Ban Vs Afg T20 World Cup: ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਸੁਪਰ-8 ਦਾ ਅਹਿਮ ਮੁਕਾਬਲਾ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕਿੰਗਸਟਾਊਨ ਦੇ ਅਰਨੋਸ ਵੈੱਲ ਗਰਾਊਂਡ 'ਤੇ ਹੋਇਆ। ਮੈਚ 'ਚ ਅਫਗਾਨਿਸਤਾਨ ਦੀ ਟੀਮ ਨੇ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। 27 ਨੂੰ ਤ੍ਰਿਨੀਦਾਦ 'ਚ ਸੈਮੀਫਾਈਨਲ 'ਚ ਅਫਗਾਨਿਸਤਾਨ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।


COMMERCIAL BREAK
SCROLL TO CONTINUE READING

ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਸੀ। ਅਤੇ 20 ਓਵਰ ਖੇਡ ਕੇ 115 ਦੌੜਾਂ ਬਣਾਈਆਂ ਸਨ। ਜਿਸ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਮਹਿਜ਼ 105 ਦੌੜਾਂ ਹੀ ਬਣਾ ਸਕੀ। ਮੀਂਹ ਦੇ ਕਾਰਨ ਕਈ ਵਾਰ ਮੈਚ ਨੂੰ ਰੋਕਣਾ ਵੀ ਪਿਆ। ਬੰਗਲਾਦੇਸ਼ ਨੂੰ ਇਹ ਮੈਚ ਜਿੱਤਣ ਲਈ 114 (DLS) ਦਾ ਟੀਚਾ ਮਿਲਿਆ ਸੀ। ਪਰ ਨਵੀਨ ਉਲ ਹੱਕ ਨੇ ਲਗਾਤਾਰ ਦੋ ਵਿਕਟਾਂ ਲੈ ਕੇ ਮੈਚ ਨੂੰ ਅਫ਼ਗਾਨ ਟੀਮ ਦੇ ਹੱਕ ਵਿੱਚ ਕਰ ਦਿੱਤਾ। ਇਸੇ ਮੈਚ ਵਿੱਚ ਕਪਤਾਨ ਰਾਸ਼ਿਦ ਖਾਨ ਨੇ 4 ਵਿਕਟਾਂ ਲੈ ਕੇ ਬੰਗਲਾਦੇਸ਼ ਦੀ ਕਮਰ ਤੋੜ ਦਿੱਤੀ।


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਪੰਜ ਵਿਕਟਾਂ 'ਤੇ 115 ਦੌੜਾਂ ਬਣਾਈਆਂ ਸਨ। ਅਫਗਾਨ ਟੀਮ ਦੀ ਸ਼ੁਰੂਆਤ ਕਾਫੀ Slow ਰਹੀ। ਇਬਰਾਹਿਮ ਜ਼ਦਰਾਨ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਨੇ 10.4 ਓਵਰਾਂ ਵਿੱਚ 54 ਦੌੜਾਂ ਦੀ ਪਾਟਨਰਸ਼ਿੱਪ ਕੀਤੀ। ਇਸ ਦੌਰਾਨ ਗੁਰਬਾਜ਼ ਅਤੇ ਜ਼ਦਰਾਨ ਪਾਵਰਪਲੇ ਦਾ ਫਾਇਦਾ ਨਹੀਂ ਉਠਾ ਸਕੇ। ਲੈੱਗ ਸਪਿਨਰ ਰਿਸ਼ਾਦ ਹੁਸੈਨ ਨੇ ਜ਼ਦਰਾਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ। ਸ਼ੁਰੂਆਤੀ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਅਫਗਾਨਿਸਤਾਨ ਨੇ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆ ਦਿੱਤੀਆਂ। ਅਜ਼ਮਤੁੱਲਾ ਉਮਰਜ਼ਈ (10), ਗੁਲਬਦੀਨ ਨਾਇਬ (4) ਅਤੇ ਮੁਹੰਮਦ ਨਬੀ (1) ਨੇ ਬੱਲੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ।