IND vs ENG Guyana Weather:  ਟਵੰਟੀ-20 ਵਿਸ਼ਵ ਕੱਪ 2024 ਦੇ ਫਾਈਨਲ ਦੀ ਦੌੜ ਲਈ ਦੂਜਾ ਸੈਮੀਫਾਈਨਲ ਮੁਕਾਬਲਾ ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਹੋਵੇਗਾ। ਇਹ ਹਾਈਵੋਲਟੇਜ ਮੈਚ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ ਗੁਆਨਾ ਵਿੱਚ ਸ਼ੁਰੂ ਹੋਵੇਗਾ। ਐਡੀਲੇਡ ਓਵਲ ਮੈਦਾਨ ਉਤੇ 10 ਨਵੰਬਰ 2022 ਨੂੰ ਇੰਗਲੈਂਡ ਨੇ ਭਾਰਤ ਨੂੰ ਸੈਮੀਫਾਈਨਲ ਵਿੱਚ ਮਾਤ ਦੇ ਕੇ ਟਵੰਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।


COMMERCIAL BREAK
SCROLL TO CONTINUE READING

ਕਰੀਬ 16 ਮਹੀਨੇ ਬਾਅਦ ਇਹ ਦੋਵੇਂ ਟੀਮਾਂ ਫਿਰ ਤੋਂ ਇੱਕ ਵਾਰ ਟਵੰਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਿੜਨਗੀਆਂ। ਭਾਰਤੀ ਟੀਮ ਉਸ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਜ਼ਰੂਰ ਉਤਰੇਗੀ। ਭਾਰਤ ਟੀਮ ਇਸ ਵਾਰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼ ਕਾਫੀ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ।


ਭਾਰਤ-ਇੰਗਲੈਂਡ ਮੈਚ ਦੌਰਾਨ ਮੌਸਮ ਕਿਹੋ ਜਿਹਾ ਰਹੇਗਾ?
ਟੀ-20 ਵਿਸ਼ਵ ਕੱਪ 2024 ਦੌਰਾਨ ਕਈ ਮੈਚ ਮੀਂਹ ਦੀ ਭੇਂਟ ਚੜ੍ਹ ਗਏ ਸਨ। ਅਮਰੀਕਾ ਅਤੇ ਆਇਰਲੈਂਡ ਵਿਚਾਲੇ 14 ਜੂਨ ਨੂੰ ਖੇਡਿਆ ਗਿਆ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਤੋਂ ਬਾਅਦ 15 ਜੂਨ ਨੂੰ ਭਾਰਤ ਅਤੇ ਕੈਨੇਡਾ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।


ਫਿਰ ਅਫਗਾਨਿਸਤਾਨ ਤੇ ਬੰਗਲਾਦੇਸ਼ ਵਿਚਾਲੇ ਹੋਏ ਆਖਰੀ ਮੈਚ 'ਚ ਮੀਂਹ ਕਾਰਨ ਇੱਕ ਓਵਰ ਘੱਟ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਦੌਰਾਨ, ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ 'ਤੇ ਵੀ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਗੁਆਨਾ ਵਿੱਚ ਵੀਰਵਾਰ ਸਵੇਰੇ ਬਾਰਸ਼ ਦੀ 88 ਪ੍ਰਤੀਸ਼ਤ ਅਤੇ ਗਰਜ ਨਾਲ ਤੂਫ਼ਾਨ ਦੀ 18 ਪ੍ਰਤੀਸ਼ਤ ਸੰਭਾਵਨਾ ਹੈ। ਅਜਿਹੇ 'ਚ ਇਸ ਮਹੱਤਵਪੂਰਨ ਮੈਚ ਦੌਰਾਨ ਬਾਰਿਸ਼ ਵਿਘਨ ਪਾ ਸਕਦੀ ਹੈ।


ਮੀਂਹ ਪੈਣ ਦੀ ਸੂਰਤ ਉਤੇ ਸੈਮੀਫਾਈਨਲ ਮੈਚ ਰਿਜ਼ਰਵ ਡੇ 'ਤੇ ਖੇਡਿਆ ਜਾਵੇਗਾ?
ਭਾਰਤ ਅਤੇ ਇੰਗਲੈਂਡ ਵਿਚਾਲੇ ਗੁਆਨਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ 'ਤੇ ਮੀਂਹ ਦਾ ਖਤਰਾ ਹੈ। ਅਜਿਹੇ 'ਚ ਕ੍ਰਿਕਟ ਪ੍ਰਸ਼ੰਸਕਾਂ ਦੇ ਮਨਾਂ 'ਚ ਸਵਾਲ ਉੱਠ ਰਹੇ ਹਨ ਕਿ ਜੇਕਰ ਮੀਂਹ ਕਾਰਨ ਮੈਚ 'ਚ ਵਿਘਨ ਪੈਂਦਾ ਹੈ ਤਾਂ ਕੀ ਮੈਚ ਰਿਜ਼ਰਵ ਡੇ 'ਤੇ ਖੇਡਿਆ ਜਾਵੇਗਾ?


ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਪਹਿਲੇ ਸੈਮੀਫਾਈਨਲ ਲਈ ਰਿਜ਼ਰਵ ਡੇ ਰੱਖਿਆ ਗਿਆ ਹੈ ਪਰ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜੇ ਸੈਮੀਫਾਈਨਲ ਲਈ ਕੋਈ ਵਾਧੂ ਦਿਨ ਨਹੀਂ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਮੈਚ ਗੁਆਨਾ 'ਚ ਦਿਨ ਵੇਲੇ ਖੇਡਿਆ ਜਾਵੇਗਾ, ਜੋ 27 ਜੂਨ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਖੇਡਿਆ ਜਾਵੇਗਾ।


ਜੇਕਰ ਸੈਮੀਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਕਿਸ ਨੂੰ ਹੋਵੇਗਾ ਫਾਇਦਾ?
ਇਸ ਤੋਂ ਬਾਅਦ ਫਾਈਨਲ ਮੈਚ 29 ਜੂਨ ਨੂੰ ਕਿੰਗਸਟਨ, ਬਾਰਬਾਡੋਸ ਵਿੱਚ ਖੇਡਿਆ ਜਾਵੇਗਾ, ਜਿਸ ਲਈ ਆਈਸੀਸੀ ਨੇ 28 ਜੂਨ ਟਰੈਵਲਿੰਗ ਸ਼ਡਿਊਲ ਤੈਅ ਕਰ ਰੱਖਿਆ ਹੈ। 28 ਜੂਨ ਨੂੰ ਫਾਈਨਲ ਵਿੱਚ ਪਹੁੰਚਣ ਵਾਲੀਆਂ ਦੋਵੇਂ ਟੀਮਾਂ ਫਾਈਨਲ ਲਈ ਕਿਸੇ ਹੋਰ ਸਟੇਡੀਅਮ ਲਈ ਰਵਾਨਾ ਹੋਣਗੀਆਂ।


ਹਾਲਾਂਕਿ ICC ਨੇ ਬਾਰਿਸ਼ ਨੂੰ ਦੇਖਦੇ ਹੋਏ ਖਾਸ ਨਿਯਮ ਬਣਾਏ ਹਨ। ਜੇਕਰ ਮੀਂਹ ਕਾਰਨ ਭਾਰਤ-ਇੰਗਲੈਂਡ ਮੈਚ ਵਿੱਚ ਵਿਘਨ ਪੈਂਦਾ ਹੈ ਤਾਂ ਮੈਚ ਲਈ 250 ਹੋਰ ਮਿੰਟ ਹੋਣਗੇ, ਜਿਸ ਨਾਲ ਅੰਪਾਇਰਾਂ ਨੂੰ ਮੈਚ ਖਤਮ ਕਰਨ ਲਈ ਕੁੱਲ ਅੱਠ ਘੰਟੇ ਦਿੱਤੇ ਜਾਣਗੇ। ਹਾਲਾਂਕਿ ਜੇਕਰ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਅੰਕ ਸੂਚੀ ਦੇ ਹਿਸਾਬ ਨਾਲ ਫੈਸਲਾ ਲਿਆ ਜਾਵੇਗਾ ਅਤੇ ਅੰਕ ਸੂਚੀ ਵਿੱਚ ਸਭ ਤੋਂ ਅੱਗੇ ਰਹਿਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਅੰਕ ਸੂਚੀ ਵਿੱਚ ਭਾਰਤ ਦੇ ਜ਼ਿਆਦਾ ਅੰਕ ਹਨ, ਇਸ ਲਈ ਮੈਚ ਰੱਦ ਹੋਣ ਤੋਂ ਬਾਅਦ ਟੀਮ ਇੰਡੀਆ ਨੂੰ ਫਾਈਨਲ ਵਿੱਚ ਸਿੱਧੀ ਐਂਟਰੀ ਮਿਲੇਗੀ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ