Punjab Weather: ਹਾਏ ਗਰਮੀ...10 ਸਾਲਾਂ ਦਾ ਟੁੱਟਿਆ ਰਿਕਾਰਡ, ਪੰਜਾਬ ਤੇ ਚੰਡੀਗੜ੍ਹ `ਚ 5 ਦਿਨਾਂ ਲਈ ਰੈੱਡ ਅਲਰਟ
Punjab Weather Update: ਪੰਜਾਬ ਵਿੱਚ ਇਸ ਸਮੇਂ ਬਹੁਤ ਗਰਮੀ ਹੈ। ਤਾਪਮਾਨ 48 ਡਿਗਰੀ ਤੋਂ ਉਪਰ ਜਾਣ ਦੀ ਸੰਭਾਵਨਾ ਹੈ। ਇਸ ਕਰਕੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀ ਗਈ ਹੈ।
Punjab Weather Update: ਪੰਜਾਬ ਹੀ ਬਾਕੀਆਂ ਸੂਬਿਆਂ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜ ਦਿਨਾਂ ਲਈ ਅੱਤ ਦੀ ਗਰਮੀ ਅਤੇ ਤੇਜ਼ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਸੋਮਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ।
ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਹੀਟਵੇਵ ਰੈੱਡ ਅਲਰਟ ਜਾਰੀ ਕੀਤਾ ਹੈ। ਉੱਤਰ-ਪੱਛਮੀ ਭਾਰਤ ਵਿੱਚ ਤਾਪਮਾਨ ਵਧਣ ਦੇ ਨਾਲ, ਮੌਸਮ ਏਜੰਸੀ ਨੇ ਅਗਲੇ ਪੰਜ ਦਿਨਾਂ ਵਿੱਚ ਲਗਾਤਾਰ ਗਰਮੀ ਤੋਂ ਗੰਭੀਰ ਗਰਮੀ ਦੀ ਸਥਿਤੀ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਹੀਟ ਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਪੜ੍ਹੋੋ ਖ਼ਬਰ
ਆਪਣੇ ਆਪ ਨੂੰ ਹੀਟ ਵੇਵ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ--
-ਹੀਟਵੇਵ ਜਾਂ ਗਰਮ ਲੂ ਚੇਤਾਵਨੀਆਂ 'ਤੇ ਨਜ਼ਰ ਰੱਖੋ। ਜਿੰਨਾ ਹੋ ਸਕੇ ਪਾਣੀ ਪੀਓ।
-ਪਿਆਸ ਨਾ ਹੋਣ 'ਤੇ ਵੀ ਪਾਣੀ ਪੀਓ। ਹਲਕੇ ਰੰਗ ਦੇ ਸੂਤੀ ਕੱਪੜੇ ਪਾਓ।
-ਘਰ ਤੋਂ ਬਾਹਰ ਨਿਕਲਦੇ ਸਮੇਂ ਐਨਕਾਂ, ਛੱਤਰੀ, ਟੋਪੀ ਅਤੇ ਚੱਪਲਾਂ ਦੀ ਵਰਤੋਂ ਕਰੋ।
-ਜੇਕਰ ਤੁਸੀਂ ਖੁੱਲ੍ਹੇ ਵਿੱਚ ਕੰਮ ਕਰਦੇ ਹੋ, ਤਾਂ ਇੱਕ ਗਿੱਲੇ ਕੱਪੜੇ ਨਾਲ ਆਪਣਾ ਸਿਰ, ਚਿਹਰਾ, ਹੱਥ ਅਤੇ ਪੈਰ ਢੱਕੋ।
-ਆਪਣੇ ਆਪ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ ਛਤਰੀ ਦੀ ਵਰਤੋਂ ਕਰੋ।
-ਹੀਟ ਸਟ੍ਰੋਕ ਤੋਂ ਪ੍ਰਭਾਵਿਤ ਵਿਅਕਤੀ ਨੂੰ ਛਾਂ ਵਿੱਚ ਲੇਟ ਕੇ ਗਿੱਲੇ ਸੂਤੀ ਕੱਪੜੇ ਨਾਲ ਪੂੰਝੋ ਜਾਂ ਨਹਾਓ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
-ਯਾਤਰਾ ਦੌਰਾਨ ਆਪਣੇ ਨਾਲ ਪਾਣੀ ਪੀਂਦੇ ਰਹੋ।
-ਕੱਚਾ ਪਿਆਜ਼ ਖਾਓ ਅਤੇ ਆਪਣੀ ਉਪਰਲੀ ਜੇਬ 'ਚ ਵੀ ਰੱਖੋ।
- ਘਰ ਦੇ ਬਣੇ ਪੀਣ ਵਾਲੇ ਪਦਾਰਥ ਜਿਵੇਂ ਲੱਸੀ, ਕੱਚਾ ਅੰਬ ਪਾਊਡਰ, ਇਮਲੀ ਦਾ ਪਾਣੀ, ਚੌਲਾਂ ਦਾ ਪਾਣੀ, ਨਿੰਬੂ ਪਾਣੀ, ਮੱਖਣ ਆਦਿ ਦੀ ਵਰਤੋਂ ਕਰੋ, ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
-ਹੀਟ ਸਟ੍ਰੋਕ, ਹੀਟ ਰੈਸ਼, ਹੀਟ ਕੈਂਪ ਜਿਵੇਂ ਕਿ ਕਮਜ਼ੋਰੀ, ਚੱਕਰ ਆਉਣਾ, ਸਿਰ ਦਰਦ, ਮਤਲੀ, ਪਸੀਨਾ ਆਉਣਾ, ਬੇਹੋਸ਼ੀ ਆਦਿ ਦੇ ਲੱਛਣਾਂ ਦੀ ਪਛਾਣ, ਜੇਕਰ ਤੁਸੀਂ ਬੇਹੋਸ਼ ਜਾਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਤੁਰੰਤ ਡਾਕਟਰੀ ਸਲਾਹ ਲਓ।
ਆਪਣੇ ਘਰ ਨੂੰ ਠੰਡਾ ਰੱਖੋ। ਕਮਰੇ ਅਤੇ ਘਰ ਨੂੰ ਠੰਡਾ ਕਰਨ ਲਈ ਪਰਦੇ, ਦਰਵਾਜ਼ੇ ਆਦਿ ਦੀ ਵਰਤੋਂ ਕਰੋ ਅਤੇ ਰਾਤ ਅਤੇ ਸ਼ਾਮ ਨੂੰ ਇਹਨਾਂ ਨੂੰ ਖੋਲ੍ਹੋ।
-ਕੰਮ ਵਾਲੀ ਥਾਂ 'ਤੇ ਪੀਣ ਵਾਲਾ ਠੰਡਾ ਪਾਣੀ ਰੱਖੋ। ਸਿੱਧੀ ਧੁੱਪ ਤੋਂ ਬਚਣ ਲਈ ਕਰਮਚਾਰੀਆਂ ਨੂੰ ਸਾਵਧਾਨ ਕਰੋ।
ਇਹ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ/ ਕੀ ਹਨ ਲੱਛਣ
ਗਰਮੀ ਦੀ ਲਹਿਰ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੱਛਣ ਜੋ ਹੀਟਸਟ੍ਰੋਕ ਨੂੰ ਦਰਸਾਉਂਦੇ ਹਨ - ਦਸਤ, ਚੱਕਰ ਆਉਣੇ, ਸਿਰ ਦਰਦ, ਕਮਜ਼ੋਰੀ, ਸਰੀਰ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਕੜਵੱਲ, ਬਹੁਤ ਜ਼ਿਆਦਾ ਪਸੀਨਾ ਆਉਣਾ ਆਦਿ। ਹਾਲਤ ਗੰਭੀਰ ਹੋਣ 'ਤੇ ਤੇਜ਼ ਬੁਖਾਰ, ਸਰੀਰ 'ਚੋਂ ਪਸੀਨਾ ਆਉਣਾ ਬੰਦ ਹੋਣਾ, ਦਿਲ ਦੀ ਧੜਕਣ ਵਧਣਾ, ਉਲਝਣ, ਅਸੰਤੁਲਨ ਅਤੇ ਦੌਰੇ, ਚਮੜੀ 'ਤੇ ਧੱਫੜ, ਬੇਹੋਸ਼ੀ ਆਦਿ।
ਗਰਮੀ ਨੂੰ ਵੇਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਪੰਜਾਬ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਸੂਬੇ ਦੇ ਪੰਜ ਹੋਰ ਸ਼ਹਿਰਾਂ ਬਠਿੰਡਾ, ਪਠਾਨਕੋਟ, ਬਰਨਾਲਾ, ਫ਼ਿਰੋਜ਼ਪੁਰ ਅਤੇ ਸਮਰਾਲਾ ਵਿੱਚ ਤਾਪਮਾਨ 44 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ। ਬਠਿੰਡਾ 'ਚ ਭਿਆਨਕ ਗਰਮੀ ਪੈ ਰਹੀ ਹੈ, ਜਿਸ ਕਾਰਨ ਇਹ ਪੰਜਾਬ 'ਚ ਸਭ ਤੋਂ ਗਰਮ ਰਿਹਾ। ਹਾਲਾਂਕਿ ਸੋਮਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਇਹ ਅਜੇ ਵੀ ਆਮ ਨਾਲੋਂ 5.3 ਡਿਗਰੀ ਵੱਧ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ