ਘਰ ’ਚ ਪਖਾਨੇ ਲਈ ਬਣੇ ਫਲੱਸ਼ ਟੈਂਕ ’ਚੋਂ ਬਰਾਮਦ ਹੋਈ ਘਰਵਾਲੇ ਦੀ ਲਾਸ਼, ਪਿਛਲੇ 1 ਮਹੀਨੇ ਤੋਂ ਸੀ ਲਾਪਤਾ
ਸੁਨਾਮ ਦੇ ਪਿੰਡ ਬਖਸ਼ੀਵਾਲਾ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਵਲੋਂ ਆਪਣੇ ਪਤੀ ਦਾ ਕਤਲ ਕਰਨ ਉਪਰੰਤ ਉਸਦੀ ਲਾਸ਼ ਘਰ ’ਚ ਪਖ਼ਾਨੇ ਲਈ ਬਣੇ 20 ਫੁੱਟ ਡੂੰਘੇ ਫਲੱਸ਼ ਟੈਂਕ ’ਚ ਦੱਬ ਦਿੱਤੀ।
Wife murder his husband: ਅੱਜ ਦੇ ਕੱਲ ਯੁੱਗ ’ਚ ਇਨਸਾਨ ਦਾ ਖ਼ੂਨ ਇੰਨ੍ਹਾ ਪਤਲਾ ਹੋ ਚੁੱਕਾ ਹੈ, ਕਿ ਰਿਸ਼ਤਿਆਂ ਦਾ ਕਤਲ ਕਰਨ ਵੇਲੇ ਕੁਝ ਵੀ ਨਹੀਂ ਸੋਚਦਾ।
ਸੁਨਾਮ ਦੇ ਪਿੰਡ ਬਖਸ਼ੀਵਾਲਾ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਵਲੋਂ ਆਪਣੇ ਪਤੀ ਦਾ ਕਤਲ ਕਰਨ ਉਪਰੰਤ ਉਸਦੀ ਲਾਸ਼ ਘਰ ’ਚ ਪਖ਼ਾਨੇ ਲਈ ਬਣੇ 20 ਫੁੱਟ ਡੂੰਘੇ ਫਲੱਸ਼ ਟੈਂਕ ’ਚ ਦੱਬ ਦਿੱਤੀ। ਜਦੋਂ ਪੁਲਿਸ ਨੇ ਪਿੰਡ ਵਾਲਿਆਂ ਦੀ ਹਾਜ਼ਰੀ ’ਚ ਫਲੱਸ਼ ਟੈਂਕ ਨੂੰ ਪੁੱਟ ਮ੍ਰਿਤਕ ਦੀ ਲਾਸ਼ ਨੂੰ ਕੱਢਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਬਖਸ਼ੀਵਾਲਾ ਦਾ ਰਹਿਣ ਵਾਲਾ ਨੌਜਵਾਨ ਅਮਰੀਕ ਸਿੰਘ ਪਿਛਲੇ ਇਕ ਮਹੀਨੇ ਤੋਂ ਲਾਪਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮ੍ਰਿਤਕ ਦੀ ਪਤਨੀ (ਰੱਜੀ) ਵਲੋਂ ਉਸਦੇ ਲਾਪਤਾ ਹੋਣ ਦੀ ਰਿਪੋਰਟ 20 ਨਵੰਬਰ ਨੂੰ ਪੁਲਿਸ ਥਾਣੇ ’ਚ ਦਰਜ ਕਰਵਾਈ ਗਈ ਸੀ।
ਪੁਲਿਸ ਵਲੋਂ ਜਦੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਰਤ ਦਰ ਪਰਤ ਰਾਜ ਤੋਂ ਪਰਦਾ ਉੱਠਦਾ ਗਿਆ ਅਤੇ ਪਤਨੀ ਦੀ ਅਸਲੀਅਤ ਸਾਹਮਣੇ ਆ ਗਈ। ਭਾਵੇਂ ਕਿ ਕੈਮਰੇ ਸਾਹਮਣੇ ਹਰ ਕੋਈ ਦੱਸਣ ਤੋਂ ਗੁਰੇਜ਼ ਕਰ ਰਿਹਾ ਹੈ, ਪਰ ਦੱਬੀ ਆਵਾਜ਼ ਪਿੰਡ ਵਾਲੇ ਮਾਮਲਾ ਨਜਾਇਜ਼ ਸਬੰਧਾਂ ਦਾ ਦੱਸ ਰਹੇ ਹਨ।
ਪੁਲਿਸ ਵਾਲਿਆਂ ਵਲੋਂ ਪਿੰਡ ਦੇ ਲੋਕਾਂ ਦੀ ਹਾਜ਼ਰੀ ’ਚ ਪਖ਼ਾਨੇ ਲਈ ਬਣੇ ਫਲੱਸ਼ ਦੀ ਟੈਂਕੀ ਨੂੰ ਪੁੱਟਵਾਇਆ ਗਿਆ ਤਾਂ ਮ੍ਰਿਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਇਹ ਖ਼ਬਰ ਪੂਰੇ ਪਿੰਡ ’ਚ ਅੱਗ ਵਾਂਗ ਫ਼ੈਲ ਗਈ, ਪਤਨੀ ਦਾ ਇਹ ਕਾਰਾ ਦੇਖ ਪਿੰਡ ਦੇ ਲੋਕ ਦੰਦਾਂ ਥੱਲੇ ਉੱਗਲਾਂ ਦੱਬ ਕੇ ਬੈਠ ਗਏ।
ਕਤਲ ਮਾਮਲੇ ਦੀ ਜਾਣਕਾਰੀ ਦਿੰਦਿਆ ਸੰਗਰੂਰ ਦੇ ਐੱਸ. ਐੱਸ. ਪੀ. ਸੁਰੇਂਦਰ ਲਾਂਬਾ ਦਾ ਕਹਿਣਾ ਹੈ ਕਿ ਆਰੋਪੀ ਪਤਨੀ ਅਤੇ ਉਸਦੀ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਹਾਂ ’ਤੇ ਐੱਫ. ਆਈ. ਆਰ (FIR) ਦਰਜ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅਸ਼ਲੀਲ ਵੀਡੀਓ ਮਾਮਲੇ ’ਚ ਲੰਗਾਹ ਨੂੰ ਮਿਲੀ ਮੁਆਫ਼ੀ, ਪੰਜ ਸਿੰਘ ਸਾਹਿਬਾਨਾਂ ਨੇ ਪੰਥ ’ਚ ਕਰਵਾਈ ਵਾਪਸੀ