IND vs AUS 2nd Test: ਐਡੀਲੇਡ `ਚ ਆਸਟ੍ਰੇਲੀਆ ਦਾ ਦਬਦਬਾ, ਭਾਰਤ ਨੇ 128 ਦੌੜਾਂ `ਤੇ 5 ਵਿਕਟਾਂ ਗੁਆਈਆਂ
IND vs AUS 2nd Test: ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ `ਚ ਟ੍ਰੈਵਿਸ ਹੈੱਡ ਦੀਆਂ 140 ਦੌੜਾਂ ਤੇ ਲਾਬੁਸ਼ੇਨ ਦੀਆਂ 64 ਦੌੜਾਂ ਦੀ ਬਦੌਲਤ ਆਲ ਆਊਟ ਹੋ ਕੇ 337 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਆਸਟ੍ਰੇਲੀਆ ਨੇ 157 ਦੌੜਾਂ ਦੀ ਬੜ੍ਹਤ ਬਣਾ ਲਈ ਸੀ।
IND vs AUS 2nd Test: ਭਾਰਤ ਤੇ ਆਸਟ੍ਰੇਲੀਆ ਦਰਮਿਆਨ ਐਡੀਲੇਡ ਵਿਖੇ ਬਾਰਡਰ ਗਾਵਸਕਰ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖ਼ਤਮ ਹੋ ਚੁੱਕੀ ਹੈ। ਸਟੰਪਸ ਹੋਣ ਤਕ ਭਾਰਤ ਨੇ 5 ਵਿਕਟਾਂ ਗੁਆ ਕੇ 128 ਦੌੜਾਂ ਬਣਾ ਲਈਆਂ ਸਨ। ਭਾਰਤ ਅਜੇ ਵੀ ਆਸਟ੍ਰੇਲੀਆ ਤੋਂ 29 ਦੌੜਾਂ ਪਿੱਛੇ ਹੈ। ਭਾਰਤ ਵਲੋਂ ਸ਼ੁਭਮਨ ਗਿੱਲ 28 ਦੌੜਾਂ, ਯਸ਼ਸਵੀ ਜਾਇਸਵਾਲ 24 ਦੌੜਾਂ, ਵਿਰਾਟ ਕੋਹਲੀ 11 ਦੌੜਾਂ ਤੇ ਰੋਹਿਤ ਸ਼ਰਮਾ 7 ਦੌੜਾਂ ਬਣਾ ਆਊਟ ਹੋਏ। ਦਿਨ ਦੀ ਖੇਡ ਖਤਮ ਹੋਣ ਸਮੇਂ ਰਿਸ਼ਭ ਪੰਤ 28 ਦੌੜਾਂ ਤੇ ਨਿਤੀਸ਼ ਕੁਮਾਰ ਰੈਡੀ 15 ਦੌੜਾਂ ਬਣਾ ਕ੍ਰੀਜ਼ 'ਤੇ ਮੌਜੂਦ ਸਨ। ਇਸ ਦੌਰਾਨ ਆਸਟ੍ਰੇਲੀਆ ਲਈ ਪੈਟ ਕਮਿੰਸ ਨੇ 2 ਵਿਕਟਾਂ, ਸਕੋਟ ਬੋਲੈਂਡ ਨੇ 2 ਵਿਕਟਾਂ ਤੇ ਮਿਸ਼ੇਲ ਸਟਾਰਕ ਨੇ 1 ਵਿਕਟ ਲਈਆਂ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ ਟ੍ਰੈਵਿਸ ਹੈੱਡ ਦੀਆਂ 140 ਦੌੜਾਂ ਤੇ ਲਾਬੁਸ਼ੇਨ ਦੀਆਂ 64 ਦੌੜਾਂ ਦੀ ਬਦੌਲਤ ਆਲ ਆਊਟ ਹੋ ਕੇ 337 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਆਸਟ੍ਰੇਲੀਆ ਨੇ 157 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਭਾਰਤ ਵਲੋਂ ਬੁਮਰਾਹ ਨੇ 4, ਸਿਰਾਜ ਨੇ 4, ਨਿਤੀਸ਼ ਨੇ 1 ਤੇ ਅਸ਼ਵਿਨ ਨੇ 1 ਵਿਕਟਾਂ ਲਈਆਂ।
ਭਾਰਤ ਨੇ ਮੈਚ ਦੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ 'ਚ ਨਿਤੀਸ਼ ਰੈਡੀ ਦੀਆਂ 42 ਦੌੜਾਂ, ਕੇਐੱਲ ਰਾਹੁਲ ਦੀਆਂ 37 ਦੌੜਾਂ, ਸ਼ੁਭਮਨ ਗਿੱਲ ਦੀਆਂ 31 ਦੌੜਾਂ , ਅਸ਼ਵਿਨ ਦੀਆਂ 22 ਦੌੜਾਂ ਤੇ ਪੰਤ ਦੀਆਂ 21 ਦੌੜਾਂ ਨਾਲ 180 ਦੌੜਾਂ ਬਣਾਈਆਂ ਸਨ। ਇਸ ਦੌਰਾਨ ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 6, ਕਮਿੰਸ ਨੇ 2, ਬੋਲੈਂਡ ਨੇ 2 ਵਿਕਟਾਂ ਲਈਆਂ ਸਨ।
ਦੋਵੇਂ ਦੇਸ਼ਾਂ ਦੀ ਟੀਮਾਂ
ਆਸਟ੍ਰੇਲੀਅਨ ਟੀਮ : ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ, ਟ੍ਰੈਵਿਸ ਹੈੱਡ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਨਾਥਨ ਲਿਓਨ, ਮਿਚ ਮਾਰਸ਼, ਨਾਥਨ ਮੈਕਸਵੀਨੀ, ਸਟੀਵ ਸਮਿਥ, ਮਿਸ਼ੇਲ ਸਟਾਰਕ।
ਭਾਰਤੀ ਟੀਮ : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਨਿਤੀਸ਼ ਰੈਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।