰਭੀਰ ਇਲਜ਼ਾਮ ਲਗਾਏ ਹਨ। ਸੋਮਾਸਰ ਟਿੱਪਰ ਐਸੋਸੀਏਸ਼ਨ ਸਾਹਨੇਵਾਲ ਨੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਨ੍ਹਾਂ ਦੇ ਡਰਾਇਵਰ ਗੁਰਜਿੰਦਰ ਸਿੰਘ ਨਿੱਕਾ ਅਤੇ ਏ.ਪੀ. ਜੱਲਾ ਦੇ ਖਿਲਾਫ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਹਨ।


COMMERCIAL BREAK
SCROLL TO CONTINUE READING

ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ... ਬੇਨਤੀ ਹੈ ਕਿ ਅਸੀ ਸੋਮਾਸਰ ਟਿੱਪਰ ਐਸੋਸੀਏਸ਼ਨ ਸਾਹਨੇਵਾਲ ਤਹਿਸੀਲ ਲੁਧਿਆਣਾ ਦੇ ਰਹਿਣ ਵਾਲੇ ਹਾਂ ਅਤੇ ਅਸੀ ਮਿੱਟੀ ਪੁੱਟਣ ਦਾ ਕਾਰੋਬਾਰ ਕਰਦੇ ਹਨ। ਜਮੀਨ ਮਾਲਕ ਤੋਂ ਅਸੀ ਮਿੱਟੀ ਮੁੱਲ ਲੈਂਦੇ ਹਨ ਅਤੇ ਘਰ ਵਿੱਚ ਭਰਤ ਪਾ ਕੇ ਆਪਣਾ ਕਾਰੋਬਾਰ ਕਰਦੇ ਹਾਂ ਪਾਲਿਸੀ ਨਾ ਹੋਣ ਕਰਕੇ ਮੰਨਜੂਰੀ ਸਾਨੂੰ ਮਿਲਦੀ ਨਹੀ। ਉਸ ਦੀ ਆੜ ਵਿੱਚ ਉਕਤ ਵਿਅਕਤੀ ਐਮ.ਐਲ.ਏ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਇਸ ਦਾ ਡਰਾਇਵਰ ਗੁਰਜਿੰਦਰ ਸਿੰਘ ਨਿੱਕਾ ਅਤੇ ਏ.ਪੀ. ਜੱਲਾ ਸਾਡੇ ਪਾਸੋ ਮਥਲਗ 1,50,000 ਰੁਪਏ ਪ੍ਰਤੀ ਕਿਲੇ ਦੇ ਹਿਸਾਬ ਨਾਲ ਰਿਸ਼ਵਤ ਲੈਂਦੇ ਹਨ।


ਐਮ.ਐਲ.ਏ. ਮਨਵਿੰਦਰ ਸਿੰਘ ਗਿਆਸਪੁਰਾ ਸਾਡੇ ਮਸ਼ੀਨਾਂ ਵਾਲੇ ਵਿਅਕਤੀਆਂ ਤੋਂ ਤਕਰੀਬਨ 1 ਕਰੋੜ ਰੁਪਏ ਇੱਕਠਾ ਕਰ ਚੁੱਕਿਆ ਹੈ। ਜਿਹੜੀ ਮਨਜੂਰੀ ਭੱਠਾ ਮਾਲਕ ਨੂੰ ਮਿੱਟੀ ਚੁੱਕਣ ਮਿਲਦੀ ਹੈ, ਉਸ ਦਾ ਵੀ 1,50,000 ਰੁਪਏ ਪ੍ਰਤੀ ਕਿੱਲਾ ਲੈਂਦਾ ਹੈ। ਜੇਕਰ ਕੋਈ ਰਕਮ ਨਹੀ ਤਾਂ ਪੁਲਿਸ ਭੇਜ ਦਿੰਦਾ ਹੈ ਅਤੇ ਗੱਡੀਆਂ ਤੇ ਮਸ਼ੀਨਾਂ ਫੜ ਕੇ ਥਾਣੇ ਵਿੱਚ ਖੜੀਆਂ ਕਰਵਾ ਦਿੱਤਾ ਹੈ ਅਤੇ ਸਾਡਾ ਕੰਮ ਬੰਦ ਹੋ ਜਾਦਾ ਹੈ।


ਉਧਰ ਇਸ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖਿਲਾਫ ਕਾਰਵਾਈ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣੇ ਸ਼ੋਸਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ...



 


ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਜਵਾਬ


'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖਿਲਾਫ ਟਿੱਪਰ ਐਸੋਸੀਏਸ਼ਨ ਅਤੇ ਬਿਕਰਮ ਮਜੀਠੀਆ ਵੱਲੋਂ ਗੰਭੀਰ ਇਲਜ਼ਾਮ ਦਾ ਜਵਾਬ ਦਿੱਤਾ ਗਿਆ ਹੈ। ਗਿਆਸਪੁਰਾ ਨੇ ਕਿਹਾ ਕਿ ਜੇਕਰ ਦੋਸ਼ ਸਾਬਤ ਹੋ ਗਏ ਤਾਂ ਉਹ ਖੁਦ ਨੂੰ ਗੋਲੀ ਮਾਰ ਲੈਣਗੇ