AUS vs BAN T20 World Cup 2024: ਸੁਪਰ-8 ਦੇ ਦੂਜੇ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਬੰਗਲਾਦੇਸ਼ ਵਿੱਚ ਮੁਕਾਬਲਾ ਹੋਇਆ। ਐਂਟੀਗੁਆ 'ਚ ਮੀਂਹ ਕਾਰਨ ਪ੍ਰਭਾਵਿਤ ਹੋਏ ਮੈਚ 'ਚ ਆਸਟ੍ਰੇਲੀਆ ਨੇ ਡਰਵਰਥ ਲੁਈਸ ਨਿਯਮ ਦੇ ਤਹਿਤ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ ਹੈ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਮੀਂਹ ਨੇ ਆਸਟ੍ਰੇਲੀਆ ਦੀ ਪਾਰੀ ਨੂੰ ਦੋ ਵਾਰ ਵਿਘਨ ਪਾਇਆ, ਜਿਸ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਅੰਤ ਵਿੱਚ ਅੰਪਾਇਰ ਨੇ ਡਰਵਰਥ ਲੁਈਸ ਨਿਯਮ ਦੇ ਤਹਿਤ ਆਸਟ੍ਰੇਲੀਆ ਨੂੰ ਜੇਤੂ ਐਲਾਨ ਦਿੱਤਾ। ਆਸਟਰੇਲੀਆ ਲਈ ਡੇਵਿਡ ਵਾਰਨਰ 53 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਮੈਕਸਵੈੱਲ 14 ਦੌੜਾਂ ਬਣਾ ਕੇ ਨਾਬਾਦ ਰਹੇ। ਡਰੇਵਿਸ ਹੈੱਡ ਨੇ 31 ਦੌੜਾਂ ਦੀ ਪਾਰੀ ਖੇਡੀ।


ਦੂਜੇ ਪਾਸੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨਿਰਧਾਰਤ ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 140 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਟੀਮ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਸਭ ਤੋਂ ਵੱਧ ਸਕੋਰਰ ਰਹੇ। ਟੀਮ ਲਈ ਉਨ੍ਹਾਂ ਨੇ 36 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 41 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ 5ਵੇਂ ਸਥਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਤੌਹੀਦ ਹਿਰਦੇਯ ਨੇ 28 ਗੇਂਦਾਂ 'ਚ 40 ਦੌੜਾਂ ਦਾ ਯੋਗਦਾਨ ਪਾਇਆ।