Vande Bharat train in Ludhiana News: ਲੁਧਿਆਣਾ ਦੀ ਇੰਡਸਟਰੀ ਨੂੰ ਅਕਸਰ ਹੀ ਸਾਈਕਲ ਅਤੇ ਹੋਜਰੀ ਕਰਕੇ ਜਾਣਿਆ ਜਾਂਦਾ ਹੈ, ਪਰ ਲੁਧਿਆਣਾ ਪੰਜਾਬ ਦਾ ਇਕਲੌਤਾ ਅਜਿਹਾ ਸ਼ਹਿਰ ਵੀ ਹੈ ਜਿਥੇ ਮੇਕ-ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਵੰਦੇ ਭਾਰਤ ਟਰੇਨ (Vande Bharat train) ਦੇ ਅਹਿਮ ਹਿੱਸੇ ਬਣਾਏ ਜਾਂਦੇ ਹਨ। ਦੋਰਾਹਾ ਦੇ ਨੇੜੇ ਸਰੀਤਾ ਫੋਰਜਿਸ ਇੰਡਸਟਰੀ ਦਾ ਵੰਦੇ ਭਾਰਤ ਟ੍ਰੇਨ ਨੂੰ ਭਾਰਤ ਵਿੱਚ ਬਣਾਉਣ ਦਾ ਸੁਪਨਾ ਪੂਰਾ ਕੀਤਾ ਹੈ।


COMMERCIAL BREAK
SCROLL TO CONTINUE READING

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਡ੍ਰੀਮ ਪ੍ਰਜੈਕਟ ਹੈ, ਹੁਣ ਤੱਕ ਭਾਰਤ ਦੇ ਵਿੱਚ ਸੈਮੀ ਰਫ਼ਤਾਰ ਹੋਣ ਵਾਲੀਆਂ 16 ਵੰਦੇ ਭਾਰਤ ਟ੍ਰੇਨਾਂ ਵੱਖ-ਵੱਖ ਰੂਟਾਂ ਦੇ ਉੱਤੇ ਚੱਲ ਰਹੀਆਂ ਪਰ ਸ਼ਾਇਦ ਹੀ ਕਿਸੇ ਪੰਜਾਬੀ ਨੂੰ ਪਤਾ ਹੋਵੇਗਾ ਕਿ ਇਸ ਟਰੇਨ ਦੇ ਸਸਪੈਂਸ਼ਨ ਦੇ ਮੁੱਖ ਪਾਰਟਸ ਲੁਧਿਆਣਾ ਦੇ ਵਿੱਚ ਬਣ ਰਹੇ ਹਨ ਅਤੇ ਉਹ ਵੀ ਜ਼ਿਆਦਾਤਰ ਪੰਜਾਬੀ ਕਾਰੀਗਰਾਂ ਵੱਲੋਂ ਤਿਆਰ ਕੀਤੇ ਜਾ ਰਹੇ ਹਨ। 


ਇਹ ਵੀ ਪੜ੍ਹੋ: World Records: ਲਾਕਡਾਊਨ 'ਚ ਅਭਿਆਸ ਕਰਕੇ ਇਸ 8 ਸਾਲ ਦੇ ਭਾਰਤੀ ਬੱਚੇ ਨੇ ਤੋੜਿਆ ਵਿਸ਼ਵ ਰਿਕਾਰਡ

ਫੈਕਟਰੀ ਦੇ ਵਿੱਚ ਹੁਣ ਤੱਕ 16 ਵੰਦੇ ਭਾਰਤ ਟ੍ਰੇਨ (Vande Bharat train)  ਦੇ ਲਈ ਕਿਟਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ, 40 ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇ ਹੋਰ ਆਰਡਰ ਫੈਕਟਰੀ ਨੂੰ ਮਿਲ ਚੁੱਕੇ ਹਨ। ਸਖ਼ਤ ਮਿਹਨਤ ਡੂੰਘੀ ਖੋਜ ਅਤੇ ਭਾਰਤ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਸੁਪਨਾ ਸੱਚ ਹੋ ਸਕਿਆ ਹੈ।


ਸਰੀਤਾ ਫੋਰਜਿਸ ਕੰਪਨੀ 20 ਸਾਲ ਪੁਰਾਣੀ ਹੈ ਅਤੇ ਉਨ੍ਹਾਂ ਨੂੰ ਰੇਲ ਗੱਡੀਆਂ ਦੇ ਪੁਰਜ਼ੇ ਬਨਾਉਣ ਦਾ ਪੁਰਾਣਾ ਤਜ਼ੁਰਬਾ ਹੈ, ਜਦੋਂ ਸਾਲ 2018 ਵਿੱਚ ਵੰਦੇ ਭਾਰਤ ਟ੍ਰੇਨ ਚਲਾਉਣ ਦਾ ਸੁਪਨਾ ਦੇਖਿਆ ਗਿਆ ਤਾਂ ਉਸ ਨੂੰ ਭਾਰਤ ਵਿੱਚ ਬਣਾਉਣ ਦਾ ਫੈਸਲਾ ਲਿਆ ਗਿਆ, ਜਿਸ ਲਈ ਵੱਖ-ਵੱਖ ਪੁਰਜ਼ੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣਦੇ ਹਨ ਪਰ ਰੇਲਗੱਡੀ ਦੀ ਸਸਪੈਨਸ਼ਨ ਦੇ 21 ਹਿੱਸੇ ਲੁਧਿਆਣਾ ਦੀ ਇਸ ਫੈਕਟਰੀ ਦੇ ਵਿੱਚ ਤਿਆਰ ਹੋ ਰਹੇ ਹਨ। 


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਗਰਮੀ ਦੇ ਪ੍ਰਕੋਪ ਨੇ ਕੱਢੇ ਲੋਕਾਂ ਦੇ ਵੱਟ; 12 ਤੇ 13 ਜੂਨ ਨੂੰ ਯੈਲੋ ਅਲਰਟ ਜਾਰੀ

ਕਸਟਿੰਗ ਅਤੇ ਫੋਰਜਿਸ ਦੀ ਪੂਰੀ ਕਿੱਟ ਤਿਆਰ ਹੋ ਰਹੀ ਹੈ ਜਿਸ ਵਿੱਚ 21 ਪਾਰਟਸ ਆਉਂਦੇ ਨੇ। ਇਹ ਪੂਰੀ ਕਿੱਟ ਤਿਆਰ ਕਰਕੇ ਅੱਗੇ ਭੇਜੀ ਜਾਂਦੀ ਹੈ ਜਿਥੇ ਵੰਦੇ ਭਾਰਤ ਟ੍ਰੇਨ (Vande Bharat train) ਦੀਆਂ ਬੋਗੀਆਂ ਤਿਆਰ ਹੁੰਦੀਆਂ ਹਨ ਉੱਥੇ ਇਨ੍ਹਾਂ ਨੂੰ ਫਿੱਟ ਕੀਤਾ ਜਾਂਦਾ ਹੈ।