Congress Join Aap:  ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਸਾਰੀਆਂ ਪਾਰਟੀਆਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਮੈਦਾਨ ਵਿੱਚ ਉੱਤਰੀਆਂ ਹੋਈਆਂ ਹਨ। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਦਲਬਦਲੀਆਂ ਦਾ ਦੌਰਾ ਲਗਾਤਾਰ ਜਾਰੀ ਹੈ। ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਿਆ ਹੈ। ਜਦੋ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਅਤੇ ਨੌਜਵਾਨ ਆਗੂ  ਚੁਸਪਿੰਦਰਬੀਰ ਚਾਹਲ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ।


COMMERCIAL BREAK
SCROLL TO CONTINUE READING

 



ਇਸ ਬਾਬਤ ਜਾਣਕਾਰੀ ਆਮ ਆਮਦੀ ਪਾਰਟੀ ਨੇ ਆਪਣੇ ਐਕਸ (ਟਵਿੱਟਰ) ਉਤੇ ਸਾਂਝੀ ਕਰਕੇ ਦਿੱਤੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘‘ਮਾਲਵੇ ‘ਚ ਹੋਰ ਮਜ਼ਬੂਤ ਹੋਇਆ AAP ਦਾ ਪਰਿਵਾਰ CM @BhagwantMann ਜੀ ਦੀ ਅਗਵਾਈ ‘ਚ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਚੁਸਪਿੰਦਰਬੀਰ ਚਾਹਲ ਆਪਣੇ ਸੈਂਕੜੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ, ਪਾਰਟੀ ‘ਚ ਸਾਰਿਆਂ ਦਾ ਸਵਾਗਤ..