India Vs Bangladesh: ਵਿਸ਼ਵ ਕੱਪ `ਚ ਅੱਜ ਭਾਰਤ ਨੂੰ ਬੰਗਲਾਦੇਸ਼ ਦੀ ਵੱਡੀ ਚੁਣੌਤੀ; ਅੰਕ ਸੂਚੀ `ਚ ਭਾਰਤ ਦੂਜੇ ਸਥਾਨ ਉਪਰ
India Vs Bangladesh: ਭਾਰਤੀ ਟੀਮ ਇੱਕ ਰੋਜ਼ਾ ਵਿਸ਼ਵ ਕੱਪ 2023 `ਚ ਜਿੱਤ ਦੇ ਰੱਥ ਉਪਰ ਸਵਾਰ ਹੈ। ਲਗਾਤਾਰ ਤਿੰਨ ਜਿੱਤਾਂ ਤੋਂ ਬਾਅਦ ਭਾਰਤੀ ਟੀਮ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਕੱਪ ਵਿੱਚ ਲਗਾਤਾਰ ਚੌਥੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।
India Vs Bangladesh: ਭਾਰਤੀ ਟੀਮ ਇੱਕ ਰੋਜ਼ਾ ਵਿਸ਼ਵ ਕੱਪ 2023 'ਚ ਜਿੱਤ ਦੇ ਰੱਥ ਉਪਰ ਸਵਾਰ ਹੈ। ਲਗਾਤਾਰ ਤਿੰਨ ਜਿੱਤਾਂ ਤੋਂ ਬਾਅਦ ਭਾਰਤੀ ਟੀਮ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਕੱਪ ਵਿੱਚ ਲਗਾਤਾਰ ਚੌਥੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਪਿਛਲੇ ਚਾਰ ਸਾਲਾਂ 'ਚ ਬੰਗਲਾਦੇਸ਼ ਖਿਲਾਫ਼ ਭਾਰਤ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ।
2019 ਵਿਸ਼ਵ ਕੱਪ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਚਾਰ ਮੈਚ ਹੋਏ ਹਨ ਅਤੇ ਤਿੰਨ ਬੰਗਲਾਦੇਸ਼ ਦੇ ਨਾਂ ਹੋਏ ਹਨ। ਹਾਲਾਂਕਿ ਇਨ੍ਹਾਂ ਮੈਚਾਂ 'ਚ ਟੀਮ ਇੰਡੀਆ ਦੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਵੀਰਵਾਰ ਨੂੰ ਭਾਰਤੀ ਟੀਮ ਪੁਣੇ ਦੇ ਮੈਦਾਨ 'ਚ ਪੂਰੀ ਤਾਕਤ ਨਾਲ ਬੰਗਲਾਦੇਸ਼ ਦਾ ਸਾਹਮਣਾ ਕਰੇਗੀ ਤੇ ਟੂਰਨਾਮੈਂਟ 'ਚ ਚੌਥੀ ਜਿੱਤ ਨਾਲ ਅੰਕ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕਰਨਾ ਚਾਹੇਗੀ।
ਨਿਊਜ਼ੀਲੈਂਡ ਨੇ ਵਿਸ਼ਵ ਕੱਪ ਵਿੱਚ ਲਗਾਤਾਰ 4 ਜਿੱਤਾਂ ਹਾਸਲ ਕੀਤੀਆਂ ਹਨ। 8 ਅੰਕਾਂ ਨਾਲ ਉਹ ਟੇਬਲ 'ਚ ਟਾਪਰ ਬਣ ਗਈ ਹੈ। ਭਾਰਤ ਇਸ ਸੂਚੀ ਵਿੱਚ 6 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਨੂੰ 3 ਮੈਚਾਂ 'ਚੋਂ 1 ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਖਣੀ ਅਫਰੀਕਾ 4 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਪਾਕਿਸਤਾਨ ਦੇ ਵੀ 4 ਅੰਕ ਹਨ ਪਰ ਉਹ ਚੌਥੇ ਸਥਾਨ 'ਤੇ ਹੈ। ਨੈਟ ਰਨ ਰੇਟ 'ਚ ਪਾਕਿਸਤਾਨ ਦੱਖਣੀ ਅਫਰੀਕਾ ਤੋਂ ਪਿੱਛੇ ਹੈ। ਮੌਜੂਦਾ ਵਿਸ਼ਵ ਕੱਪ ਚੈਂਪੀਅਨ ਇੰਗਲੈਂਡ ਪੰਜਵੇਂ ਤੇ ਆਸਟ੍ਰੇਲੀਆ ਸੱਤਵੇਂ ਸਥਾਨ ਉਤੇ ਹੈ।
ਵਿਸ਼ਵ ਕੱਪ ਦੇ 16ਵੇਂ ਮੈਚ 'ਚ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਹੈ ਅਤੇ ਭਾਰਤ ਦੂਜੇ ਸਥਾਨ 'ਤੇ ਖਿਸਕ ਗਿਆ ਹੈ। ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਅੱਜ ਪੁਣੇ 'ਚ ਹੋਣ ਵਾਲਾ ਮੈਚ ਵਿਸ਼ਵ ਕੱਪ ਦੇ ਸਮੀਕਰਨ ਨੂੰ ਹੋਰ ਦਿਲਚਸਪ ਬਣਾ ਦੇਵੇਗਾ।
ਦੋਵੇਂ ਟੀਮਾਂ ਦੇ 11 ਖਿਡਾਰੀ ਖੇਡਣ ਦੀ ਸੰਭਾਵਨਾ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਬੰਗਲਾਦੇਸ਼: ਲਿਟਨ ਦਾਸ, ਤਨਜੀਦ ਤਮੀਮ, ਮੇਹਿਦੀ ਹਸਨ ਮਿਰਾਜ, ਨਜ਼ਮੁਲ ਹਸਨ ਸ਼ਾਂਤੋ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕਰ ਰਹੀਮ (ਵਿਕਟਕੀਪਰ), ਤੌਹੀਦ ਹਰੀਦੌਏ, ਮਹਿਮੂਦੁੱਲਾ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ।
ਇਹ ਵੀ ਪੜ੍ਹੋ : Azam Khan Sentenced News: ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ, ਪਤਨੀ ਤਨਜ਼ੀਨ ਫਾਤਿਮਾ ਤੇ ਬੇਟੇ ਅਬਦੁੱਲਾ ਆਜ਼ਮ ਨੂੰ 7-7 ਸਾਲ ਦੀ ਸਜ਼ਾ