Ludhiana News: ਲੁਧਿਆਣਾ ਵਿੱਚ ਜਗਰਾਓਂ ਪੁਲ ਨੇੜੇ ਐਲੀਵੇਟਿਡ ਪੁਲ ਉਤੇ ਸ਼ਨਿੱਚਰਵਾਰ ਨੂੰ ਚੱਲਦੇ ਸਕੂਟਰ ਨੂੰ ਅੱਗ ਲੱਗ ਗਈ। ਅੱਗ ਲੱਗਦੇ ਹੀ ਸਕੂਟਰ ਵਿੱਚ ਧਮਾਕਾ ਹੋ ਗਿਆ। ਇਸ ਤੋਂ ਪਹਿਲਾਂ ਕਿ ਸਕੂਟਰ ਸਵਾਰ ਨੌਜਵਾਨ ਖੁਦ ਨੂੰ ਬਚਾ ਪਾਉਂਦਾ ਉਹ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ।


COMMERCIAL BREAK
SCROLL TO CONTINUE READING

ਸਕੂਟਰ ਦੇ ਕੋਲ ਜਾ ਰਿਹਾ ਇੱਕ ਬਾਈਕ ਸਵਾਰ ਵੀ ਸੰਤੁਲਨ ਗੁਆ ​​ਬੈਠਾ। ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਸਕੂਟਰ ਸਵਾਰ ਨੂੰ ਮੁੱਢਲੀ ਸਹਾਇਤਾ ਦੇ ਕੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਗੋਬਿੰਦਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ।


ਗੋਬਿੰਦ ਸਲੇਮ ਟਾਬਰੀ ਇਲਾਕੇ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਉਸ ਨੇ ਦੁੱਗਰੀ ਨੇੜੇ ਪੈਟਰੋਲ ਪੰਪ ਤੋਂ ਪੈਟਰੋਲ ਭਰਵਾਇਆ ਸੀ। ਇਸ ਮਗਰੋਂ ਇਹ ਘਟਨਾ ਵਾਪਰ ਗਈ। ਇਸ ਘਟਨਾ ਵਿੱਚ ਨੌਜਵਾਨ 30 ਫੀਸਦੀ ਤੱਕ ਝੁਲਸ ਗਿਾ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਜਗਰਾਉਂ ਪੁਲ ਨੇੜੇ ਐਲੀਵੇਟਿਡ ਪੁਲ ਉਤੇ ਚੜ੍ਹਿਆ ਹੀ ਸੀ ਕਿ ਕੁਝ ਦੂਰੀ ਉਤੇ ਸਕੂਟਰ ਦੇ ਇੰਜਣ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੋਬਿੰਦਪ੍ਰੀਤ 30 ਫੀਸਦੀ ਝੁਲਸ ਗਿਆ। ਸਕੂਟਰ ਨੂੰ ਅੱਗ ਲੱਗਣ ਕਾਰਨ ਇਕਦਮ ਭਜਦੌੜ ਮਚ ਗਈ। ਸੜਕ ਉਪਰ ਜਾ ਰਹੇ ਦੂਜੇ ਵਾਹਨ ਚਾਲਕ ਵੀ ਘਬਰਾ ਗਏ।


ਇਹ ਵੀ ਪੜ੍ਹੋ : CM Bhagwant Mann: ਸੀਐਮ ਵੱਲੋਂ ਰੱਖੜੀ ਮੌਕੇ ਔਰਤਾਂ ਨੂੰ ਤੋਹਫਾ; ਆਂਗਣਵਾੜੀ ਵਰਕਰਾਂ ਦੀਆਂ 3000 ਨਵੀਂਆਂ ਅਸਾਮੀਆਂ ਭਰਨ ਦਾ ਐਲਾਨ


ਘਟਨਾ ਸਮੇਂ ਗੋਬਿੰਦਪ੍ਰੀਤ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਹ ਦਰਦ ਨਾਲ ਪੁਲ 'ਤੇ ਕਾਫੀ ਦੂਰ ਤੱਕ ਦੌੜਦਾ ਰਿਹਾ। ਲੋਕਾਂ ਦੀ ਮਦਦ ਨਾਲ ਉਸ ਦੇ ਕੱਪੜੇ ਪਾੜ ਕੇ ਉਤਾਰ ਦਿੱਤੇ ਗਏ। ਸੜਕ  ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਗਰਾਓਂ ਪੁਲ ਉਤੇ ਮੌਜੂਦ ਟਰੈਫਿਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ।


ਇਹ ਵੀ ਪੜ੍ਹੋ : Machhiwara News: ਨਸ਼ਾ ਤਸਕਰਾਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਦਰੜਿਆ; ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ