Jaiton Murder: ਰਿਸ਼ਤੇ ਹੋਏ ਤਾਰ ਤਾਰ; ਸਕੇ ਭਰਾ ਨੇ ਕੀਤਾ ਭਰਾ ਦਾ ਕਤਲ
Advertisement
Article Detail0/zeephh/zeephh2518340

Jaiton Murder: ਰਿਸ਼ਤੇ ਹੋਏ ਤਾਰ ਤਾਰ; ਸਕੇ ਭਰਾ ਨੇ ਕੀਤਾ ਭਰਾ ਦਾ ਕਤਲ

Jaiton Murder:  ਜੈਤੋ ਦੇ ਟਿੱਬੀ ਸਾਹਿਬ ਰੋਡ ਉਪਰ ਭਰਾ ਵੱਲੋਂ ਭਰਾ ਦੇ ਕਤਲ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। 

Jaiton Murder: ਰਿਸ਼ਤੇ ਹੋਏ ਤਾਰ ਤਾਰ; ਸਕੇ ਭਰਾ ਨੇ ਕੀਤਾ ਭਰਾ ਦਾ ਕਤਲ

Jaiton Murder (ਕੇਸੀ ਸੰਜੇ): ਜੈਤੋ ਦੇ ਟਿੱਬੀ ਸਾਹਿਬ ਰੋਡ ਉਪਰ ਭਰਾ ਵੱਲੋਂ ਭਰਾ ਦੇ ਕਤਲ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਜੈਤੋ ਦੇ ਟਿੱਬੀ ਸਾਹਿਬ ਰੋਡ ਦੇ ਉੱਪਰ ਰਹਿੰਦੇ ਜੀਤ ਰਾਮ ਦੇ ਪੁੱਤਰ ਜੀਤਾ ਸਿੰਘ ਨੇ ਆਪਣੇ ਸਕੇ ਭਰਾ ਕੁਲਦੀਪ ਸਿੰਘ ਦਾ ਤੇਜ਼ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ।

ਦੇਰ ਰਾਤ 10 ਵਜੇ ਦੇ ਕਰੀਬ ਜਦੋਂ ਕੁਲਦੀਪ ਸਿੰਘ ਨਹਾਉਣ ਲਈ ਪਾਣੀ ਗਰਮ ਕਰ ਰਿਹਾ ਸੀ ਤਾਂ ਉਸਦੇ ਵੱਡੇ ਭਰਾ ਨੇ ਆਪ ਨਹਾਉਣ ਦੀ ਜ਼ਿੱਦ ਕੀਤੀ ਤੇ ਇਸੇ ਹੀ ਖਿੱਚੋਤਾਣ ਨੂੰ ਲੈ ਕੇ ਲੜਾਈ ਇੰਨੀ ਵੱਧ ਗਈ ਕਿ ਉਸ ਨੇ ਆਪਣੇ ਸਕੇ ਭਰਾ ਦਾ ਤੇਜ਼ ਹਥਿਆਰ ਦੇ ਨਾਲ ਕਤਲ ਕਰ ਦਿੱਤਾ। 

ਕੁਲਦੀਪ ਸਿੰਘ ਆਪਣੇ ਘਰ ਤੋਂ ਲਗਭਗ 400 ਤੋਂ 500 ਮੀਟਰ ਦੀ ਦੂਰੀ ਉਤੇ ਜਾ ਕੇ ਦੂਸਰੀ ਗਲੀ ਵਿੱਚ ਡਿੱਗ ਪਿਆ ਅਤੇ ਖ਼ੂਨ ਦੇ ਨਾਲ ਲਥਪਥ ਹੋ ਗਿਆ। ਇਸ ਤੋਂ ਬਾਅਦ ਗਲੀ ਦੇ ਕੁਝ ਲੋਕਾਂ ਵੱਲੋਂ ਇਸ ਨੂੰ ਚੁੱਕ ਕੇ ਜੈਤੋ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਇਸ ਨੂੰ ਫਰੀਦਕੋਟ ਲਈ ਰੈਫਰ ਕੀਤਾ ਗਿਆ ਤਾਂ ਕੋਟਕਪੂਰਾ ਦੇ ਡਾਕਟਰਾਂ ਵੱਲੋਂ ਕੁਲਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਉਤੇ ਥਾਣਾ ਜੈਤੋ ਦੇ ਐਸਐਚਓ ਹਰਪ੍ਰੀਤ ਸਿੰਘ ਏਐਸਆਈ ਇਕਬਾਲ ਸਿੰਘ ਸਮੇਤ ਸਮੁੱਚੀ ਹੀ ਟੀਮ ਵੱਲੋਂ ਘਟਨਾ ਉਪਰ ਪਹੁੰਚ ਕੇ ਆਪਣੀ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਤੇ ਮੁਲਜ਼ਮ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Mohali Encounter: ਲਾਲੜੂ 'ਚ ਪੁਲਿਸ ਨੇ ਐਨਕਾਊਂਟਰ ਮਗਰੋਂ ਬਦਮਾਸ਼ ਸਤਪ੍ਰੀਤ ਸੱਤੀ ਨੂੰ ਕੀਤਾ ਗ੍ਰਿਫ਼ਤਾਰ

ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਜੀਤਾ ਸਿੰਘ ਬਾਹਰ ਦੱਸਿਆ ਜਾ ਰਿਹਾ ਹੈ ਤੇ ਇਸ ਮੌਕੇ  ਫੈਰੋਂਸਿਕ ਟੀਮ ਵੀ ਮੌਕੇ ਉਤੇ ਪਹੁੰਚ ਕੇ ਆਪਣੇ ਕਾਰਵਾਈ ਕਰ ਰਹੀ ਹੈ। ਮੁਹੱਲੇ ਦੇ ਕੁਝ ਲੋਕਾਂ ਨੇ ਦੱਸਿਆ ਕਿ ਮਮੂਲੀ ਤਕਰਾਰ ਨੂੰ ਲੈ ਕੇ ਹੀ ਸਕੇ ਭਰਾ ਵੱਲੋਂ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਡੀਜੇ ਦਾ ਕੰਮ ਕਰਦਾ ਸੀ ਅਤੇ ਰਾਤ ਵੀ ਉਹ ਕਿਸੇ ਪ੍ਰੋਗਰਾਮ ਉੱਪਰ ਜਾਣ ਲਈ ਹੀ ਤਿਆਰ ਹੋ ਰਿਹਾ ਸੀ। ਮ੍ਰਿਤਕ ਦੀ ਉਮਰ ਲਗਭਗ 23 ਸਾਲ ਦੱਸੀ ਜਾ ਰਹੀ ਹੈ। ਸੀਸੀਟੀਵੀ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ : Gulabchand Kataria: ਰਾਜਪਾਲ ਦਾ ਵੱਡਾ ਬਿਆਨ; ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਲਈ ਹਰਿਆਣਾ ਨੂੰ ਅਜੇ ਜ਼ਮੀਨ ਨਹੀਂ ਹੋਈ ਅਲਾਟ

Trending news