Nabha News: ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਸਕੂਲ ਚੋਂ ਹੋਇਆ ਲਾਪਤਾ, ਕੁਝ ਘੰਟਿਆਂ ਬਾਅਦ ਆਇਆ ਵਾਪਿਸ !
Advertisement
Article Detail0/zeephh/zeephh2414627

Nabha News: ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਸਕੂਲ ਚੋਂ ਹੋਇਆ ਲਾਪਤਾ, ਕੁਝ ਘੰਟਿਆਂ ਬਾਅਦ ਆਇਆ ਵਾਪਿਸ !

Nabha News: ਜੈ ਕਿਸ਼ਨ ਰੋੜੀ ਦਾ ਪੁੱਤਰ ਸੁਖ ਦਿਲਮਨ ਪੰਜਾਬ ਪਬਲਿਕ ਸਕੂਲ ਨਾਭਾ ਵਿੱਚ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ।

Nabha News: ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਸਕੂਲ ਚੋਂ ਹੋਇਆ ਲਾਪਤਾ, ਕੁਝ ਘੰਟਿਆਂ ਬਾਅਦ ਆਇਆ ਵਾਪਿਸ !

Nabha News: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋਡੀ ਦਾ ਪੁੱਤਰ ਨਾਭਾ ਸਥਿਤ ਪੀਪੀਐਸ ਸਕੂਲ ਦੇ ਹੋਸਟਲ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ ਜੋ ਕਿ ਸਵੇਰੇ ਕਰੀਬ 4 ਵਜੇ ਤੋਂ ਲਾਪਤਾ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਸਕੂਲ ਵਿੱਚ ਕਲਾਸਾਂ ਸ਼ੁਰੂ ਹੋਈਆਂ ਅਤੇ ਉਹ ਉੱਥੇ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ਦੀ ਪੁਲਿਸ ਅਤੇ ਸਕੂਲ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਕਰੀਬ ਦਸ ਘੰਟੇ ਬਾਅਦ ਲੜਕੇ ਨੂੰ ਬਰਾਮਦ ਕਰ ਲਿਆ।

ਜਾਣਕਾਰੀ ਅਨੁਸਾਰ ਡਿਪਟੀ ਸਪੀਕਰ ਜੈ ਕਿਸ਼ਨ ਰੋਡੀ ਦਾ ਪੁੱਤਰ ਪੀਪੀਐਸ ਸਕੂਲ ਨਾਭਾ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਸਕੂਲ ਦੇ ਹੋਸਟਲ ਵਿੱਚ ਹੀ ਰਹਿੰਦਾ ਹੈ। ਹਾਲਾਂਕਿ ਇਸ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੀਪੀਐਸ ਸਕੂਲ ਰਾਜ ਦੇ ਸਭ ਤੋਂ ਨਾਮੀ ਸਕੂਲਾਂ ਵਿੱਚੋਂ ਇੱਕ ਹੈ, ਪਰ ਫਿਰ ਵੀ ਬੱਚਾ ਬਿਨਾਂ ਕਿਸੇ ਚਿਤਾਵਨੀ ਦੇ ਸਕੂਲ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ। ਇਸ ਨਾਲ ਸਕੂਲ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।

ਦੱਸ ਦੇਈਏ ਕਿ ਜਦੋਂ ਪਟਿਆਲਾ ਪੁਲਿਸ ਅਤੇ ਰੋਡੀ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਕਰੀਬ 10 ਘੰਟੇ ਬਾਅਦ ਬੱਚੇ ਨੂੰ ਪੁਲਿਸ ਨੇ ਪੀ.ਪੀ.ਐਸ ਸਕੂਲ ਨੇੜਿਓਂ ਬਰਾਮਦ ਕਰਕੇ ਉਸਦੇ ਪਰਿਵਾਰ ਹਵਾਲੇ ਕਰ ਦਿੱਤਾ। ਦੱਸ ਦੇਈਏ ਕਿ ਬੇਟੇ ਦੇ ਲਾਪਤਾ ਹੋਣ ਕਾਰਨ ਰੋਡੀ ਅੱਜ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਨਹੀਂ ਪਹੁੰਚ ਸਕੇ। ਫਿਲਹਾਲ ਲੜਕੇ ਨੇ ਸਕੂਲ ਕਿਉਂ ਛੱਡਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

Trending news