Union Budget 2023: ਇਨਕਮ ਟੈਕਸ ਛੋਟ ਸੀਮਾ ਵਧੀ, 7 ਲੱਖ ਰੁਪਏ ਤੱਕ ਦੀ ਆਮਦਨ `ਤੇ ਕੋਈ ਟੈਕਸ ਨਹੀਂ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਵੱਲੋਂ ਬੁੱਧਵਾਰ ਨੂੰ ਕੇਂਦਰੀ ਬਜਟ 2023 ਪੇਸ਼ ਕਰਦਿਆਂ ਇਨਕਮ ਟੈਕਸ ਛੋਟ ਦੀ ਸੀਮਾ 5 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਗਿਆ। ਵਿੱਤ ਮੰਤਰੀ ਵੱਲੋਂ ਟੈਕਸ ਸਲੈਬਾਂ ਦੀ ਗਿਣਤੀ ਘਟਾ ਕੇ 5 ਕਰਨ ਅਤੇ ਟੈਕਸ ਛੋਟ ਦੀ ਸੀਮਾ ਵਧਾ ਕ
Union Budget 2023 on Income Tax news: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਵੱਲੋਂ ਬੁੱਧਵਾਰ ਨੂੰ ਕੇਂਦਰੀ ਬਜਟ 2023 ਪੇਸ਼ ਕਰਦਿਆਂ ਇਨਕਮ ਟੈਕਸ ਛੋਟ ਦੀ ਸੀਮਾ 5 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਗਿਆ।
ਵਿੱਤ ਮੰਤਰੀ ਵੱਲੋਂ ਟੈਕਸ ਸਲੈਬਾਂ ਦੀ ਗਿਣਤੀ ਘਟਾ ਕੇ 5 ਕਰਨ ਅਤੇ ਟੈਕਸ ਛੋਟ ਦੀ ਸੀਮਾ ਵਧਾ ਕੇ 3 ਲੱਖ ਰੁਪਏ ਕਰ ਕੇ ਇਸ ਵਿਵਸਥਾ ਵਿੱਚ ਟੈਕਸ ਢਾਂਚੇ ਨੂੰ ਬਦਲਣ ਦਾ ਪ੍ਰਸਤਾਵ ਵੀ ਰੱਖਿਆ ਗਿਆ।
Union Budget 2023 on Income Tax:
ਨਿੱਜੀ ਆਮਦਨ ਕਰ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਘੋਸ਼ਣਾ ਕੀਤੀ ਕਿ "0-3 ਲੱਖ ਰੁਪਏ ਦੀ ਆਮਦਨ 'ਤੇ ਟੈਕਸ ਜ਼ੀਰੋ ਹੈ, 3 ਲੱਖ ਰੁਪਏ ਤੋਂ ਵੱਧ ਅਤੇ 5 ਲੱਖ ਰੁਪਏ ਤੱਕ ਦੀ ਆਮਦਨ 'ਤੇ 5 ਫੀਸਦੀ, 6 ਲੱਖ ਰੁਪਏ ਤੋਂ 9 ਲੱਖ ਰੁਪਏ ਤੱਕ ਦੀ ਆਮਦਨ 'ਤੇ 10 ਫੀਸਦੀ ਟੈਕਸ ਲਗਾਇਆ ਜਾਵੇਗਾ ਅਤੇ 12 ਲੱਖ ਰੁਪਏ ਤੋਂ ਵੱਧ ਅਤੇ 15 ਲੱਖ ਰੁਪਏ ਤੱਕ ਦੀ ਆਮਦਨ 'ਤੇ 20 ਫੀਸਦੀ ਅਤੇ 15 ਲੱਖ ਰੁਪਏ ਤੋਂ ਵੱਧ ਦੀ ਆਮਦਨ 'ਤੇ 30 ਫੀਸਦੀ ਟੈਕਸ ਲੱਗੇਗਾ।"
ਇਸਦੇ ਨਾਲ ਹੀ ਪੈਨਸ਼ਨਰਾਂ ਲਈ, ਵਿੱਤ ਮੰਤਰੀ ਨੇ ਮਿਆਰੀ ਕਟੌਤੀ ਦੇ ਲਾਭ ਨੂੰ ਨਵੀਂ ਟੈਕਸ ਪ੍ਰਣਾਲੀ ਵਿੱਚ ਵਧਾਉਣ ਦਾ ਐਲਾਨ ਕੀਤਾ। 15.5 ਲੱਖ ਰੁਪਏ ਜਾਂ ਵੱਧ ਦੀ ਆਮਦਨ ਵਾਲੇ ਹਰੇਕ ਵਿਅਕਤੀ ਨੂੰ 52,500 ਰੁਪਏ ਦਾ ਲਾਭ ਹੋਵੇਗਾ।
ਇਹ ਵੀ ਪੜ੍ਹੋ: Union Budget 2023: ਵਿੱਤ ਮੰਤਰੀ ਦੇ ਬਜਟ 'ਚ ਵੱਡਾ ਐਲਾਨ, ਜਾਣੋ ਕੀ ਹੋਇਆ ਸਸਤਾ, ਕੀ ਹੋਇਆ ਮਹਿੰਗਾ?
ਸੀਤਾਰਮਨ (Nirmala Sitharaman) ਨੇ ਅੱਜ ਸੰਸਦ 'ਚ ਕੇਂਦਰੀ ਬਜਟ 2023 ਪੇਸ਼ ਕਰਦੇ ਹੋਏ ਕਿਹਾ ਕਿ, ''ਸਾਲ 'ਚ 9 ਲੱਖ ਰੁਪਏ ਕਮਾਉਣ ਵਾਲੇ ਵਿਅਕਤੀ ਨੂੰ ਟੈਕਸ ਵਜੋਂ ਹੁਣ 60,000 ਰੁਪਏ ਦੀ ਬਜਾਏ ਸਿਰਫ 45,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸੇ ਤਰ੍ਹਾਂ 15 ਲੱਖ ਰੁਪਏ ਕਮਾਉਣ ਵਾਲਾ ਵਿਅਕਤੀ ਹੁਣ ਸਿਰਫ 10 ਫੀਸਦੀ ਭੁਗਤਾਨ ਕਰੇਗਾ।"
ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ "ਨਵੀਂ ਇਨਕਮ ਟੈਕਸ ਪ੍ਰਣਾਲੀ ਹੁਣ ਡਿਫਾਲਟ ਵਿਕਲਪ ਬਣ ਜਾਵੇਗੀ, ਪਰ ਲੋਕਾਂ ਕੋਲ ਅਜੇ ਵੀ ਪਹਿਲਾਂ ਦੇ ਸ਼ਾਸਨ ਵਿੱਚ ਜਾਣ ਦਾ ਵਿਕਲਪ ਹੋਵੇਗਾ।"
ਇਹ ਵੀ ਪੜ੍ਹੋ: Union Budget 2023 For Education: ਵਿੱਤ ਮੰਤਰੀ ਨੇ ਬਜਟ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਕਰਨ ਲਈ ਕੀਤੇ ਵੱਡੇ ਐਲਾਨ
(For more news apart from Union Budget 2023 on Income Tax, stay tuned to Zee PHH)