Yoga Guru Arrest: ਯੋਗ ਸਿੱਖ ਰਹੀ ਅਮਰੀਕੀ ਮਹਿਲਾ ਡਾਕਟਰ ਨੇ ਪ੍ਰਸਿੱਧ ਯੋਗ ਗੁਰੂ ਉਤੇ ਜਬਰ ਜਨਾਹ ਦੇ ਦੋਸ਼ ਲਗਾਏ ਹਨ। ਮਹਿਲਾ ਡਾਕਟਰ ਦੇ ਦੋਸ਼ਾਂ ਮੁਤਾਬਕ ਯੋਗ ਗੁਰੂ ਨੇ ਅਧਿਤਾਮਿਕ ਸਬੰਧ ਬਣਾਉਣ ਦੇ ਬਹਾਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਪੁਲਿਸ ਨੇ ਬੁੱਧਵਾਰ ਨੂੰ ਯੋਗ ਗੁਰੂ ਨੂੰ ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।


COMMERCIAL BREAK
SCROLL TO CONTINUE READING

ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਇਸ ਜ਼ਿਲ੍ਹੇ ਦੇ ਮੱਲੇਨਾਹੱਲੀ ਵਿਚ ਸਥਿਤ ਕੇਵਲਾ ਫਾਊਂਡੇਸ਼ਨ ਦੇ ਪ੍ਰਦੀਪ ਉੱਲਾਲ (54) ਵਜੋਂ ਹੋਈ ਹੈ। ਯੋਗ ਗੁਰੂ ਚਿਕਮੰਗਲੂਰ ਵਿੱਚ ਆਸ਼ਰਮ ਚਲਾਉਂਦਾ ਹੈ। ਜਿਥੇ 42 ਸਾਲਾ ਔਰਤ ਦੀ ਯੋਗ ਗੁਰੂ ਨਾਲ ਮੁਲਾਕਾਤ ਹੋਈ ਸੀ। ਪੁਲਿਸ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਮੁਲਜ਼ਮ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦਾ ਪੀੜਤਾ ਨਾਲ ਪਿਛਲੇ ਜਨਮ ਦਾ ਰਿਸ਼ਤਾ ਹੈ।


ਪੀੜਤ ਔਰਤ ਪੰਜਾਬ ਨਾਲ ਸਬੰਧਤ ਹੈ ਅਤੇ ਇਸ ਵੇਲੇ ਅਮਰੀਕਾ ਦੇ ਕੈਲੀਫੋਰਨੀਆ ਦੀ ਵਸਨੀਕ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਉਹ 2021 ਤੇ 2022 ਦੌਰਾਨ ਤਿੰਨ ਵਾਰ ਯੋਗ ਗੁਰੂ ਦੇ ਆਸ਼ਰਮ ਗਈ, ਜਿਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਯੋਗ ਗੁਰੂ ਨੇ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ ਅਤੇ ਕਿਹਾ ਕਿ ਉਨ੍ਹਾਂ ਦਾ ਪਿਛਲੇ ਜਨਮ ਦਾ ਰਿਸ਼ਤਾ ਹੈ।


ਇਹ ਵੀ ਪੜ੍ਹੋ : Punjab Assembly Monsoon Session Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਮੁਲਜ਼ਮ ਨੇ ਉਸ ਨਾਲ ਅਧਿਆਤਮਕ ਗੱਲਾਂ ਕੀਤੀਆਂ। ਪੀੜਤਾ 2021 ਵਿਚ ਕੈਲੀਫੋਰਨੀਆ ਪਰਤਣ ਪਿੱਛੋਂ 2 ਫਰਵਰੀ, 2022 ਨੂੰ ਦਸ ਦਿਨਾਂ ਲਈ ਯੋਗ ਗੁਰੂ ਦੇ ਆਸ਼ਰਮ ਆਈ। ਇਸ ਦੌਰਾਨ ਉਸ ਨਾਲ ਪੰਜ-ਛੇ ਵਾਰ ਸਬੰਧ ਬਣਾਏ ਗਏ। ਉਹ ਉਸੇ ਸਾਲ ਜੁਲਾਈ ਵਿਚ ਫਿਰ 21 ਦਿਨਾਂ ਲਈ ਆਸ਼ਰਮ ਆਈ। ਇਸ ਦੌਰਾਨ ਵੀ ਉਸ ਨਾਲ ਜਬਰ ਜਨਾਹ ਕੀਤਾ ਗਿਆ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਸ਼ਿਕਾਇਤ ਮੁਤਾਬਕ ਇਸ ’ਤੇ ਮੁਲਜ਼ਮ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ।


ਇਹ ਵੀ ਪੜ੍ਹੋ : Nabha News: ਵਿਧਾਨ ਸਭਾ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਸਕੂਲ ਚੋਂ ਹੋਇਆ ਲਾਪਤਾ