India Vs Afghanistan Mohali T20: ਭਾਰਤ ਨੇ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ। ਦਰਅਸਲ  ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਪਹਿਲਾ ਟੀ-20 ਮੈਚ (IND vs AFG T20 Match) ਮੋਹਾਲੀ ਸਟੇਡੀਅਮ ਵਿੱਚ ਹੋਇਆ। ਟੀਮ ਇੰਡੀਆ ਨੇ ਅਫਗਾਨਿਸਤਾਨ ਖਿਲਾਫ ਆਪਣਾ ਅਜੇਤੂ ਰਿਕਾਰਡ ਜਾਰੀ ਰੱਖਿਆ ਹੈ। ਟੀ-20 'ਚ ਅਫਗਾਨਿਸਤਾਨ 'ਤੇ ਭਾਰਤ ਦੀ ਇਹ 5ਵੀਂ ਜਿੱਤ ਹੈ। 


COMMERCIAL BREAK
SCROLL TO CONTINUE READING

ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੋ ਗਈ ਹੈ। ਦੱਸ ਦਈਏ ਕਿ ਹੁਣ ਸੀਰੀਜ਼ ਦਾ ਦੂਜਾ ਮੈਚ 14 ਜਨਵਰੀ ਨੂੰ ਇੰਦੌਰ 'ਚ ਖੇਡਿਆ ਜਾਵੇਗਾ। ਮੋਹਾਲੀ 'ਚ ਖੇਡੇ ਗਏ ਇਸ ਮੈਚ 'ਚ ਅਫਗਾਨਿਸਤਾਨ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਪੰਜ ਵਿਕਟਾਂ ਗੁਆ ਕੇ 158 ਦੌੜਾਂ ਬਣਾਈਆਂ।


ਅਕਸ਼ਰ ਪਟੇਲ ਅਤੇ ਮੁਕੇਸ਼ ਕੁਮਰਾ ਨੇ ਘਾਤਕ ਗੇਂਦਬਾਜ਼ੀ ਕੀਤੀ ਅਤੇ ਦੋ-ਦੋ ਵਿਕਟਾਂ ਲਈਆਂ। ਜਵਾਬ ਵਿੱਚ ਭਾਰਤ ਨੇ 17.3 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸ਼ਿਵਮ ਦੂਬੇ ਨੇ 40 ਗੇਂਦਾਂ 'ਤੇ 60 ਦੌੜਾਂ ਦੀ ਅਜੇਤੂ ਪਾਰੀ ਖੇਡੀ।


ਇਹ ਵੀ ਪੜ੍ਹੋ: Rahul Dravid Birthday: राहुल द्रविड़ के जन्मदिन पर जानिए उनका कप्तानी से लेकर मुख्य कोच बनने तक का सफर


ਕਪਤਾਨ ਰੋਹਿਤ ਸ਼ਰਮਾ ਲਗਭਗ 15 ਮਹੀਨਿਆਂ ਬਾਅਦ ਟੀ-20 ਟੀਮ 'ਚ ਵਾਪਸੀ ਕੀਤੀ, ਪਰ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਪਰ 3 ਮਹੀਨੇ ਬਾਅਦ ਟੀਮ ਇੰਡੀਆ 'ਚ ਵਾਪਸੀ ਕਰ ਰਹੇ ਸ਼ਿਵਮ ਦੂਬੇ ਨੇ ਇਸ ਮੈਚ ਨੂੰ ਆਪਣਾ ਬਣਾ ਲਿਆ। ਸ਼ਿਵਮ ਦੀ ਪਹੁੰਚ ਦੌੜਾਂ ਬਣਾਉਣ ਅਤੇ ਵਿਕਟਾਂ ਲੈਣ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ। ਰਹਿਮਤ ਸ਼ਾਹ ਅਫਗਾਨਿਸਤਾਨ ਲਈ ਟੀ-20 ਵਿਚ ਡੈਬਿਊ ਕਰਨ ਵਾਲੇ 30 ਸਾਲਾਂ ਵਿਚ ਪਹਿਲੇ ਖਿਡਾਰੀ ਬਣ ਗਏ ਹਨ।


-ਰਿੰਕੂ ਸਿੰਘ ਨੌਂ ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ 14 ਜਨਵਰੀ ਨੂੰ ਇੰਦੌਰ ਵਿੱਚ ਖੇਡਿਆ ਜਾਵੇਗਾ।


-ਸਭ ਤੋਂ ਅਹਿਮ ਹੈ ਕਿ ਵਿਰਾਟ ਕੋਹਲੀ ਅਗਲੇ ਦੋ ਟੀ-20 ਮੈਚਾਂ ਲਈ ਉਪਲਬਧ ਹੋਣਗੇ। ਰੋਹਿਤ ਅਤੇ ਵਿਰਾਟ ਨੇ ਆਖਰੀ ਵਾਰ ਨਵੰਬਰ 2022 ਵਿੱਚ ਟੀਮ ਇੰਡੀਆ ਲਈ ਟੀ-20 ਮੈਚ ਖੇਡਿਆ ਸੀ।