ਪੰਜਾਬ ਪੁਲਿਸ ਦਾ ਇਹ ਕਿਹੋ ਜਿਹਾ ਵਤੀਰਾ ? ਗਰਮ ਸਰੀਏ ਦੇ ਨਾਲ ਕੈਦੀ ਦੀ ਪਿੱਠ `ਤੇ ਲਿਖਿਆ ਗੈਂਗਸਟਰ
ਇਹ ਘਟਨਾ 10 ਅਗਸਤ ਦੀ ਦੱਸੀ ਜਾ ਰਹੀ ਹੈ ਜੇਲ੍ਹ ਅਧਿਕਾਰੀ ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕਰਨ ਦੀ ਗੱਲ ਕਰ ਰਹੇ ਹਨ। ਜਦੋਂ ਕੈਦੀ ਨੂੰ ਕਪੂਰਥਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣੀ ਕਮੀਜ਼ ਲਾਹ ਕੇ ਅਦਾਲਤ ਵਿਚ ਆਪਣੀ ਪਿੱਠ ’ਤੇ ਲਿਖਿਆ ਗੈਂਗਸਟਰ ਦਿਖਾਇਆ।
ਚੰਡੀਗੜ: ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਪੰਜਾਬ ਪੁਲਿਸ ਦਾ ਇਕ ਕੈਦੀ ਨਾਲ ਅਣਮਨੁੱਖੀ ਵਤੀਰਾ ਸਾਹਮਣੇ ਆਇਆ ਹੈ। ਪੁਲਿਸ ਨੇ ਕੈਦੀ ਦੀ ਪਿੱਠ 'ਤੇ ਗਰਮ ਸਰੀਏ ਨਾਲ ਗੈਂਗਸਟਰ ਲਿਖ ਦਿੱਤਾ। ਇਸ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕੈਦੀ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਗਰਮ ਰਾਡ ਨਾਲ ਉਸ ਦੀ ਪਿੱਠ ’ਤੇ ਗੈਂਗਸਟਰ ਲਿਖਿਆ ਹੋਇਆ ਹੈ। ਕੈਦੀ ਕਪੂਰਥਲਾ ਦੇ ਪਿੰਡ ਦਾ ਰਹਿਣ ਵਾਲਾ ਹੈ।
10 ਅਗਸਤ ਦੀ ਹੈ ਘਟਨਾ
ਇਹ ਘਟਨਾ 10 ਅਗਸਤ ਦੀ ਦੱਸੀ ਜਾ ਰਹੀ ਹੈ ਜੇਲ੍ਹ ਅਧਿਕਾਰੀ ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਿਤ ਕਰਨ ਦੀ ਗੱਲ ਕਰ ਰਹੇ ਹਨ। ਜਦੋਂ ਕੈਦੀ ਨੂੰ ਕਪੂਰਥਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉਸ ਨੇ ਆਪਣੀ ਕਮੀਜ਼ ਲਾਹ ਕੇ ਅਦਾਲਤ ਵਿਚ ਆਪਣੀ ਪਿੱਠ ’ਤੇ ਲਿਖਿਆ ਗੈਂਗਸਟਰ ਦਿਖਾਇਆ। ਇਸ ਤੋਂ ਬਾਅਦ ਅਦਾਲਤ ਨੇ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ। ਸਵਾਲ ਇਹ ਹੈ ਕਿ ਜੇਲ 'ਚ ਇਹ ਤਿੱਖੀ ਚੀਜ਼ ਕਿੱਥੋਂ ਆਈ ਅਤੇ ਕੈਦੀ ਦੀ ਪਿੱਠ 'ਤੇ ਗੈਂਗਸਟਰ ਕਿਸ ਨੇ ਅਤੇ ਕਦੋਂ ਲਿਖਿਆ। ਡੀ. ਆਈ. ਜੀ. ਜੇਲ੍ਹ ਤੇਜਿੰਦਰ ਸਿੰਘ ਮੌੜ ਨੇ ਕਿਹਾ ਕਿ ਕੈਦੀ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਸਿਵਲ ਹਸਤਪਾਲ 'ਦ ਕੈਦੀ ਦਾ ਚੱਲ ਰਿਹਾ ਇਲਾਜ
ਕੈਦੀ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਡੀ. ਆਈ. ਜੀ. ਨੇ ਕਿਹਾ ਕਿ ਜੇਲ੍ਹ ਵਿਚ ਕੈਦੀਆਂ ਦੀ ਆਪਸੀ ਲੜਾਈ-ਝਗੜੇ ਹੋਣਾ ਆਮ ਗੱਲ ਹੈ। ਜੋ ਸ਼ਬਦ ਪਿੱਠ ਪਿੱਛੇ ਲਿਖੇ ਹੋਏ ਹਨ, ਉਹ ਕੈਦੀ ਨੇ ਆਪਣੇ ਸਾਥੀ ਤੋਂ ਲਿਖਵਾਏ ਹਨ ਤਾਂ ਜੋ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸ. ਐਸ. ਪੀ. ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਅੰਗਰੇਜ਼ਾਂ ਦੇ ਸਮੇਂ ਦੌਰਾਨ ਬਣੀ ਕੇਂਦਰੀ ਜੇਲ੍ਹ ਵਿਚ 1236 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਪਰ ਇਸ ਤੋਂ ਇਲਾਵਾ ਜੇਲ੍ਹ ਵਿਚ ਗੈਂਗਸਟਰਾਂ ਸਮੇਤ ਹੋਰ ਕੈਦੀ ਅਤੇ ਹਵਾਲਾਤੀ ਵੀ ਗੰਭੀਰ ਦੋਸ਼ਾਂ ਤਹਿਤ ਬੰਦ ਹਨ। ਇਸ ਸਾਲ ਜੇਲ੍ਹ ਵਿਚੋਂ 100 ਤੋਂ ਵੱਧ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ।