Barnala News: ਨਹਿਰ `ਚ ਨਹਾਉਂਦੇ ਸਮੇਂ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ
Barnala News: ਬਰਨਾਲਾ ਤੋਂ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਦੋ ਨੌਜਵਾਨ ਨਹਾਉਣ ਲਈ ਨਹਿਰ ਵਿੱਚ ਗਏ। ਰੁੜਨ ਕਾਰਨ ਦੋਵਾਂ ਦੀ ਮੌਤ ਹੋ ਗਈ।
Barnala News: ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਬਰਨਾਲਾ ਦੇ ਤਿੰਨ ਨੌਜਵਾਨ ਬਰਨਾਲਾ ਤੋਂ ਚੱਲ ਕੇ ਬਰਨਾਲਾ-ਚੰਡੀਗੜ੍ਹ ਹਾਈਵੇ ਉਤੇ ਹਰੀਗੜ੍ਹ ਨਹਿਰ ਵਿੱਚ ਨਹਾਉਣ ਲਈ ਗਏ ਸਨ ਪਰ ਨਦੀ ਦਾ ਵਹਾਅ ਘੱਟ ਹੁੰਦਾ ਉਹ ਉਹ ਉਸ ਜਗ੍ਹਾ ਚਲੇ ਗਏ ਜਿਥੇ ਪਾਣੀ ਦੀ ਡੂੰਘਾਈ ਜ਼ਿਆਦਾ ਸੀ, ਜਿਸ ਵਿੱਚ ਤਿੰਨ ਦੋਸਤਾਂ ਵਿਚੋਂ ਦੋ ਦੋਸਤ ਡੂੰਘੇ ਪਾਣੀ ਵਿੱਚ ਰੁੜ ਗਏ। ਇੱਕ ਦੋਸਤ ਜ਼ਿਆਦਾ ਡੂੰਘਾ ਪਾਣੀ ਹੋਰਣ ਅੱਗੇ ਨਹੀਂ ਗਿਆ, ਜਿਸ ਕਾਰਨ ਵਾਲ-ਵਾਲ ਉਸ ਦੀ ਜਾਨ ਬਚ ਗਈ।
ਪੁਲਿਸ ਪ੍ਰਸ਼ਾਸਨ ਅਤੇ ਗੋਤਾਖੋਰ ਵੱਲੋਂ ਦੇਰ ਸ਼ਾਮ ਤੱਕ ਡੂੰਘੇ ਪਾਣੀ ਵਿਚੋਂ ਦੋਵੇਂ ਨੌਜਵਾਨਾਂ ਦੀ ਲਾਸ਼ ਦੇਰ ਰਾਤ ਬਰਾਮਦ ਕੀਤੀ ਗਈ ਅਤੇ ਉਨ੍ਹਾਂ ਨੇ ਪੋਸਟਮਾਰਟਮ ਲਈ ਬਰਨਾਲਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ, 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਖਬਰ ਸੁਣਨ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਵਿਜੈ ਸਿੰਘ ਪੁੱਤਰ ਬਲਕਾਰ ਸਿੰਘ ਤੇ ਭਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸੰਧੂ ਪੱਤੀ ਬਰਨਾਲਾ ਤੇ ਸਰਤਾਜ ਖਾਂ ਪੁੱਤਰ ਨਸੀਮ ਖ਼ਾਨ ਹਰੀਗੜ੍ਹ ਵਿਖੇ ਨਹਿਰ ’ਚ ਨਹਾਉਣ ਲਈ ਗਏ ਸਨ। ਇਸ ਦੌਰਾਨ ਤਿੰਨੇ ਜਣੇ ਨਹਿਰ ’ਚ ਰੁੜ੍ਹ ਗਏ। ਇਨ੍ਹਾਂ ਨੌਜਵਾਨਾਂ ’ਚੋਂ ਸਰਤਾਜ ਖ਼ਾਨ ਬਚ ਗਿਆ ਜਦਕਿ ਬਾਕੀ ਦੋਵੇਂ ਨੌਜਵਾਨ ਰੁੜ ਗਏ।
ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ 3 ਨੌਜਵਾਨ ਹਰੀਗੜ੍ਹ ਨਹਿਰ ਵਿੱਚ ਨਹਾਉਣ ਲਈ ਗਏ ਸਨ ਪਰ ਉਥੇ ਡੂੰਘੇ ਪਾਣੀ ਵਿੱਚ ਡੁੱਬਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦਾ ਇਕ ਸਾਥੀ ਡੂੰਘੇ ਪਾਣੀ ਵਿੱਚ ਨਾ ਜਾਣ ਕਾਰਨ ਵਾਲ-ਵਾਲ ਬਚ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : Petrol Price in Punjab: ਪੰਜਾਬੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ; ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ