Faridkot News (ਦੇਵਾ ਅਨੰਦ ਸ਼ਰਮਾ): ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸਬੰਧ ਵਿੱਚ ਫਰੀਦਕੋਟ ਦੇ ਸ਼ਾਹੀ ਹਵੇਲੀ ਦੇ ਮਾਲਕ ਸੱਚਰ ਪਰਿਵਾਰ ਵੱਲੋਂ ਸ਼੍ਰੀ ਰਾਮ ਮੰਦਿਰ ਉਦਘਾਟਨ ਦੀ ਖੁਸ਼ੀ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਸੱਦਾ ਦਿੱਤਾ ਗਿਆ ਸੀ।


COMMERCIAL BREAK
SCROLL TO CONTINUE READING

ਇਥੇ ਇੱਕ ਵੱਡੀ ਸਕ੍ਰੀਨ ਲਗਾ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਅਤੇ ਰਾਮ ਮੰਦਿਰ ਦੇ ਨਿਰਮਾਣ ਸਬੰਧੀ ਇੱਕ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ ਅਤੇ ਦੇਸ਼ ਦੇ ਮਸ਼ਹੂਰ ਇਤਿਹਾਸ ਦੇ ਪ੍ਰੋਫੈਸਰ ਡਾਕਟਰ ਹਰਿਤ ਮੀਨਾ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।


ਇਸ ਮੌਕੇ ਧਾਰਮਿਕ ਆਗੂਆਂ ਵੱਲੋਂ ਵੀ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਗਿਆਨ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ। ਹਰ ਧਰਮ ਦੇ ਆਗੂਆਂ ਵੱਲੋਂ ਇਸ ਸਮਾਗਮ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਸ਼ਾਹੀ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਸੱਚਰ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਪਲ ਹਨ ਜਦੋਂ ਸ਼੍ਰੀ ਰਾਮ ਜੀ ਦੇ ਮੰਦਿਰ ਦਾ ਨਿਰਮਾਣ ਕਾਰਜ ਪੂਰਾ ਹੋਣ ਤੇ ਭਗਵਾਨ ਰਾਮ ਜੀ ਇਸ ਮੰਦਿਰ ਵਿੱਚ ਸਥਾਪਤ ਹੋਣ ਜਾ ਰਹੇ ਹਨ।


ਇਸਦੇ ਗਵਾਹ ਅਸੀਂ ਸਾਰੇ ਬਣਨ ਜਾ ਰਹੇ ਹਾਂ ਅਤੇ ਅੱਜ ਹਰ ਇੱਕ ਧਰਮ ਦੇ ਲੋਕਾਂ ਵਿੱਚ ਇਸ ਪਲ ਨੂੰ ਲੈਕੇ ਖੁਸ਼ੀ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਤੋਂ ਬਾਅਦ ਦੇਸ਼ ਦੇ ਲੋਕ ਦੋ-ਦੋ ਦੀਵਾਲੀਆ ਸਾਲ ਵਿੱਚ ਮਨਾਈਆਂ ਜਾਣਗੀਆਂ।


ਇਹ ਵੀ ਪੜ੍ਹੋ : Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ


ਇੱਕ ਜਿਸ ਦਿਨ ਭਗਵਾਨ ਰਾਮ ਰਾਵਣ ਦਾ ਵਧ ਕਰ ਅਯੁੱਧਿਆ ਵਾਪਸ ਆਏ ਸਨ ਤੇ ਇੱਕ 22 ਜਨਵਰੀ ਜਿਸ ਦਿਨ ਸ਼੍ਰੀ ਰਾਮ ਜੀ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ ਵਿੱਚ ਸਥਾਪਤ ਹੋਣ ਜਾ ਰਹੇ ਹਨ। ਇਸ ਇਤਿਹਾਸਕ ਪਲਾਂ ਵਿੱਚ ਪੂਰਾ ਦੇਸ਼ ਰਾਮ ਨਾਮ ਦੇ ਰੰਗ ਵਿੱਚ ਰੰਗ ਚੁੱਕਾ ਹੈ।


ਇਹ ਵੀ ਪੜ੍ਹੋ : PM Narendra Modi: ਅਰਿਚਲ ਮੁਨਾਈ ਪੁੱਜੇ ਪੀਐਮ ਨਰਿੰਦਰ ਮੋਦੀ, ਜਾਣੋ ਸ੍ਰੀ ਰਾਮ ਵੱਲੋਂ ਉਸਾਰੇ ਪੁੱਲ ਦਾ ਇਤਿਹਾਸ