Sikh History: ਬੰਦੀ ਛੋੜ ਦਿਵਸ ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਸਿੱਖਾਂ ਦਾ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹਾ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ।


COMMERCIAL BREAK
SCROLL TO CONTINUE READING

ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗ਼ਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਦਾ ਇਤਿਹਾਸ ਬਹੁਤ ਰੋਚਕ ਹੈ। ਸਿੱਖ ਧਰਮ ਦੇ ਵਧਦੇ ਪ੍ਰਭਾਵ ਨੂੰ ਵੇਖਦੇ ਹੋਏ ਬਾਦਸ਼ਾਹ ਜਹਾਂਗੀਰ ਨੇ ਸਿੱਖਾਂ ਦੇ ਛੇਂਵੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਬਣਾ ਲਿਆ ਸੀ।


ਉਸ ਨੇ ਹਰਗੋਬਿੰਦ ਸਾਹਿਬ ਜੀ ਨੂੰ ਗਵਾਲਿਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਜਿੱਥੇ ਪਹਿਲਾਂ ਹੀ 52 ਹਿੰਦੂ ਰਾਜੇ ਕੈਦ ਸਨ। ਜਦੋਂ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਤਾਂ ਜਹਾਂਗੀਰ ਬਹੁਤ ਬਿਮਾਰ ਪੈ ਗਏ ਸਨ। ਕਾਫ਼ੀ ਇਲਾਜ ਤੋਂ ਬਾਅਦ ਵੀ ਉਹ ਠੀਕ ਨਹੀਂ ਹੋ ਰਿਹਾ ਸੀ। ਤਦ ਬਾਦਸ਼ਾਹ ਦੇ ਕਾਜੀ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਇਸ ਲਈ ਬਿਮਾਰ ਪੈ ਗਿਆ ਹੈ ਕਿਉਂਕਿ ਉਸਨੇ ਇੱਕ ਸੱਚੇ ਗੁਰੂ ਨੂੰ ਕੈਦ ਕਰ ਲਿਆ ਹੈ।


ਜੇ ਉਹ ਤੰਦਰੁਸਤ ਹੋਣਾ ਚਾਹੁੰਦਾ ਹੈ ਤਾਂ ਉਸਨੂੰ ਗੁਰੂ ਹਰਗੋਬਿੰਦ ਸਿੰਘ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਕਹਿੰਦੇ ਹਨ ਕਿ ਆਪਣੇ ਕਾਜੀ ਦੀ ਸਲਾਹ ਉੱਤੇ ਕੰਮ ਕਰਦੇ ਹੋਏ ਜਹਾਂਗੀਰ ਨੇ ਤੁਰੰਤ ਗੁਰੂ ਨੂੰ ਛੱਡਣ ਦਾ ਆਦੇਸ਼ ਜਾਰੀ ਕਰ ਦਿੱਤਾ ਪਰ ਗੁਰੂ ਹਰਗੋਬਿੰਦ ਸਿੰਘ ਜੀ ਨੇ ਇਕੱਲੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਜੇਲ੍ਹ ਤੋਂ ਬਾਹਰ ਉਦੋਂ ਜਾਣਗੇ ਜਦੋਂ ਉਨ੍ਹਾਂ ਦੇ ਨਾਲ ਕੈਦ ਸਾਰੇ 52 ਹਿੰਦੂ ਰਾਜਿਆਂ ਨੂੰ ਵੀ ਰਿਹਾਅ ਕੀਤਾ ਜਾਵੇਗਾ।


ਗੁਰੂ ਜੀ ਦੀ ਜਿੱਦ ਵੇਖਦੇ ਹੋਏ ਜਹਾਂਗੀਰ ਨੂੰ ਸਾਰੇ ਰਾਜਿਆਂ ਨੂੰ ਛੱਡਣ ਦਾ ਆਦੇਸ਼ ਜਾਰੀ ਕਰਨਾ ਪਿਆ ਪਰ ਇਹ ਆਦੇਸ਼ ਜਾਰੀ ਕਰਦੇ ਸਮਾਂ ਵੀ ਜਹਾਂਗੀਰ ਨੇ ਇੱਕ ਸ਼ਰਤ ਰੱਖ ਦਿੱਤੀ। ਉਸਦੀ ਸ਼ਰਤ ਸੀ ਕਿ ਕੈਦ ਵਿਚੋਂ ਗੁਰੂ ਜੀ ਦੇ ਨਾਲ ਸਿਰਫ ਉਹੀ ਰਾਜੇ ਬਾਹਰ ਜਾ ਸਕਣਗੇ ਜੋ ਸਿੱਧੇ ਗੁਰੂ ਜੀ ਦਾ ਕੋਈ ਅੰਗ ਜਾਂ ਕੱਪੜਾ ਫੜੇ ਹੋਏ ਹੋਣਗੇ। ਉਸਦੀ ਸੋਚ ਸੀ ਕਿ ਇਕੱਠੇ ਜ਼ਿਆਦਾ ਰਾਜੇ ਗੁਰੂ ਜੀ ਨੂੰ ਛੂਹ ਨਹੀਂ ਪਾਉਣਗੇ ਅਤੇ ਇਸ ਤਰ੍ਹਾਂ ਬਹੁਤ ਸਾਰੇ ਰਾਜੇ ਉਸਦੀ ਕੈਦ ਵਿੱਚ ਹੀ ਰਹਿ ਜਾਣਗੇ।


ਜਹਾਂਗੀਰ ਦੀ ਚਲਾਕੀ ਵੇਖਦੇ ਹੋਏ ਗੁਰੂ ਜੀ ਨੇ ਇੱਕ ਵਿਸ਼ੇਸ਼ ਕੁੜਤਾ ਸਿਲਵਾਇਆ ਜਿਸ ਵਿੱਚ 52 ਕਲੀਆਂ ਬਣੀ ਹੋਈਆਂ ਸਨ। ਇਸ ਤਰ੍ਹਾਂ ਇੱਕ–ਇੱਕ ਕਲੀ ਨੂੰ ਫੜੇ ਹੋਏ ਸਾਰੇ 52 ਰਾਜੇ ਜਹਾਂਗੀਰ ਦੀ ਕੈਦ ਵਿਚੋਂ ਆਜ਼ਾਦ ਹੋ ਗਏ। ਜਹਾਂਗੀਰ ਦੀ ਕੈਦ ਤੋਂ ਆਜ਼ਾਦ ਹੋਣ ਦੇ ਬਾਅਦ ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਵਾਪਸ ਅੰਮ੍ਰਿਤਸਰ ਪੁੱਜੇ ਤਾਂ ਪੂਰੇ ਗੁਰਦੁਆਰੇ ਵਿੱਚ ਦੀਵੇ ਜਗਾ ਕੇ ਗੁਰੂ ਜੀ ਦਾ ਸਵਾਗਤ ਕੀਤਾ ਗਿਆ। ਕੁੱਝ ਸਮਾਂ ਬਾਅਦ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦਾ ਫੈਸਲਾ ਲਿਆ ਗਿਆ।


ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ''ਬੰਦੀ-ਛੋੜ'' ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ। ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ, ਤਾਂ ਉਸ ਦਿਨ ਦੀਵਾਲੀ ਦਾ ਦਿਨ ਸੀ। ਸਿੱਖ ਸੰਗਤਾਂ ਨੇ ਘਰਾਂ ਵਿੱਚ ਘਿਓ ਦੇ ਦੀਵੇ ਜਗਾਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਅੱਜ ਵੀ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤੇ ਗੁਰੂ ਘਰਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ : Dhanteras 2023: ਕਿਉਂ ਮਨਾਇਆ ਜਾਂਦਾ ਹੈ ਧਨਤੇਰਸ ਦਾ ਤਿਉਹਾਰ, ਇਸ ਦਿਨ ਕਿਉਂ ਖਰੀਦੇ ਜਾਂਦੇ ਹਨ ਭਾਂਡੇ?
ਬਿਮਲ ਸ਼ਰਮਾ ਦੀ ਖ਼ਾਸ ਰਿਪੋਰਟ