Ludhiana News: ਲੁਧਿਆਣਾ `ਚ ਜਮੈਟੋ ਡਿਲੀਵਰੀ ਬੁਆਏ ਦੀ ਮੌਤ ਮਾਮਲੇ `ਚ ਪੁਲਿਸ ਨੇ ਕੀਤੇ ਸਨਸਨੀਖੇਜ ਖੁਲਾਸੇ
Ludhiana News: ਟਿੱਬਾ ਰੋਡ ਉਪਰ ਜਮੈਟੋ ਡਿਲੀਵਰੀ ਬੁਆਏ ਦੀ ਮੌਤ ਸਬੰਧੀ ਲੁਧਿਆਣਾ ਪੁਲਿਸ ਨੇ ਸਨਸਨੀਖੇਜ ਖੁਲਾਸੇ ਕੀਤੇ ਹਨ।
Ludhiana News: ਲੁਧਿਆਣਾ ਟਿੱਬਾ ਰੋਡ ਉਪਰ ਜਮੈਟੋ ਡਿਲੀਵਰੀ ਬੁਆਏ ਦੀ ਮੌਤ ਸਬੰਧੀ ਲੁਧਿਆਣਾ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਦਾ ਦਾਅਵਾ ਹੈ ਡਿਲੀਵਰੀ ਬੁਆਏ ਦਾ ਬਦਮਾਸ਼ਾਂ ਨਾਲ ਕੋਈ ਝਗੜਾ ਨਹੀਂ ਹੋਇਆ ਬਲਕਿ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਅਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋਈ ਹੈ।
ਸੋਸ਼ਲ ਮੀਡੀਆ ਉਤੇ ਕਤਲ ਦੀ ਚੱਲ ਰਹੀ ਖਬਰ ਦਾ ਖੰਡਨ ਹੈ। ਉਨ੍ਹਾਂ ਨੇ ਕਿਹਾ ਕਤਲ ਨਹੀਂ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਲੁਧਿਆਣਾ ਦੇ ਟਿੱਬਾ ਰੋਡ ਉਪਰ ਜਮੈਟੋ ਡਿਲੀਵਰੀ ਬੁਆਏ ਦੀ ਮੌਤ ਮਾਮਲੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਉਤੇ ਇਹ ਖਬਰਾਂ ਆ ਰਹੀਆਂ ਸਨ ਕਿ ਨੌਜਵਾਨ ਦੀ ਬਦਮਾਸ਼ਾਂ ਨੇ ਕੁੱਟਮਾਰ ਕੀਤੀ ਅਤੇ ਲੁੱਟ ਕਰਨ ਤੋਂ ਬਾਅਦ ਉਸਨੂੰ ਅੱਧ ਮਰਿਆ ਕਰਕੇ ਸੁੱਟ ਦਿੱਤਾ।
ਇਸ ਘਟਨਾ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਏਸੀਪੀ ਰੂਪਨਦੀਪ ਨੇ ਇੱਕ ਪੱਤਰਕਾਰ ਵਾਰਤਾ ਕਰਕੇ ਸਾਫ ਕੀਤਾ ਕਿ ਡਿਲੀਵਰੀ ਬੁਆਏ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਲੁੱਟ ਖਸੁੱਟ ਨਹੀਂ ਹੋਈ। ਡਿਲੀਵਰੀ ਦੇਣ ਜਾਣ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਉਸ ਦਾ ਸਿਰ ਸੜਕ ਉਪਰ ਲੱਗਾ ਤੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : Fazilka News: ਘਰੇਲੂ ਕਲੇਸ਼ ਦੇ ਚਲਦੇ ਅਧਿਆਪਕ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ
ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਸੀਸੀਟੀਵੀ ਤਸਵੀਰਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਇੱਕ ਸਿਲਵਰ ਰੰਗ ਦੀ ਗੱਡੀ ਆ ਰਹੀ ਹੈ ਜਿਸਦੀ ਉਹ ਜਾਂਚ ਕਰ ਰਹੇ ਹਨ। ਇਸ ਮਾਮਲੇ ਵਿੱਚ ਜੋ ਗਲਤ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਸਿਰ ਵਿੱਚ ਕਿਸੇ ਹਥਿਆਰ ਨਾਲ ਵਾਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : Ludhiana News:ਭੋਲੇ ਭਾਲੇ ਅਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰ ਵਾਲੇ ਤਿੰਨ ਮੁਲਜ਼ਮ ਕਾਬੂ