Tunisha Sharma Suicide case and Sheezan Khan news: ਚੰਡੀਗੜ੍ਹ ਦੀ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਦੀ ਖ਼ਬਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ ਦੇ ਵਿਚ ਇਸ ਕੇਸ (Tunisha Sharma Suicide case)ਵਿਚ ਵਾਲੀਵ ਪੁਲਿਸ ਨੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦੇ ਅਨੁਸਾਰ, ਸ਼ੀਜ਼ਾਨ ਖਾਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਤੁਨੀਸ਼ਾ ਸ਼ਰਮਾ ਨੂੰ ਕੋਈ ਮੈਡੀਕਲ ਸਮੱਸਿਆ ਹੈ ਅਤੇ ਉਹ ਬਹੁਤ ਸੰਵੇਦਨਸ਼ੀਲ ਹੈ। ਇਸ ਦੇ ਬਾਵਜੂਦ ਉਹ ਨਾ ਸਿਰਫ ਤੁਨੀਸ਼ਾ ਸ਼ਰਮਾ ਨਾਲ ਰਿਲੇਸ਼ਨਸ਼ਿਪ 'ਚ ਰਹੇ ਸਗੋਂ ਬਾਅਦ 'ਚ ਬ੍ਰੇਕਅੱਪ ਵੀ ਹੋ ਗਿਆ। 


COMMERCIAL BREAK
SCROLL TO CONTINUE READING

ਕਿਹਾ ਜਾ ਰਿਹਾ ਹੈ ਕਿ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਦਾ ਇਹ ਵੱਡਾ ਕਾਰਨ ਹੋ ਸਕਦਾ ਹੈ। ਪੁਲਿਸ ਦੇ ਅਨੁਸਾਰ, ਸ਼ੀਜਾਨ ਖਾਨ (Sheezan Khan) ਦੇ ਕਈ ਅਫੇਅਰ ਹੋ ਸਕਦੇ ਹਨ, ਕਿਉਂਕਿ ਸ਼ੀਜਾਨ ਦੇ ਫੋਨ ਤੋਂ ਪ੍ਰਾਪਤ ਹੋਈਆਂ ਕਈ ਕੁੜੀਆਂ ਨਾਲ ਵਟਸਐਪ ਚੈਟ ਇਸ ਵੱਲ ਇਸ਼ਾਰਾ ਕਰਦਾ ਹੈ। ਇਸ ਮਾਮਲੇ 'ਚ ਸ਼ੀਜਨ Sheezan Khan ਨੇ ਜਿਨ੍ਹਾਂ ਲੜਕੀਆਂ ਨਾਲ ਗੱਲਬਾਤ ਕੀਤੀ ਹੈ, ਉਨ੍ਹਾਂ ਸਾਰੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ।


ਇਹ ਵੀ ਪੜ੍ਹੋ: ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ ਲੱਗੇਗਾ 1 ਲੱਖ ਦਾ ਜੁਰਮਾਨਾ! ਜਾਣੋ ਨਵੀਂ ਪਾਲਿਸੀ


ਪੁਲਿਸ ਮੁਤਾਬਕ ਇਸ ਗੱਲ ਦਾ ਪਤਾ ਤੁਨੀਸ਼ਾ ਸ਼ਰਮਾ (Tunisha Sharma Suicide case) ਨੂੰ ਲੱਗਾ ਅਤੇ 24 ਦਸੰਬਰ ਨੂੰ ਦੋਹਾਂ ਵਿਚਾਲੇ ਕਾਫ਼ੀ ਬਹਿਸ ਹੋਈ। ਫਿਰ ਬਾਅਦ 'ਚ ਤੁਨੀਸ਼ਾ ਨੇ ਖੁਦਕੁਸ਼ੀ ਕਰ ਲਈ। ਬ੍ਰੇਕਅੱਪ ਤੋਂ ਬਾਅਦ ਵੀ ਸ਼ੀਜਾਨ ਖਾਨ (Sheezan Khan) ਨੇ ਤੁਨੀਸ਼ਾ ਸ਼ਰਮਾ ਨੂੰ ਇਕੱਲਾ ਨਹੀਂ ਛੱਡਿਆ। ਉਹ ਕਿਸੇ ਨਾ ਕਿਸੇ ਬਹਾਨੇ ਸੈੱਟ 'ਤੇ ਉਸ ਨਾਲ ਲਗਾਤਾਰ ਗੱਲਾਂ ਕਰਦਾ ਰਹਿੰਦਾ ਸੀ। ਇਹੀ ਕਾਰਨ ਹੈ ਕਿ ਤੁਨੀਸ਼ਾ (Tunisha Sharma) ਕਦੇ ਵੀ ਇਸ ਰਿਸ਼ਤੇ ਤੋਂ ਅੱਗੇ ਨਹੀਂ ਵਧ ਸਕੀ ਅਤੇ ਡਿਪ੍ਰੈਸ਼ਨ 'ਚ ਚਲੀ ਗਈ। ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਹੁਣ ਤੱਕ ਤੁਨੀਸ਼ਾ (Tunisha Sharma)ਦਾ ਮੋਬਾਈਲ (unlock) ਨਹੀਂ ਖੋਲ੍ਹ ਸਕੀ ਹੈ।


ਮੁੰਬਈ ਪੁਲਸ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੀਜਾਨ ਖਾਨ ਦੀ ਇਕ ਹੋਰ ਸੀਕ੍ਰੇਟ ਗਰਲਫ੍ਰੈਂਡ ਸੀ। ਜਿਸ ਬਾਰੇ ਤੁਨੀਸ਼ਾ ਨੂੰ ਖੁਦਕੁਸ਼ੀ ਕਰਨ ਤੋਂ ਕੁਝ ਸਮਾਂ ਪਹਿਲਾਂ ਹੀ ਪਤਾ ਲੱਗਾ ਸੀ। ਜੇਕਰ ਤੁਨੀਸ਼ਾ ਦੀ ਮਾਂ ਵਨੀਤਾ ਦੀ ਮੰਨੀਏ ਤਾਂ ਤੁਨੀਸ਼ਾ (Tunisha Sharma) ਨੂੰ ਸ਼ੀਜਾਨ ਦੀ ਸੀਕ੍ਰੇਟ ਗਰਲਫ੍ਰੈਂਡ ਬਾਰੇ ਪਤਾ ਸੀ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਵਧ ਗਿਆ। ਜਿਸ ਕਾਰਨ ਸ਼ੀਜਾਨ ਨੇ ਤੁਨੀਸ਼ਾ ਨਾਲ ਬ੍ਰੇਕਅੱਪ ਕਰ ਲਿਆ।


ਦੱਸਣਯੋਗ ਹੈ ਕਿ ਚੰਡੀਗੜ੍ਹ ਦੀ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ (Tunisha Sharma Suicide case) ਦੀ ਮੌਤ ਤੋਂ ਬਾਅਦ ਉਸ ਦੀ ਮਾਂ ਵਨੀਤਾ ਸ਼ਰਮਾ ਸਦਮੇ ਵਿੱਚ ਹੈ ਅਤੇ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਇਸ ਮਾਮਲੇ ਵਿੱਚ ਤੁਨੀਸ਼ਾ ਸ਼ਰਮਾ ਦੀ ਮਾਂ ਵੱਲੋਂ ਆਪਣੀ ਧੀ ਦੀ ਖੁਦਕੁਸ਼ੀ ਲਈ ਉਸ ਦੇ ਸਾਬਕਾ ਬੁਆਏਫ੍ਰੈਂਡ (Sheezan Khan) ਸ਼ੀਜਾਨ ਖ਼ਾਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਇਸ ਦੌਰਾਨ ਵਨੀਤਾ ਸ਼ਰਮਾ ਵੱਲੋਂ ਉਸ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਤੁਨੀਸ਼ਾ ਸ਼ਰਮਾ ਦੀ ਮਾਂ (Tunisha Sharma mother) ਵੱਲੋਂ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਗਿਆ ਕਿ ਸ਼ੀਜਾਨ ਖ਼ਾਨ ਨੇ ਤੁਨਿਸ਼ਾ ਨੂੰ ਧੋਖਾ ਦਿੱਤਾ ਸੀ।