India vs Zimbabwe 4rd T20: ਭਾਰਤ ਨੇ ਜਿੰਬਾਬਵੇ ਨੂੰ ਚੌਥੇ ਟਵੰਟੀ-20 ਮੈਚ ਵਿੱਚ 10 ਵਿਕਟਾਂ ਨਾਲ ਦਿੱਤੀ ਮਾਤ
India vs Zimbabwe 4rd T20: ਯਸਸ਼ਵੀ ਜਾਇਸਵਾਲ ਤੇ ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਜਿੰਬਾਬਵੇ ਨੂੰ ਚੌਥੇ ਟਵੰਟੀ-20 ਮੈਚ ਵਿੱਚ 10 ਵਿਕਟਾਂ ਨਾਲ ਹਰਾਇਆ।
India vs Zimbabwe 4rd T20: ਭਾਰਤੀ ਸਲਾਮੀ ਬੱਲੇਬਾਜ਼ ਯਸਸ਼ਵੀ ਜਾਇਸਵਾਲ ਅਤੇ ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਜਿੰਬਾਬਵੇ ਨੂੰ ਚੌਥੇ ਟਵੰਟੀ-20 ਮੈਚ ਵਿੱਚ 10 ਵਿਕਟਾਂ ਨਾਲ ਮਾਤ ਦਿੱਤੀ। ਜਿੰਬਾਬਵੇ ਵੱਲੋਂ 7 ਵਿਕਟਾਂ ਦੇ ਨੁਕਸਾਨ ਉਤੇ 152 ਦੌੜਾਂ ਦੇ ਟੀਚੇ ਨੂੰ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 15.2 ਓਵਰਾਂ ਵਿੱਚ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਯਸਸ਼ਵੀ ਜਾਇਸਵਾਲ ਨੇ 53 ਗੇਂਦਾਂ ਦਾ ਸਾਹਮਣਾ ਕਰਦੇ ਹੋਏ 93 ਦੌੜਾਂ, ਜਦਕਿ ਸ਼ੁਭਮਨ ਗਿੱਲ ਨੇ 39 ਗੇਂਦਾਂ ਦਾ ਸਾਹਮਣੇ ਕਰਦੇ ਹੋਏ 58 ਦੌੜਾਂ ਬਣਾਈਆਂ। ਦੋਵੇਂ ਬੱਲੇਬਾਜ਼ ਨਾਬਾਦ ਰਹੇ।
ਇਸ ਜਿੱਤ ਦੇ ਨਾਲ ਹੀ ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 3-1 ਨਾਲ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਪੰਜਵਾਂ ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 152 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 15.2 ਓਵਰਾਂ 'ਚ ਟੀਚਾ ਹਾਸਲ ਕਰ ਲਿਆ।
ਭਾਰਤ ਵੱਲੋਂ ਸਲਾਮੀ ਬੱਲੇਬਾਜ਼ਾਂ ਵਿਚਾਲੇ 156 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਯਸ਼ਸਵੀ ਜੈਸਵਾਲ ਨੇ 53 ਗੇਂਦਾਂ 'ਤੇ ਅਜੇਤੂ 93 ਦੌੜਾਂ ਅਤੇ ਸ਼ੁਭਮਨ ਗਿੱਲ ਨੇ 39 ਗੇਂਦਾਂ 'ਤੇ 58 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਜ਼ਿੰਬਾਬਵੇ ਲਈ ਕਪਤਾਨ ਸਿਕੰਦਰ ਰਜ਼ਾ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਤਾਦਿਵਨਾਸ਼ੇ ਮਾਰੂਮਨੀ ਨੇ 32 ਦੌੜਾਂ ਅਤੇ ਵੇਸਲੇ ਮਾਧਵਾਰੇ ਨੇ 25 ਦੌੜਾਂ ਦਾ ਯੋਗਦਾਨ ਪਾਇਆ। ਜ਼ਿੰਬਾਬਵੇ ਦੇ ਸਲਾਮੀ ਬੱਲੇਬਾਜ਼ ਤਾਦਿਵਨਾਸ਼ੇ ਮਾਰੂਮਨੀ (32) ਅਤੇ ਵੇਸਲੇ ਮਾਧਵਾਰੇ (25) ਵਿਚਾਲੇ 63 ਦੌੜਾਂ ਦੀ ਸਾਂਝੇਦਾਰੀ ਹੋਈ।
ਇਹ ਵੀ ਪੜ੍ਹੋ : Agriculture News: ਪੰਜਾਬ 'ਚ ਨਕਲੀ ਖਾਦ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ; ਦੋ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ
ਭਾਰਤ ਲਈ ਖਲੀਲ ਅਹਿਮਦ ਨੇ ਦੋ ਵਿਕਟਾਂ ਲਈਆਂ। ਸ਼ਿਵਮ ਦੁਬੇ, ਅਭਿਸ਼ੇਕ ਸ਼ਰਮਾ, ਤੁਸ਼ਾਰ ਦੇਸ਼ਪਾਂਡੇ ਅਤੇ ਵਾਸ਼ਿੰਗਟਨ ਸੁੰਦਰ ਨੂੰ 1-1 ਵਿਕਟ ਮਿਲੀ। ਜੋਨਾਥਨ ਕੈਂਪਬੈਲ ਨੂੰ ਰਵੀ ਬਿਸ਼ਨੋਈ ਨੇ ਆਪਣੀ ਹੀ ਗੇਂਦ 'ਤੇ ਸਿੱਧਾ ਰਨ ਆਊਟ ਕੀਤਾ।
ਇਹ ਵੀ ਪੜ੍ਹੋ : Jammu Kashmir News: ਕੇਂਦਰ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੂੰ ਦਿੱਲੀ ਦੇ ਐਲਜੀ ਵਰਗੇ ਦਿੱਤੇ ਅਧਿਕਾਰ