Health News:  ਬੀਤੇ ਦਿਨ ਪਟਿਆਲਾ ਵਿੱਚ ਜਨਮ ਦਿਨ ਉਤੇ ਆਨਲਾਈਨ ਮੰਗਵਾਏ ਕੇਕ ਖਾਣ ਨਾਲ ਜਿਥੇ ਪੂਰੇ ਪਰਿਵਾਰ ਦੀ ਸਿਹਤ ਖ਼ਰਾਬ ਹੋ ਗਈ ਉਥੇ ਹੀ ਜਨਮ ਦਿਨ ਵਾਲੀ ਬੱਚੀ ਦੀ ਜਾਨ ਵੀ ਚਲੀ ਗਈ ਸੀ। ਇਸ ਤੋਂ ਬਾਅਦ ਆਨਲਾਈਨ ਚੀਜ਼ਾਂ ਮੰਗਵਾਉਣ ਵਾਲੇ ਲੋਕ ਚਿੰਤਾ ਵਿੱਚ ਡੁੱਬੇ ਹੋਏ ਹਨ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਗਾਹਕ ਆਨਲਾਈਨ ਭੋਜਨ ਜਾਂ ਹੋਰ ਖਾਣ ਵਾਲੀ ਚੀਜ਼ ਦਾ ਆਰਡਰ ਕਰ ਦਿੰਦੇ ਹਨ। ਉਹ ਆਨਲਾਈਨ ਚੀਜ਼ ਮੰਗਵਾਉਣ ਵਾਲੀ ਕੰਪਨੀ ਨੂੰ ਜਾਣਦੇ ਹੁੰਦੇ ਹਨ ਜ਼ਿਆਦਾਤਰ ਲੋਕ ਰੈਸਟੋਰੈਂਟ ਜਾਂ ਹੋਟਲ-ਢਾਬਿਆਂ ਨੂੰ ਨਹੀਂ ਜਾਣਦੇ ਹੁੰਦੇ। ਅਜਿਹੇ ਵਿੱਚ ਸਵਾਲ ਖੜ੍ਹੇ ਹੁੰਦੇ ਹਨ ਕਿ ਜੇਕਰ ਆਨਲਾਈਨ ਮੰਗਵਾਉਣ ਭੋਜਨ ਖ਼ਰਾਬ ਜਾਂ ਖਾਣ ਨਾਲ ਸਿਹਤ ਖਰਾਬ ਹੁੰਦੀ ਹੈ ਤਾਂ ਉਸ ਦੀ ਸ਼ਿਕਾਇਤ ਕਿੱਥੇ ਕੀਤੀ ਜਾ ਸਕਦੀ ਹੈ। ਇਸ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਕਿਥੋਂ ਹਾਸਲ ਕੀਤਾ ਜਾ ਸਕਦਾ ਹੈ।


ਜੇਕਰ ਤੁਸੀਂ ਆਨਲਾਈਨ ਜਾਂ ਆਫਲਾਈਨ ਭੋਜਨ ਜਾਂ ਹੋਰ ਚੀਜ਼ ਖ਼ਰੀਦੀ ਹੈ ਪਰ ਉਹ ਖ਼ਰਾਬ ਹੈ ਅਤੇ ਕੰਪਨੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ ਜਾਂ ਉਤਪਾਦ ਨੂੰ ਬਦਲ ਨਹੀਂ ਰਹੀ ਹੈ ਤਾਂ ਫਿਰ ਤੁਸੀਂ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਮਤਲਬ ਐਨਸੀਐਚ ਪੋਰਟਲ ਰਾਹੀਂ ਆਸਾਨੀ ਨਾਲ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹੋ।


ਗਾਹਕ ਮੁਆਵਜ਼ਾ ਕਿਵੇਂ ਲੈ ਸਕਦਾ ਹੈ?


ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਆਨਲਾਈਨ ਜਾਂ ਆਫਲਾਈਨ ਲਿਆ ਭੋਜਨ ਖ਼ਰਾਬ ਨਿਕਲਦਾ ਹੈ ਤਾਂ ਗਾਹਕ ਉਸ ਦਾ ਮੁਆਵਜ਼ਾ ਲੈ ਸਕਦਾ ਹਨ? ਜੇ ਫੂਡ ਲੈਬ ਵਿੱਚ ਦੀ ਜਾਂਚ ਵਿੱਚ ਭੋਜਨ ਦੇ ਖ਼ਰਾਬ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਗਾਹਕ ਉਸ ਰਿਪੋਰਟ ਦੇ ਅਧਾਰ ਉਤੇ ਖਪਤਕਾਰ ਅਦਾਲਤ ਵਿੱਚ ਕੇਸ ਕਰਕੇ ਮੁਆਵਜ਼ੇ ਦਾ ਦਾਅਵਾ ਕਰ ਸਕਦਾ ਹੈ। ਭੋਜਨ ਦੇ ਸਿਹਤ ਲਈ ਖ਼ਰਾਬ ਹੋਣ ਲਈ ਜ਼ਿੰਮੇਵਾਰੀ ਹਰ ਅਣਗਹਿਲੀ ਲਈ ਵੱਖਰੀ ਰਾਸ਼ੀ ਤੇ ਸਜ਼ਾ ਤੈਅ ਕੀਤੀ ਗਈ ਹੈ।


ਡਿਲਵਿਰੀ ਕੰਪਨੀ ਜਾਂ ਰੈਸਟੋਰੈਂਟ ਹੁੰਦਾ ਜ਼ਿੰਮੇਵਾਰ?


ਭਾਵੇਂ ਇਹ ਆਨਲਾਈਨ ਮੰਗਵਾਇਆ ਭੋਜਨ ਹੋਵੇ ਜਾਂ ਖ਼ੁਦ ਦੁਕਾਨ ਤੋਂ ਖ਼ਰੀਦਿਆ ਹੋਵੇ। ਅਣਗਹਿਲੀ ਜਾਂ ਗ਼ਲਤੀ ਦੇ ਮੁਤਾਬਕ ਛੇ ਮਹੀਨੇ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਹਰ ਕੇਸ ਵਿੱਚ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਤੈਅ ਹੁੰਦਾ ਹੈ ਕਿ ਸਿਰਫ਼ ਭੋਜਨ ਤਿਆਰ ਕਰਨ ਵਾਲੇ ਰੈਸਟੋਰੈਂਟ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਜਾਂ ਫੂਡ ਡਿਲਵਰੀ ਕੰਪਨੀ ਨੂੰ ਵੀ। ਜ਼ਿਆਦਾਤਰ ਕੇਸਾਂ ਵਿੱਚ ਜੇਕਰ ਭੋਜਨ ਤੈਅ ਸਮੇਂ ਵਿੱਚ ਰੈਸਟੋਰੈਂਟ ਤੋਂ ਗਾਹਕ ਤੱਕ ਪਹੁੰਚ ਗਿਆ ਹੋਵੇ ਤਾਂ ਅਜਿਹੇ ਕੇਸ 'ਚ ਭੋਜਨ ਅਸੁਰੱਖਿਅਤ ਮਿਲਣ ‘ਤੇ ਫੂਡ ਡਿਲਵਰੀ ਕੰਪਨੀ ਦੀ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ।


ਕਿਹੜਾ ਭੋਜਨ ਹੁੰਦੈ ਖ਼ਰਾਬ ?


ਜਿਹੜੇ ਭੋਜਨ ਨੂੰ ਖਾਣ ਨਾਲ ਸਿਹਤ ਖ਼ਰਾਬ ਹੁੰਦੀ ਹੈ ਉਸ ਨੂੰ ਅਸੁਰੱਖਿਅਤ ਭੋਜਨ ਕਿਹਾ ਜਾਂਦਾ ਹੈ। ਹਾਨੀਕਾਰਕ ਬੈਕਟੀਰੀਆ ਦੇ ਸੰਪਰਕ ਵਿੱਚ ਆਏ ਖਾਣੇ ਦਾ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਉਸ ਨੂੰ ਫੂਡ ਇਨਫੈਕਸ਼ਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਸਫ਼ਾਈ ਦਾ ਧਿਆਨ ਨਾ ਰੱਖਣ ਨਾਲ ਵੀ ਭੋਜਨ ਖ਼ਰਾਬ ਹੋ ਸਕਦਾ ਹੈ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।


ਕਿਹੜੇ ਭੋਜਨ ਨੂੰ ਕਿਹਾ ਜਾਂਦੈ ਜ਼ਹਿਰੀਲਾ


ਭੋਜਨ ਦਾ ਜ਼ਹਿਰੀਲਾਪਣ ਜੇ ਬਿਮਾਰੀ ਫੈਲਾਉਣ ਵਾਲੇ ਕੀਟਾਣੂ, ਜਿਨ੍ਹਾਂ ਨੂੰ ਪੈਥੋਜੀਨ ਵੀ ਕਿਹਾ ਜਾਂਦਾ ਹੈ, ਭੋਜਨ ਵਿੱਚ ਦਾਖ਼ਲ ਹੋ ਜਾਣ ਤਾਂ ਉਹ ਕੁਝ ਸਮੇਂ ਬਾਅਦ ਉਹ ਭੋਜਨ ਵਿੱਚ ਜ਼ਹਿਰੀਲੇ ਪਦਾਰਥ ਛੱਡ ਦਿੰਦੇ ਹਨ। ਜੇਕਰ ਅਸੀਂ ਟੌਕਸਿਨ ਵਾਲਾ ਭੋਜਨ ਖਾ ਲੈਂਦੇ ਹਾਂ ਤਾਂ ਉਸ ਨੂੰ ਫੂਡ ਪੁਆਇਸਨਿੰਗ ਕਿਹਾ ਜਾਂਦਾ ਹੈ।


ਇਸ ਤੋਂ ਇਲਾਵਾ ਸਫ਼ਾਈ ਦਾ ਧਿਆਨ ਰੱਖੇ ਬਿਨਾਂ ਤਿਆਰ ਕੀਤੇ ਭੋਜਨ ਵਿੱਚ ਪੈਥੋਜੀਨ ਦਾਖ਼ਲ ਹੋ ਸਕਦਾ ਹੈ, ਭੋਜਨ ਚੰਗੀ ਤਰ੍ਹਾਂ ਪੱਕਿਆ ਨਾ ਹੋਵੇ ਤਾਂ ਉਸ ਵਿੱਚ ਵੀ ਪੈਥੋਜੀਨ ਹੋ ਸਕਦਾ ਹੈ।  ਭੋਜਨ ਵਿੱਚ ਕੋਈ ਵੀ ਅਜਿਹੀ ਚੀਜ਼ ਮਿਲਾਉਣਾ ਜੋ ਉਕਤ ਭੋਜਨ ਦਾ ਹਿੱਸਾ ਨਹੀਂ ਹੈ, ਉਸ ਨੂੰ ਅਡਲਟਰੇਸ਼ਨ ਕਿਹਾ ਜਾਂਦਾ ਹੈ। ਇਸ ਨਾਲ ਵੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।


ਐੱਫਐੱਸਐੱਸਏਆਈ ਕੀ ਹੈ?


  • ਭਾਰਤ ਦੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਇਸ ਦਾ ਗਠਨ ਹੋਇਆ ਸੀ।

  • ਇਸ ਦਾ ਪੂਰਾ ਨਾਮ ਫੂਡ ਸੇਫ਼ਟੀ ਐਡ ਸਟੈਂਡਰਡ ਅਥਾਰਟੀ ਆਫ ਇੰਡੀਆ ਹੈ।

  • ਮਨੁੱਖੀ ਖਪਤ ਲਈ ਮਿਆਰੀ ਅਤੇ ਸੁਰੱਖਿਅਤ ਭੋਜਨ ਦੀ ਉਪਲਭਧਤਾ ਨੂੰ ਯਕੀਨੀ ਬਣਾਉਣਾ ਇਸ ਅਥਾਰਟੀ ਦੇ ਅਧੀਨ ਆਉਂਦਾ ਹੈ।

  • ਇਸ ਦੀ ਜ਼ਿੰਮੇਵਾਰੀ ਭੋਜਨ ਦੇ ਮਾਪਦੰਡ ਨਿਰਧਾਰਤ ਕਰਨ ਤੋਂ ਲੈ ਕੇ, ਉਨ੍ਹਾਂ ਦੇ ਨਿਰਮਾਣ, ਸਟੋਰੇਜ, ਵਿਕਰੀ, ਵੰਡ ਨੂੰ ਨਿਯਮਤ ਕਰਨਾ ਹੈ।

  • ਇਸ ਅਥਾਰਟੀ ਤਹਿਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੋਜਨ ਜਾਂਚ ਲਈ ਲੈਬੋਰਟਰੀਆਂ ਬਣਾਈਆਂ ਗਈਆਂ ਹਨ।

  • ਫੂਡ ਸੇਫ਼ਟੀ ਐਡ ਸਟੈਂਡਰਡ ਅਥਾਰਟੀ ਆਫ ਇੰਡੀਆ, ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਕੰਮ ਕਰਦੀ ਹੈ।


ਇਹ ਵੀ ਪੜ੍ਹੋ : Sanjay Singh Released: ਸੰਜੇ ਸਿੰਘ ਤਿਹਾੜ ਜੇਲ੍ਹ ਵਿਚੋਂ ਹੋਏ ਰਿਹਾਅ, ਵੱਡੀ ਗਿਣਤੀ 'ਚ 'ਆਪ' ਆਗੂ ਪੁੱਜੇ