ਚੰਡੀਗੜ: 26 ਸਤੰਬਰ ਯਾਨਿ ਕਿ ਵਿਸ਼ਵ ਗਰਬ ਨਿਰੋਧਕ ਦਿਵਸ ਫੈਮਿਲੀ ਪਲੈਨਿੰਗ ਅਤੇ ਔਰਤਾਂ ਨੂੰ ਅਣਚਾਹੇ ਗਰਬ ਦੇ ਖਤਰੇ ਤੋਂ ਮੁਕਤ ਕਰਨ ਲਈ ਮਨਾਇਆ ਜਾਂਦਾ ਹੈ।ਆਮ ਤੌਰ 'ਤੇ ਇਹ ਧਾਰਨਾ ਹੈ ਕਿ ਗਰਬ ਨਿਰੋਧਕ ਉਪਾਅ ਸਿਰਫ਼ ਮਹਿਲਾਵਾਂ ਲਈ ਹੀ ਹਨ। ਪਰ ਮਰਦ ਅਤੇ ਔਰਤਾਂ ਦੋਵਾਂ ਲਈ ਹੀ ਗਰਬ ਨਿਰੋਧਕ ਉਪਾਅ ਦਿੱਤੇ ਗਏ ਹਨ, ਮਰਦਾਂ ਵੱਲੋਂ ਇਹਨਾਂ ਉਪਾਵਾਂ ਵਿਚ ਕੁਝ ਖਾਸ ਦਿਲਚਸਪੀ ਨਹੀਂ ਵਿਖਾਈ ਜਾਂਦੀ। ਨੈਸ਼ਨਲ ਫੈਮਿਲੀ ਹੈਲਥ ਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਦੇ 77 ਪ੍ਰਤੀਸ਼ਤ ਮਰਦ ਇਹ ਸੋਚਦੇ ਹਨ ਕਿ ਗਰਬ ਨਿਰੋਧਕ ਉਪਾਅ ਅਤੇ ਫੈਮਿਲੀ ਪਲੈਨਿੰਗ ਲਈ ਸਭ ਕੁਝ ਸਿਰਫ਼ ਔਰਤਾਂ ਵਾਸਤੇ ਬਣਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮਰਦਾਂ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ।


COMMERCIAL BREAK
SCROLL TO CONTINUE READING

 


ਮਰਦਾਂ ਦੀ ਸੋਚ ਨਹੀਂ ਬਦਲੀ


ਮਰਦਾਂ ਦੀ ਸੋਚ ਸਿਰਫ਼ ਪੰਜਾਬ ਵਿਚ ਹੀ ਨਹੀਂ ਬਲਕਿ ਹਰਿਆਣਾ, ਚੰਡੀਗੜ ਅਤੇ ਹੋਰ ਸੂਬਿਆਂ ਵਿਚ ਵੀ ਵੇਖਣ ਨੂੰ ਮਿਲਦਾ ਹੈ।ਪੜ੍ਹੇ ਲਿਖੇ ਮਰਦ ਵੀ ਇਸ ਧਾਰਨਾ ਨੂੰ ਤੋੜ ਨਹੀਂ ਸਕੇ ਕਿ ਗਰਬ ਨਿਰੋਧਕ ਉਪਾਅ ਔਰਤਾਂ ਹੀ ਨਹੀਂ ਸਗੋਂ ਮਰਦਾਂ ਲਈ ਵੀ ਹਨ। ਅਣਚਾਹੇ ਗਰਬ ਨੂੰ ਰੋਕਣਾ ਲਈ ਮਰਦਾਂ ਦੀ ਨਸਬੰਦੀ ਕੀਤੀ ਜਾਂਦੀ ਹੈ ਪਰ ਬਹੁਤ ਸਾਰੇ ਮਰਦ ਇਸਤੋਂ ਕੰਨੀ ਕਤਰਾਉਂਦੇ ਹਨ। ਮਰਦਾਂ ਦਾ ਮੰਨਣਾ ਹੈ ਕਿ ਨਸਬੰਦੀ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ। ਇਹ ਡਰ ਸਿਰਫ਼ ਪੰਜਾਬ ਜਾਂ ਭਾਰਤ ਦੇ ਮਰਦਾਂ ਵਿਚ ਹੀ ਨਹੀਂ ਬਲਕਿ ਗੁਆਂਢੀ ਰਾਜਾਂ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਮਰਦਾਂ ਵਿਚ ਵੀ ਹੈ।ਪੰਜਾਬ, ਹਰਿਆਣਾ ਚੰਡੀਗੜ ਹੋਵੇ ਜਾਂ ਭਾਰਤ ਦੇ ਗੁਆਂਢੀ ਮੁਲਕ। ਅਜਿਹੇ ਮਰਦ ਸਿਰਫ਼ ਉਗਲਾਂ 'ਤੇ ਗਿਣੇ ਜਾ ਸਕਦੇ ਹਨ ਜਿਹਨਾਂ ਨੇ ਨਸਬੰਦੀ ਕਰਵਾਈ ਹੋਵੇ ਜਾਂ ਨਸਬੰਦੀ ਕਰਵਾਉਣ ਦਾ ਮਨ ਬਣਾਇਆ ਹੋਵੇ।


 


 


ਗਰਬ ਨਿਰੋਧਕ ਦਿਵਸ ਦੀ ਸ਼ੁਰੂਆਤ ਕਦੋਂ ਹੋਈ ?


ਗਰਬ ਨਿਰੋਧਕ ਦਿਵਸ ਦੀ ਸ਼ੁਰੂਆਤ ਸਾਲ 2007 ਵਿਚ ਹੋਈ ਸੀ। ਜਿਸਦਾ ਮਕਸਦ ਔਰਤਾਂ ਅਤੇ ਮਰਦਾਂ ਵਿਚ ਗਰਬ ਨਿਰੋਧਕ ਉਪਾਵਾਂ ਦੀ ਜਾਗਰੂਕਤਾ ਪੈਦਾ ਕਰਨਾ ਸੀ। ਹਰ ਸਾਲ ਇਸ ਦਿਨ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਸ਼ੰਕਾ ਦੂਰ ਕਰਨ ਦੀਆਂ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਹਨ। ਪਰ ਬਹੁਤ ਸਾਰੇ ਮਰਦ ਅਜਿਹੇ ਹਨ। ਜਿਹਨਾਂ ਨੇ ਅਜੇ ਤੱਕ ਵੀ ਗਰਬ ਨਿਰੋਧਕ ਉਪਾਵਾਂ ਨੂੰ ਸਾਵਧਾਨੀ ਵਜੋਂ ਨਹੀਂ ਵਰਤਿਆ। ਖਾਸ ਤੌਰ 'ਤੇ ਨਸਬੰਦੀ ਕਰਵਾਉਣ ਲਈ ਬਹੁਤ ਘੱਟ ਮਰਦ ਅੱਗੇ ਆਉਂਦੇ ਹਨ।


 


ਇਹਨਾਂ ਖੇਤਰਾਂ ਵਿਚ ਔਰਤਾਂ ਵੀ ਕਰਦੀਆਂ ਹਨ ਬਹੁਤ ਘੱਟ ਇਸਤੇਮਾਲ


ਗਰਭ ਨਿਰੋਧਕ 'ਤੇ ਇੱਕ ਸਰਵੇਖਣ ਰਿਪੋਰਟ ਦੇ ਅਨੁਸਾਰ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਵਿਚ ਵਾਲੀਆਂ ਔਰਤਾਂ ਦੀ ਗਰਬ ਨਿਰੋਧਕ ਦੀ ਵਰਤੋਂ ਬਹੁਤ ਘੱਟ ਕਰਦੀਆਂ ਹਨ ਇਥੇ ਮਰਦਾਂ ਦੀ ਨਸਬੰਦੀ ਜ਼ਿਆਦਾ ਪ੍ਰਚੱਲਿਤ ਹੈ। ਇਸ ਲਈ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ।