ਚੰਡੀਗੜ੍ਹ: ਅਵਨੀ ਲੇਖਰਾ (Avani Lekhara )  ਨੇ ਟੋਕੀਓ ਪੈਰਾਲੰਪਿਕਸ ਵਿੱਚ ਦੇਸ਼ ਲਈ ਪਹਿਲਾ ਸੋਨ ਤਮਗਾ (gold medal ) ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਵਨੀ ਨੇ 10 ਮੀਟਰ ਏਅਰ ਰਾਈਫਲ ਦੀ ਸਥਾਈ ਐਸਐਚ ਸ਼੍ਰੇਣੀ ਵਿੱਚ ਪਹਿਲਾ ਸੋਨ ਤਗਮਾ ਜਿੱਤਿਆ। ਅਵਨੀ ਲੇਖਰਾ ਜੈਪੁਰ ਦੀ ਰਹਿਣ ਵਾਲੀ ਹੈ।

COMMERCIAL BREAK
SCROLL TO CONTINUE READING

 ਅਵਨੀ ਨੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐਸਐਚ ਕੁਆਲੀਫਾਇਰ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ ਅਤੇ ਫਾਈਨਲ ਵਿੱਚ 249.6 ਅੰਕਾਂ ਨਾਲ ਪੈਰਾਲੰਪਿਕ ਰਿਕਾਰਡ ਕਾਇਮ ਕਰਕੇ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਵੀ ਅਵਨੀ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਲਈ ਮੈਡਲ ਜਿੱਤ ਚੁੱਕੀ ਹੈ।