Ind vs Aus 1st Test Match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਪਰਥ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਭਾਰਤ ਦੇ ਨਾਂ ਰਿਹਾ। ਭਾਰਤ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਪਹਿਲਾਂ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ 104 ਦੌੜਾਂ 'ਤੇ ਢੇਰ ਕਰ ਦਿੱਤਾ, ਇਸ ਤੋਂ ਬਾਅਦ ਦੂਜੀ ਪਾਰੀ 'ਚ ਟੀਮ ਇੰਡੀਆ ਨੇ ਹੁਣ ਤੱਕ ਬਿਨਾਂ ਕਿਸੇ ਨੁਕਸਾਨ ਦੇ 172 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਕ੍ਰੀਜ਼ 'ਤੇ ਮੌਜੂਦ ਹਨ। ਟੀਮ ਇੰਡੀਆ ਦੀ ਕੁੱਲ ਬੜ੍ਹਤ 218 ਦੌੜਾਂ ਹੋ ਗਈ ਹੈ।


COMMERCIAL BREAK
SCROLL TO CONTINUE READING

ਯਸ਼ਸਵੀ-ਰਾਹੁਲ ਦੀ ਯਾਦਗਾਰ ਪਾਰੀ


ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਦੂਜੀ ਪਾਰੀ ਵਿੱਚ ਭਾਰਤ ਲਈ ਯਾਦਗਾਰ ਪਾਰੀਆਂ ਖੇਡੀਆਂ। ਦੋਵਾਂ ਖਿਡਾਰੀਆਂ ਨੇ ਪਹਿਲੀ ਵਿਕਟ ਲਈ ਅਜੇਤੂ ਸੈਂਕੜੇ ਦੀ ਸਾਂਝੇਦਾਰੀ ਕੀਤੀ। ਯਸ਼ਸਵੀ 90 ਅਤੇ ਰਾਹੁਲ 62 ਦੌੜਾਂ ਬਣਾ ਕੇ ਨਾਬਾਦ ਹਨ। ਦੋਵਾਂ ਨੇ ਸ਼ੁਰੂਆਤੀ ਵਿਕਟ ਲਈ ਅਜੇਤੂ 172 ਦੌੜਾਂ ਜੋੜੀਆਂ ਹਨ। ਕਿਸੇ ਭਾਰਤੀ ਸਲਾਮੀ ਜੋੜੀ ਨੇ 20 ਸਾਲ ਬਾਅਦ ਆਸਟ੍ਰੇਲੀਆ ਦੀ ਧਰਤੀ 'ਤੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਹੈ। ਆਖਰੀ ਵਾਰ ਵਰਿੰਦਰ ਸਹਿਵਾਗ ਅਤੇ ਆਕਾਸ਼ ਚੋਪੜਾ ਨੇ 2004 'ਚ ਅਜਿਹਾ ਕੀਤਾ ਸੀ। ਦੋਵਾਂ ਨੇ ਸਿਡਨੀ ਟੈਸਟ ਦੀ ਪਹਿਲੀ ਪਾਰੀ 'ਚ 123 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।


ਤਿੰਨੋਂ ਸੈਸ਼ਨ ਭਾਰਤ ਦੇ ਨਾਂਅ


ਦਿਨ ਦੇ ਤਿੰਨੋਂ ਸੈਸ਼ਨ ਭਾਰਤ ਦੇ ਨਾਂ ਰਹੇ। ਸਵੇਰ ਦੇ ਸੈਸ਼ਨ 'ਚ ਭਾਰਤ ਨੇ ਆਸਟ੍ਰੇਲੀਆ ਨੂੰ 104 ਦੌੜਾਂ 'ਤੇ ਆਊਟ ਕਰ ਦਿੱਤਾ ਅਤੇ ਪਹਿਲੀ ਪਾਰੀ 'ਚ 46 ਦੌੜਾਂ ਦੀ ਲੀਡ ਲੈ ਲਈ। ਦੂਜਾ ਸੈਸ਼ਨ ਵੀ ਭਾਰਤ ਦੇ ਨਾਂ ਰਿਹਾ। ਕੇਐਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਚਾਹ ਦੇ ਸਮੇਂ ਤੱਕ ਭਾਰਤ ਦੇ ਸਕੋਰ ਨੂੰ ਬਿਨਾਂ ਕਿਸੇ ਨੁਕਸਾਨ ਦੇ 84 ਦੌੜਾਂ ਤੱਕ ਪਹੁੰਚਾਇਆ। ਟੀਮ ਨੇ ਤੀਜੇ ਸੈਸ਼ਨ ਵਿੱਚ ਆਪਣੀ ਲੀਡ ਹੋਰ ਵਧਾ ਦਿੱਤੀ। ਟੀਮ ਇੰਡੀਆ ਨੇ ਆਖਰੀ ਸੈਸ਼ਨ 'ਚ ਬਿਨਾਂ ਕੋਈ ਵਿਕਟ ਗੁਆਏ 88 ਦੌੜਾਂ ਬਣਾਈਆਂ। ਆਸਟ੍ਰੇਲੀਆਈ ਗੇਂਦਬਾਜ਼ ਵਿਕਟਾਂ ਲਈ ਤਰਸਦੇ ਰਹੇ।