Ind vs Aus: ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਦੀ ਲਈ ਇਹ ਹੋ ਸਕਦੀ ਹੈ ਭਾਰਤ ਦੀ ਸੰਭਾਵਿਤ ਪਲੇਇੰਗ-11
Ind vs Aus 1st Test Match: ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਪਹਿਲੇ ਟੈਸਟ `ਚ ਖੇਡਣ ਦੀ ਸੰਭਾਵਨਾ ਨਹੀਂ ਹੈ। ਰੋਹਿਤ ਦੀ ਪਤਨੀ ਰਿਤਿਕਾ ਨੇ ਸ਼ੁੱਕਰਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਅਤੇ ਕਪਤਾਨ ਨੇ ਆਪਣੇ ਪਰਿਵਾਰ ਨਾਲ ਰਹਿਣ ਲਈ ਭਾਰਤ `ਚ ਰਹਿਣ ਦਾ ਫੈਸਲਾ ਕੀਤਾ ਹੈ।
Ind vs Aus 1st Test Match: ਬਾਰਡਰ ਗਾਵਸਕਰ ਟਰਾਫੀ (BGT) ਲਈ ਮਹਾਂਜੰਗ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 22 ਨਵੰਬਰ ਨੂੰ ਪਰਥ ਵਿੱਚ ਸ਼ੁਰੂ ਹੋਵੇਗੀ। ਪਰ ਹੁਣ ਤੱਕ ਟੀਮ ਇੰਡੀਆ 'ਚ ਪਲੇਇੰਗ ਇਲੈਵਨ ਦਾ ਮੁੱਦਾ ਅਜੇ ਵੀ ਪੇਚੀਦਾ ਬਣਿਆ ਹੋਇਆ ਹੈ। ਇੱਕ ਪਾਸੇ ਰੋਹਿਤ ਸ਼ਰਮਾ ਦੂਜੀ ਵਾਰ ਪਿਤਾ ਬਣਨ ਕਾਰਨ ਪਰਥ ਟੈਸਟ ਵਿੱਚ ਮੌਜੂਦ ਨਹੀਂ ਹੋਣਗੇ। ਦੂਜੇ ਪਾਸੇ ਅਭਿਆਸ ਦੌਰਾਨ ਟੀਮ ਵਿੱਚ ਜ਼ਖ਼ਮੀ ਹੋਏ ਖਿਡਾਰੀਆਂ ਨੇ ਹੀ ਟੀਮ ਇੰਡੀਆ ਦੀ ਟੈਨਸ਼ਨ ਵਧਾ ਦਿੱਤੀ ਹੈ।
ਜਸਪ੍ਰੀਤ ਬੁਮਰਾਹ ਸੰਭਾਲਣਗੇ ਟੀਮ ਦੀ ਕਮਾਨ
ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਪਹਿਲੇ ਟੈਸਟ 'ਚ ਖੇਡਣ ਦੀ ਸੰਭਾਵਨਾ ਨਹੀਂ ਹੈ। ਰੋਹਿਤ ਦੀ ਪਤਨੀ ਰਿਤਿਕਾ ਨੇ ਸ਼ੁੱਕਰਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਅਤੇ ਕਪਤਾਨ ਨੇ ਆਪਣੇ ਪਰਿਵਾਰ ਨਾਲ ਰਹਿਣ ਲਈ ਭਾਰਤ 'ਚ ਰਹਿਣ ਦਾ ਫੈਸਲਾ ਕੀਤਾ ਹੈ। ਰੋਹਿਤ ਦੀ ਗੈਰ-ਮੌਜੂਦਗੀ 'ਚ ਉਪ-ਕਪਤਾਨ ਜਸਪ੍ਰੀਤ ਬੁਮਰਾਹ ਪਹਿਲੇ ਮੈਚ 'ਚ ਟੀਮ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਜੈਸਵਾਲ ਨਾਲ ਰਾਹੁਲ ਓਪਨਿੰਗ ਕਰਨਗੇ
ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨੂੰ ਸਿਖਰਲੇ ਕ੍ਰਮ ਵਿੱਚ ਭਾਰਤੀ ਕਪਤਾਨ ਦੇ ਸੰਭਾਵੀ ਬਦਲ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਵਿੱਚ ਓਪਨਿੰਗ ਕੀਤੀ ਸੀ। ਆਸਟ੍ਰੇਲੀਆ ਏ ਦੇ ਖਿਲਾਫ ਗੈਰ-ਅਧਿਕਾਰਤ ਟੈਸਟ 'ਚ ਘੱਟ ਸਕੋਰ ਦੇ ਬਾਵਜੂਦ ਰਾਹੁਲ ਨੂੰ ਟੀਮ ਪ੍ਰਬੰਧਨ ਦਾ ਸਮਰਥਨ ਮਿਲਿਆ ਹੈ। ਪਾਰੀ ਦੀ ਸ਼ੁਰੂਆਤ ਦੇ ਆਪਣੇ ਤਜ਼ਰਬੇ ਨੂੰ ਦੇਖਦੇ ਹੋਏ, ਜੇਕਰ ਰੋਹਿਤ ਉਪਲਬਧ ਨਹੀਂ ਹੁੰਦੇ ਹਨ ਤਾਂ ਰਾਹੁਲ ਓਪਨਿੰਗ ਸਥਾਨ ਲਈ ਸਭ ਤੋਂ ਅੱਗੇ ਜਾਪਦੇ ਹਨ। ਭਾਰਤ ਤੋਂ ਬਾਹਰ ਸਲਾਮੀ ਬੱਲੇਬਾਜ਼ ਵਜੋਂ ਰਾਹੁਲ ਨੇ 32 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਅਤੇ 6 ਸੈਂਕੜੇ ਲਗਾਏ ਹਨ।
ਕੋਹਲੀ ਮੁੜ ਤੀਜੇ ਨੰਬਰ 'ਤੇ ਸੰਭਾਲਣਗੇ ਮੋਰਚਾ
ਆਸਟ੍ਰੇਲੀਆ ਦੇ ਖਿਲਾਫ ਪਰਥ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ 'ਚ ਟੀਮ ਇੰਡੀਆ ਲਈ ਸਭ ਤੋਂ ਵੱਡੀ ਚੁਣੌਤੀ ਮੱਧਕ੍ਰਮ ਦੇ ਸੁਮੇਲ ਨੂੰ ਤੈਅ ਕਰਨ ਦੀ ਹੋਵੇਗੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸ਼ੁਭਮਨ ਗਿੱਲ ਦੀ ਮੌਜੂਦਗੀ 'ਚ ਤੀਜੇ ਨੰਬਰ 'ਤੇ ਕੌਣ ਆਵੇਗਾ। ਵਿਰਾਟ ਕੋਹਲੀ ਨੂੰ ਆਪਣੇ ਨਿਯਮਤ ਨੰਬਰ ਚਾਰ ਦੀ ਬਜਾਏ ਤੀਜੇ ਨੰਬਰ 'ਤੇ ਆਉਣਾ ਪੈ ਸਕਦਾ ਹੈ।
ਚੌਥੇ ਨੰਬਰ 'ਤੇ ਰਿਸ਼ਭ ਪੰਤ
ਕ੍ਰਿਕਟ ਦੇ ਸਾਰੇ ਦਿੱਗਜਾਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੇ ਖਿਲਾਫ ਆਗਾਮੀ ਸੀਰੀਜ਼ 'ਚ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਭੂਮਿਕਾ ਕਾਫੀ ਅਹਿਮ ਹੋਣ ਵਾਲੀ ਹੈ। ਮੱਧਕ੍ਰਮ ਨੂੰ ਮਜ਼ਬੂਤ ਕਰਨ ਲਈ ਪੰਤ ਨੂੰ ਪਰਥ ਟੈਸਟ 'ਚ ਚੌਥੇ ਨੰਬਰ 'ਤੇ ਉਤਾਰਿਆ ਜਾ ਸਕਦਾ ਹੈ। ਪੰਤ ਕੋਲ ਆਸਟ੍ਰੇਲੀਆ 'ਚ ਖੇਡਣ ਦਾ ਕਾਫੀ ਤਜਰਬਾ ਹੈ, ਪੰਤ ਵੱਲੋਂ ਪਿਛਲੀ ਵਾਰ ਗਾਬਾ 'ਚ ਖੇਡੀ ਗਈ ਮੈਚ ਜੇਤੂ ਪਾਰੀ ਅੱਜ ਵੀ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦੇ ਮਨਾਂ 'ਚ ਤਰੋਂ-ਤਾਜ਼ਾ ਹੈ।
ਧਰੁਵ ਜੁਰੇਲ ਨੂੰ 5ਵੇਂ ਨੰਬਰ 'ਤੇ ਮਿਲੇਗਾ ਮੌਕਾ
ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੇ ਮੈਲਬੌਰਨ ਵਿੱਚ ਆਸਟ੍ਰੇਲੀਆ ਏ ਦੇ ਖਿਲਾਫ ਇੱਕ ਬੱਲੇਬਾਜ਼ ਦੇ ਰੂਪ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਅਤੇ ਦੂਜੇ ਅਣਅਧਿਕਾਰਤ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਭਾਰਤ ਦਾ ਸਭ ਤੋਂ ਵੱਧ ਸਕੋਰਰ ਰਿਹਾ। ਜੁਰੇਲ ਨੇ 80 ਅਤੇ 68 ਦੌੜਾਂ ਬਣਾਈਆਂ ਅਤੇ ਦੋਵੇਂ ਪਾਰੀਆਂ ਵਿਚ ਆਪਣੀ ਟੀਮ ਲਈ ਇਕਲੌਤਾ ਯੋਧਾ ਰਿਹਾ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਸ 23 ਸਾਲਾ ਖਿਡਾਰੀ ਨੇ ਪਲੇਇੰਗ-11 'ਚ ਆਪਣੀ ਚੋਣ ਦਾ ਦਾਅਵਾ ਜਤਾਇਆ ਹੈ ਅਤੇ ਪਰਥ ਟੈਸਟ ਲਈ ਉਨ੍ਹਾਂ ਨੂੰ 5ਵੇਂ ਨੰਬਰ 'ਤੇ ਉਤਾਰਿਆ ਜਾ ਸਕਦਾ ਹੈ।
ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11
ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਸਰਫਰਾਜ਼ ਖਾਨ, ਨਿਤੀਸ਼ ਕੁਮਾਰ ਰੈਡੀ, ਰਵਿੰਦਰ ਜਡੇਜਾ/ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ (ਕਪਤਾਨ), ਮੁਹੰਮਦ ਸਿਰਾਜ, ਆਕਾਸ਼ ਦੀਪ।