Samana News: ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਜੋੜ ਮੇਲੇ ਲਈ ਸੰਗਤ ਜਾ ਰਹੀ ਹੈ। ਉਨ੍ਹਾਂ ਲਈ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਲੰਗਰ ਲਾਏ ਜਾ ਰਹੇ ਹਨ। ਕਸਬਾ ਘੱਗਾ ਵਿੱਚ ਲੰਗਰ ਦੇ ਟੈਂਟ ਵਿੱਚ ਬਿਜਲੀ ਦੀ ਸਜਾਵਟ ਕਰ ਰਹੇ ਨੌਜਵਾਨ ਸਤਵਿੰਦਰ ਸਿੰਘ ਵਾਸੀ ਬੂਟਾ ਸਿੰਘ ਵਾਲਾ (ਸਮਾਣਾ) ਦਾ ਹੱਥ ਅਚਾਨਕ ਬਿਜਲੀ ਦੀ ਤਾਰ ਨੂੰ ਲੱਗ ਗਿਆ, ਜਿਸ ਨਾਲ ਉਸਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ।


COMMERCIAL BREAK
SCROLL TO CONTINUE READING

ਉਸ ਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। 


ਇਸ ਘਟਨਾ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਵਾਲਾ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਅਤੇ ਪਿੰਡ ਦੇ ਇੱਕ ਵਿਅਕਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਤਵਿੰਦਰ ਸਿੰਘ ਕਸਬਾ ਘੱਗਾ ਵਿਖੇ ਲੰਗਰ ਦੇ ਟੈਂਟ ਦੇ ਵਿੱਚ ਬਿਜਲੀ ਦੀ ਸਜਾਵਟ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸਦਾ ਹੱਥ ਬਿਜਲੀ ਦੀ ਤਾਰ ਨੂੰ ਲੱਗਿਆ ਤੇ ਉਸਨੂੰ ਕਰੰਟ ਲੱਗ ਗਿਆ। ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।


ਇਹ ਵੀ ਪੜ੍ਹੋ : Harjinder Singh Dhami: ਪੰਜ ਪਿਆਰਿਆਂ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਧਾਰਮਿਕ ਸਜ਼ਾ ਸੁਣਾਈ ਗਈ


ਉਨ੍ਹਾਂ ਦੱਸਿਆ ਕਿ ਸਤਵਿੰਦਰ ਸਿੰਘ ਬੁਲੰਦ ਹੌਸਲੇ ਦਾ ਮਾਲਿਕ ਸੀ। ਨੌਜਵਾਨ ਪਰਿਵਾਰ ਵਿੱਚ ਇਕਲੌਤਾ ਪੁੱਤਰ ਸੀ। ਪੁੱਤ ਦੀ ਮੌਤ ਨਾਲ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਕਨਵਰ ਕੀਰਤੀ ਨੇ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ। ਡਾਕਟਰ ਨੇ ਦੱਸਿਆ ਕਿ ਨੌਜਵਾਨ ਦੀ ਬਾਂਹ ਤੇ ਕਰੰਟ ਲੱਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਹੈ।


ਕਾਬਿਲੇਗੌਰ ਹੈ ਕਿ ਅਚਾਨਕ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਉਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਰ ਦੇ ਜੀਆਂ ਨੂੰ ਅਜੇ ਵੀ ਇਸ ਘਟਨਾ ਉਤੇ ਯਕੀਨ ਨਹੀਂ ਹੋ ਰਿਹਾ ਹੈ।


ਇਹ ਵੀ ਪੜ੍ਹੋ : Tarn Taran Encounter: ਥਾਣੇਦਾਰ ਨੇ ਨਸ਼ੇ ਦੀ ਲਤ ਪੂਰੀ ਕਰਨ ਲਈ ਗੈਂਗਸਟਰ ਕੋਲ ਗਿਰਵੀ ਰੱਖੀ ਸੀ ਰਿਵਾਲਵਰ