ਤੁਨੀਸ਼ਾ ਸ਼ਰਮਾ ਨੇ ਗਰਭਵਤੀ ਹੋਣ ਕਾਰਨ ਕੀਤੀ ਆਤਮ-ਹੱਤਿਆ? ਪੋਸਟਮਾਰਟਮ ਰਿਪੋਰਟ ’ਚ ਸੱਚ ਆਇਆ ਸਾਹਮਣੇ!
ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਤੁਨੀਸ਼ਾ ਸ਼ਰਮਾ ਗਰਭਵਤੀ ਨਹੀਂ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦੇ ਸ਼ਰੀਰ ’ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਸੀ, ਉੱਥੇ ਹੀ ਉਸਦੀ ਮੌਤ ਦਮ ਘੁੱਟਣ ਨਾਲ ਹੋਈ ਦੱਸੀ ਜਾ ਰਹੀ ਹੈ।
Was Tunish Sharma Pergnant?: ਚੰਡੀਗੜ੍ਹ ਨਾਲ ਸਬੰਧਤ ਟੀ. ਵੀ. (TV) ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਬੀਤੇ ਕੱਲ੍ਹ ਸੀਰੀਅਲ ਅਲੀ ਬਾਬਾ, ਦਾਸਤਾਨ-ਏ-ਕਾਬੁਲ (Ali Baba: Dastaan-A-Kabul) ਦੇ ਸੈੱਟ ’ਤੇ ਫੰਦੇ ਨਾਲ ਆਤਮ-ਹੱਤਿਆ ਕਰ ਲਈ ਸੀ।
ਪਰ ਹੁਣ ਪ੍ਰੀਤੀ ਤਨੇਜਾ ਨੇ ਦਾਅਵਾ ਕੀਤਾ ਹੈ ਕਿ ਤੁਨੀਸ਼ਾ ਅਤੇ ਸ਼ੀਜ਼ਾਨ ਆਪਸ ’ਚ ਬਹੁਤ ਕਰੀਬ ਸਨ। ਇਹ ਹੀ ਨਹੀਂ ਬਲਕਿ ਪ੍ਰੀਤੀ ਦੇ ਦੱਸਣ ਮੁਤਾਬਕ ਤੁਨੀਸ਼ਾ ਮਾਂ ਬਣਨ ਵਾਲੀ ਸੀ, ਜਿਸ ਕਾਰਨ ਉਹ ਸ਼ੀਜ਼ਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ੀਜ਼ਾਨ ਦਾ ਕੁਝ ਸਮਾਂ ਪਹਿਲਾਂ ਤੁਨੀਸ਼ਾ ਨਾਲ ਬ੍ਰੇਕਅੱਪ ਹੋ ਗਿਆ ਸੀ, ਜਿਸ ਤੋਂ ਬਾਅਦ ਸ਼ੀਜ਼ਾਨ ਵਿਆਹ ਕਰਵਾਉਣ ਤੋਂ ਇਨਕਾਰ ਕਰ ਰਿਹਾ ਸੀ। ਇਸ ਗੱਲ ਨੂੰ ਲੈਕੇ ਉਹ ਡਿਪ੍ਰੈਸ਼ਨ ’ਚ ਰਹਿਣ ਲੱਗੀ ਸੀ, ਬੀਤੇ ਕੱਲ੍ਹ ਉਹ ਸ਼ੀਜ਼ਾਨ ਦੇ ਮੇਕਅੱਪ ਰੂਮ (Makeup Room) ’ਚ ਗਈ ਸੀ, ਜਿਸ ਤੋਂ ਬਾਅਦ ਉਸਨੇ ਮੌਤ ਨੂੰ ਗਲ਼ੇ ਲਗਾ ਲਿਆ।
ਤੁਨੀਸ਼ਾ ਦੇ ਮਾਤਾ-ਪਿਤਾ ਨੇ ਸ਼ੀਜ਼ਾਨ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਪਿਆਂ ਨੇ ਸ਼ੀਜ਼ਾਨ ਖ਼ਾਨ (Sheezan Mohammad Khan) ’ਤੇ ਤੁਨੀਸ਼ਾ ਨੂੰ ਆਤਮ-ਹੱਤਿਆ ਲਈ ਉਕਸਾਉਣ ਦਾ ਜ਼ਿੰਮੇਵਾਰ ਠਹਿਰਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸ਼ੀਜ਼ਾਨ ਐੱਮ ਖ਼ਾਨ ਖ਼ਿਲਾਫ਼ ਭਾਰਤੀ ਦੰਡਾਵਲੀ (IPC) ਦੀ ਧਾਰਾ 306 (ਆਤਮ-ਹੱਤਿਆ ਲਈ ਉਕਸਾਉਣ) ਤਹਿਤ ਮਾਮਲਾ ਦਰਜ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਕੋਈ ਸੁਸਾਈਡ ਨੋਟ (Suicide Note) ਬਰਾਮਦ ਨਹੀਂ ਹੋਇਆ ਹੈ, ਤੁਨੀਸ਼ਾ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਜੇ. ਜੇ. ਹਸਪਤਾਲ ਵਲੋਂ ਹਾਲ ਦੀ ਘੜੀ ਅਧਿਕਾਰਤ ਤੌਰ ’ਤੇ ਪੁਸ਼ਟੀ ਤਾਂ ਨਹੀਂ ਕੀਤੀ ਗਈ, ਪਰ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਤੁਨੀਸ਼ਾ ਸ਼ਰਮਾ (Tunisha Sharma) ਗਰਭਵਤੀ (Pragnent) ਨਹੀਂ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦੇ ਸ਼ਰੀਰ ’ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਸੀ, ਉੱਥੇ ਹੀ ਉਸਦੀ ਮੌਤ ਦਮ ਘੁੱਟਣ ਨਾਲ ਹੋਈ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਤੁਨੀਸ਼ਾ ਸ਼ਰਮਾ ਨੇ 6 ਘੰਟੇ ਪਹਿਲਾਂ ਇੰਸਟਾ ’ਤੇ ਪਾਈ ਸੀ ਪੋਸਟ, ਅਚਾਨਕ ਆਈ ਮੌਤ ਦੀ ਖ਼ਬਰ