Punjab Weather Update: ਪੰਜਾਬ 'ਚ ਗਰਮੀ ਦੇ ਪ੍ਰਕੋਪ ਨੇ ਕੱਢੇ ਲੋਕਾਂ ਦੇ ਵੱਟ; 12 ਤੇ 13 ਜੂਨ ਨੂੰ ਯੈਲੋ ਅਲਰਟ ਜਾਰੀ
Advertisement
Article Detail0/zeephh/zeephh1731974

Punjab Weather Update: ਪੰਜਾਬ 'ਚ ਗਰਮੀ ਦੇ ਪ੍ਰਕੋਪ ਨੇ ਕੱਢੇ ਲੋਕਾਂ ਦੇ ਵੱਟ; 12 ਤੇ 13 ਜੂਨ ਨੂੰ ਯੈਲੋ ਅਲਰਟ ਜਾਰੀ

Punjab Weather Update Today: ਦੇਸ਼ ਦੇ ਵੱਖ-ਵੱਖ ਸੂਬਿਆਂ ਦਾ ਮੌਸਮ ਇਸ ਵਾਰ ਆਪਣਾ ਵੱਖਰਾ ਰੰਗ ਦਿਖਾ ਰਿਹਾ ਹੈ। ਕਦੇ ਮੀਂਹ ਪੈ ਰਿਹਾ ਹੈ ਤੇ ਕਦੇ ਗਰਮੀ ਪੈ ਰਹੀ ਹੈ। ਜਾਣੋ ਪੰਜਾਬ ਅਤੇ ਹਿਮਾਚਲ ਦੇ ਮੌਸਮ ਬਾਰੇ।

 

Punjab Weather Update: ਪੰਜਾਬ 'ਚ ਗਰਮੀ ਦੇ ਪ੍ਰਕੋਪ ਨੇ ਕੱਢੇ ਲੋਕਾਂ ਦੇ ਵੱਟ; 12 ਤੇ 13 ਜੂਨ ਨੂੰ ਯੈਲੋ ਅਲਰਟ ਜਾਰੀ

Punjab Weather Update Today: ਪੰਜਾਬ ਹੀ ਨਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮੌਸਮ ਇਸ ਵਾਰ ਆਪਣਾ ਵੱਖਰਾ ਰੰਗ ਦਿਖਾ ਰਿਹਾ ਹੈ। ਪੰਜਾਬ ਵਿੱਚ ਕੁਝ ਦਿਨਾਂ ਤੋਂ ਤਾਪਮਾਨ ਜ਼ਿਆਦਾ ਵੱਧ ਗਿਆ ਹੈ ਅਤੇ ਗਰਮੀ ਨੇ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਾਲੇ ਹੁਣ ਮੌਸਮ ਵਿਭਾਗ ਨੇ ਪੰਜਾਬ ਲਈ 12 ਅਤੇ 13 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। 

ਵਿਭਾਗ ਦੇ ਅਨੁਸਾਰ ਅਗਲੇ ਚਾਰ ਦਿਨਾਂ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ, ਜਦਕਿ 11 ਅਤੇ 12 ਜੂਨ ਨੂੰ ਕਈ ਥਾਵਾਂ 'ਤੇ ਤੇਜ਼ ਹਨੇਰੀ ਨਾਲ ਮੀਂਹ ਪਵੇਗਾ। ਇਸ ਕਾਰਨ ਪਾਰਾ 'ਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵੀ ਇੱਕ ਨਵੀਂ ਪੱਛਮੀ ਗੜਬੜ ਆਵੇਗੀ ਜਿਸ ਕਾਰਨ ਜੂਨ ਦੇ ਮਹੀਨੇ ਤਾਪਮਾਨ 'ਚ ਜ਼ਿਆਦਾ ਵਾਧਾ ਨਹੀਂ ਹੋਵੇਗਾ। 

ਇਹ ਵੀ ਪੜ੍ਹੋ:  World Records: ਲਾਕਡਾਊਨ 'ਚ ਅਭਿਆਸ ਕਰਕੇ ਇਸ 8 ਸਾਲ ਦੇ ਭਾਰਤੀ ਬੱਚੇ ਨੇ ਤੋੜਿਆ ਵਿਸ਼ਵ ਰਿਕਾਰਡ

ਜਾਣੋ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਦਾ ਹਾਲ

ਪੰਜਾਬ ਦੇ ਤਾਪਮਾਨ 'ਚ 2.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਆਮ ਦੇ ਕਰੀਬ ਰਿਹਾ।ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 42.6 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਅੰਮ੍ਰਿਤਸਰ ਵਿੱਚ 40.0 ਡਿਗਰੀ, ਲੁਧਿਆਣਾ ਵਿੱਚ 39.9, ਪਟਿਆਲਾ ਵਿੱਚ 41.5, ਗੁਰਦਾਸਪੁਰ ਵਿੱਚ 40.0, ਮੁਕਤਸਰ ਵਿੱਚ 41.8 ਅਤੇ ਰੋਪੜ ਵਿੱਚ 39.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। 

ਆਈਐਮਡੀ ਨੇ ਕੁਝ ਹਿੱਸਿਆਂ ਵਿਚ ਗਰਮੀ ਦੀ ਲਹਿਰ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਉੜੀਸਾ, ਝਾਰਖੰਡ, ਪੱਛਮੀ ਬੰਗਾਲ ਅਤੇ ਤੇਲੰਗਾਨਾ ਦੇ ਵੱਖ-ਵੱਖ ਖੇਤਰਾਂ ਵਿੱਚ ਗਰਮੀ ਦੀ ਸੰਭਾਵਨਾ ਹੈ। ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਤੇਜ਼ ਧੁੱਪ ਨਿਕਲੇਗੀ। ਪੰਜਾਬ ਵਿੱਚ ਅੱਜ ਸਵੇਰ ਦਾ ਤਾਪਮਾਨ 32 ਡਿਗਰੀ ਸੈਲਸੀਅਸ ਹੈ। ਹਵਾ, ਨਮੀ ਅਤੇ ਹੋਰ ਮੌਸਮੀ ਸਥਿਤੀਆਂ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਮਹਿਸੂਸ ਹੋ ਸਕਦਾ ਹੈ। ਪੰਜਾਬ ਵਿੱਚ ਸਵੇਰ ਵੇਲੇ ਮੀਂਹ ਪੈਣ ਦੀ ਸੰਭਾਵਨਾ 0% ਹੈ, ਅਤੇ ਹਵਾ ਦੀ ਰਫ਼ਤਾਰ 9km/h ਹੋਵੇਗੀ। ਦੁਪਹਿਰ ਤੱਕ ਪਾਰਾ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਜਿਸ ਕਾਰਨ ਭਿਆਨਕ ਗਰਮੀ ਲੋਕਾਂ ਨੂੰ ਝੁਲਸ ਦੇਵੇਗੀ।

Trending news