Azam Khan Sentenced News: ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ, ਪਤਨੀ ਤਨਜ਼ੀਨ ਫਾਤਿਮਾ ਤੇ ਬੇਟੇ ਅਬਦੁੱਲਾ ਆਜ਼ਮ ਨੂੰ 7-7 ਸਾਲ ਦੀ ਸਜ਼ਾ
Advertisement
Article Detail0/zeephh/zeephh1921158

Azam Khan Sentenced News: ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ, ਪਤਨੀ ਤਨਜ਼ੀਨ ਫਾਤਿਮਾ ਤੇ ਬੇਟੇ ਅਬਦੁੱਲਾ ਆਜ਼ਮ ਨੂੰ 7-7 ਸਾਲ ਦੀ ਸਜ਼ਾ

Azam Khan Sentenced News:  ਯੂਪੀ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਨੇਤਾ ਤੇ ਰਾਮਪੁਰ ਤੋਂ ਸੰਸਦ ਮੈਂਬਰ ਆਜ਼ਮ ਖਾਨ ਦੀਆਂ ਮੁਸ਼ਕਲਾਂ ਕਾਫੀ ਵਧ ਗਈਆਂ ਹਨ। ਆਜ਼ਮ ਖ਼ਾਨ ਤੇ ਉਸ ਦੇ ਪਰਿਵਾਰ ਨੂੰ ਰਾਮਪੁਰ ਦੀ ਵਿਸ਼ੇਸ਼ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਫਰਜ਼ੀ ਜਨਮ ਸਰਟੀਫਿਕੇਟ ਮਾਮਲੇ ਵਿੱਚ ਦੋਸ਼ੀ ਪਾਇਆ ਹੈ।

ਅਦਾਲਤ ਨੇ ਬੁੱਧਵਾਰ ਨੂੰ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤਨਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ 7-7 ਸਾਲ ਦੀ ਸਜ਼ਾ ਸੁਣਾਈ ਹੈ। ਤਿੰਨਾਂ ਨੇ ਚੋਣ ਲੜਨ ਲਈ ਜਾਅਲੀ ਜਨਮ ਸਰਟੀਫਿਕੇਟ ਬਣਾਏ ਸਨ। ਅਦਾਲਤ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਹੁਣ ਤੱਕ ਆਜ਼ਮ ਖਾਨ ਅਤੇ ਉਨ੍ਹਾਂ ਦਾ ਪਰਿਵਾਰ ਫਰਜ਼ੀ ਜਨਮ ਸਰਟੀਫਿਕੇਟ ਮਾਮਲੇ 'ਚ ਜ਼ਮਾਨਤ 'ਤੇ ਸੀ। ਰਾਮਪੁਰ ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਤਿੰਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਤਿੰਨਾਂ ਨੂੰ ਅਦਾਲਤ 'ਚ ਹੀ ਗ੍ਰਿਫ਼ਤਾਰ ਕਰਕੇ ਰਾਮਪੁਰ ਜੇਲ੍ਹ ਲਿਜਾਇਆ ਗਿਆ ਹੈ।

ਭਾਜਪਾ ਨੇਤਾ ਅਤੇ ਵਿਧਾਇਕ ਆਕਾਸ਼ ਸਕਸੈਨਾ ਨੇ ਸਾਲ 2019 'ਚ ਰਾਮਪੁਰ ਦੇ ਗੰਜ ਥਾਣੇ 'ਚ ਅਬਦੁੱਲਾ ਆਜ਼ਮ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਇਹ ਮਾਮਲਾ ਦੋ ਜਨਮ ਸਰਟੀਫਿਕੇਟਾਂ ਨਾਲ ਸਬੰਧਤ ਸੀ। ਇਸ ਵਿੱਚ ਸਾਬਕਾ ਕੈਬਨਿਟ ਮੰਤਰੀ ਆਜ਼ਮ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਤਨਜ਼ੀਨ ਫਾਤਿਮਾ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਰਾਮਪੁਰ ਦੀ ਵਿਸ਼ੇਸ਼ ਐਮਪੀ/ਐਮਐਲਏ ਅਦਾਲਤ ਦੇ ਮੈਜਿਸਟ੍ਰੇਟ ਟ੍ਰਾਇਲ ਸ਼ੋਭਿਤ ਬਾਂਸਲ ਨੇ ਤਿੰਨਾਂ ਨੂੰ ਸਜ਼ਾ ਸੁਣਾਈ।

ਅਬਦੁੱਲਾ ਆਜ਼ਮ ਨੇ 2012 ਵਿੱਚ ਜਨਮ ਸਰਟੀਫਿਕੇਟ ਬਣਾਇਆ ਸੀ। 1993 ਦੀ ਜਨਮ ਮਿਤੀ ਵਾਲਾ ਦੂਜਾ ਜਨਮ ਸਰਟੀਫਿਕੇਟ ਲਖਨਊ ਨਗਰ ਨਿਗਮ ਤੋਂ ਬਣਾਇਆ ਗਿਆ ਸੀ। ਇਹ ਦੋਵੇਂ ਜਨਮ ਸਰਟੀਫਿਕੇਟ ਇਕੱਠੇ ਹਨ, ਇੱਕ ਸਰਟੀਫਿਕੇਟ 22 ਸਾਲ ਪਹਿਲਾਂ ਬਣਿਆ ਸੀ ਅਤੇ ਦੂਜਾ ਸਰਟੀਫਿਕੇਟ 22 ਸਾਲ ਬਾਅਦ ਬਣਿਆ ਸੀ।

ਅਦਾਲਤ ਨੇ ਇਸ ਨੂੰ ਧੋਖਾਧੜੀ ਦਾ ਮਾਮਲਾ ਮੰਨਿਆ। ਇਸਤਗਾਸਾ ਪੱਖ ਵੱਲੋਂ 15 ਅਤੇ ਬਚਾਅ ਪੱਖ ਵੱਲੋਂ 19 ਗਵਾਹ ਪੇਸ਼ ਕੀਤੇ ਗਏ ਸਨ। ਅਦਾਲਤ ਨੇ ਪਾਇਆ ਕਿ ਇਹ ਧੋਖਾਧੜੀ ਦਾ ਮਾਮਲਾ ਸੀ। ਤਿੰਨਾਂ ਨੂੰ ਬੁੱਧਵਾਰ ਨੂੰ ਸਜ਼ਾ ਸੁਣਾਈ ਗਈ। ਹੁਣ ਤਿੰਨਾਂ ਨੂੰ ਜੇਲ੍ਹ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਤਿੰਨਾਂ ਨੇ ਹੁਣ ਤੱਕ ਕਿੰਨੀ ਸਜ਼ਾ ਭੁਗਤਣੀ ਹੈ, ਉਸ ਦਾ ਹਿਸਾਬ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : Chandigarh EV Policy: ਇਲੈਕਟ੍ਰਿਕ ਵਹੀਕਲ ਨੀਤੀ ਤਹਿਤ ਕੈਂਪਿੰਗ ਹਟਾਉਣ ਨੂੰ ਲੈ ਕੇ ਨਹੀਂ ਬਣ ਸਕੀ ਕੋਈ ਸਹਿਮਤੀ

Trending news