Fazilka News: ਸਰਕਾਰੀ ਅਧਿਆਪਕ ਵਿਸ਼ਵਦੀਪ ਕੁਮਾਰ ਦੀ ਭੈਣ ਪੁਸ਼ਪਾ ਨੇ ਦੱਸਿਆ ਕਿ ਉਸ ਦਾ ਭਰਾ ਫਾਜ਼ਿਲਕਾ ਦੇ ਪਿੰਡ ਜਾਟੀਆਂ ਦਾ ਰਹਿਣ ਵਾਲਾ ਹੈ। ਜਿਸ ਦੀ ਪਤਨੀ ਪਿਛਲੇ ਘਰੇਲੂ ਝਗੜੇ ਦੇ ਚੱਲਦਿਆਂ ਡੇਢ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ।
Trending Photos
Fazilka News(SUNIL NAGPAL): ਫਾਜ਼ਿਲਕਾ 'ਚ ਪਰਿਵਾਰਕ ਝਗੜੇ ਦੇ ਚਲਦੇ ਇਕ ਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦਾ ਮਾਮਲਾ ਸਹਾਮਣਾ ਆਇਆ ਹੈ। ਜਿਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ। ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਿਸ ਸਬੰਧੀ ਡਾਕਟਰਾਂ ਵੱਲੋਂ ਇਸ ਸਾਰੀ ਘਟਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਸਰਕਾਰੀ ਅਧਿਆਪਕ ਵਿਸ਼ਵਦੀਪ ਕੁਮਾਰ ਦੀ ਭੈਣ ਪੁਸ਼ਪਾ ਨੇ ਦੱਸਿਆ ਕਿ ਉਸ ਦਾ ਭਰਾ ਫਾਜ਼ਿਲਕਾ ਦੇ ਪਿੰਡ ਜਾਟੀਆਂ ਦਾ ਰਹਿਣ ਵਾਲਾ ਹੈ। ਜਿਸ ਦੀ ਪਤਨੀ ਪਿਛਲੇ ਘਰੇਲੂ ਝਗੜੇ ਦੇ ਚੱਲਦਿਆਂ ਡੇਢ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਅੱਜ ਉਸ ਦਾ ਭਰਾ ਆਪਣੀ ਪਤਨੀ ਨੂੰ ਲੈਣ ਲਈ ਗਿਆ ਸੀ। ਇਸ ਮੌਕੇ ਅਸੀਂ ਦੋਵੇਂ ਪਤੀ ਪਤਨੀ ਇਸ ਝਗੜੇ ਨੂੰ ਸੁਲਝਾਉਣ ਲਈ ਪਹੁੰਚੇ ਹੋਏ ਸੀ। ਅਸੀਂ ਦੋਵੇ ਆਪਣੇ ਭਰਾ ਦੇ ਸਹੁਰੇ ਘਰ ਵਿੱਚ ਉਸ ਦੀ ਸੱਸ ਨਾਲ ਬੈਠਕੇ ਗੱਲ ਕਰ ਰਹੇ ਸੀ। ਜਦਿਕ ਦੂਜੇ ਕਮਰੇ ਵਿੱਚ ਮੇਰਾ ਭਰਾ, ਭਾਬੀ ਅਤੇ ਉਸਦਾ ਭਰਾ ਬੈਠੇ ਹੋਏ ਸਨ। ਐਨੇ ਵਿੱਚ ਹੀ ਮੇਰਾ ਭਰਾ ਦੂਜੇ ਕਮਰੇ ਤੋਂ ਸੜਦਾ ਹੋਇਆ ਬਾਹਰ ਆਇਆ। ਅਸੀਂ ਉਸਨੂੰ ਲੱਗ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਇਲਾਜ ਲਈ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਡਾਕਟਰ ਪੂਜਾ ਨੇ ਦੱਸਿਆ ਕਿ ਉਕਤ ਮਰੀਜ਼ 60 ਤੋਂ 65 ਫੀਸਦੀ ਤੱਕ ਝੁਲਸ ਗਿਆ ਹੈ। ਜਿਨ੍ਹਾਂ ਸੰਭਵ ਹੋ ਸਕਦਾ ਸੀ ਸਾਡੇ ਵੱਲੋਂ ਉਸ ਦਾ ਇਲਾਜ ਕਰ ਦਿੱਤਾ ਗਿਆ ਹੈ। ਅਤੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਉਧਰ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੀ ਭੈਣ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਤੋਂ ਹੀ ਪਤਾ ਲੱਗੇਗਾ ਕਿ ਇਸ ਮਾਮਲੇ 'ਚ ਲਗਾਏ ਜਾ ਰਹੇ ਦੋਸ਼ਾਂ 'ਚ ਕਿੰਨੀ ਸੱਚਾਈ ਹੈ।