IND vs PAK WC Match Tickets: 1 ਜਾਂ 2 ਨਹੀਂ 50 ਲੱਖ ਰੁਪਏ ਤੋਂ ਵੱਧ ਵਿੱਚ ਮਿਲ ਰਹੀ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਟਿਕਟ!
IND vs PAK WC Match Tickets: ਵਿਸ਼ਵ ਕੱਪ 2023 ਵਿੱਚ ਭਾਰਤ ਬਨਾਮ ਪਾਕਿਸਤਾਨ ਸਮੇਤ ਕਈ ਵੱਡੇ ਮੈਚਾਂ ਦੀਆਂ ਟਿਕਟਾਂ BCCI ਦੇ ਅਧਿਕਾਰਤ BookMyShow ਉਪਲਬਧ ਨਾ ਹੋਣ ਤੋਂ ਬਾਅਦ ਹੋਰ ਪਲੇਟਫਾਰਮਾਂ `ਤੇ ਲੱਖਾਂ ਵਿੱਚ ਵੇਚੀਆਂ ਜਾ ਰਹੀਆਂ ਹਨ।
India vs Pakistan Tickets World Cup 2023: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਹ 2 ਸਤੰਬਰ ਨੂੰ ਏਸ਼ੀਆ ਕੱਪ 'ਚ ਆਹਮੋ-ਸਾਹਮਣੇ ਹੋਏ ਸਨ। ਹਾਲਾਂਕਿ ਮੀਂਹ ਕਾਰਨ ਇਹ ਮੈਚ ਬੇ-ਅਨਤੀਜਾ ਰਿਹਾ। ਦੋਵੇਂ ਟੀਮਾਂ ਏਸ਼ੀਆ ਕੱਪ 'ਚ ਦੋ ਵਾਰ ਹੋਰ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਹਾਲਾਂਕਿ ਪ੍ਰਸ਼ੰਸਕ ਵਿਸ਼ਵ ਕੱਪ 'ਚ ਦੋਵਾਂ ਟੀਮਾਂ ਦੇ ਭਿੜਨ ਦਾ ਇੰਤਜ਼ਾਰ ਕਰ ਰਹੇ ਹਨ। ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਭਾਰਤ 'ਚ ਸ਼ੁਰੂ ਹੋਣ ਜਾ ਰਿਹਾ ਹੈ।
ਉਥੇ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਅਕਤੂਬਰ (IND vs PAK World Cup Match) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੁਕਾਬਲਾ ਹੋਵੇਗਾ। 1 ਲੱਖ 32 ਹਜ਼ਾਰ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਭਰਿਆ ਰਹਿਣ ਦੀ ਸੰਭਾਵਨਾ ਹੈ। 29 ਅਗਸਤ ਅਤੇ 3 ਸਤੰਬਰ ਨੂੰ ਪ੍ਰਾਇਮਰੀ ਟਿਕਟਾਂ ਦੀ ਵਿਕਰੀ ਦੌਰਾਨ, ਸਾਰੀਆਂ ਟਿਕਟਾਂ ਸਿਰਫ਼ ਇੱਕ ਘੰਟੇ ਵਿੱਚ ਹੀ ਵਿਕ ਗਈਆਂ।
ਇਹ ਵੀ ਪੜ੍ਹੋ: India-Pakistan Match News: ਭਾਰਤ-ਪਾਕਿਸਤਾਨ ਮੈਚ; ਹੋਟਲ ਫੁੱਲ ਹੋਣ ਮਗਰੋਂ ਲੋਕ ਹਸਪਤਾਲ ਦੇ ਬੈੱਡ ਕਰਵਾਉਣ ਲੱਗੇ ਬੁੱਕ
ਹਾਲਾਂਕਿ ਹੁਣ ਟਿਕਟਾਂ ਦੀ ਵਿਕਰੀ ਦੇ ਦੂਜੇ ਦੌਰ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਹੀ ਨਹੀਂ ਵਿਸ਼ਵ ਕੱਪ ਦੇ ਇਸ ਮੈਚ ਦੀਆਂ ਟਿਕਟਾਂ ਦੀ ਕੀਮਤ ਵੀ ਅਸਮਾਨ ਨੂੰ ਛੂਹ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਨਲਾਈਨ ਸਪੋਰਟਸ ਟਿਕਟ ਪਲੇਟਫਾਰਮ ਐਪ 'ਤੇ ਸਾਊਥ ਪ੍ਰੀਮੀਅਮ ਈਸਟ ਥ੍ਰੀ ਸੈਕਸ਼ਨ ਦੀ ਟਿਕਟ ਦੀ ਕੀਮਤ 21 ਲੱਖ ਰੁਪਏ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਪਰਲੇ ਟੀਅਰ ਵਿੱਚ ਸਿਰਫ਼ ਦੋ ਸੀਟਾਂ ਬਚੀਆਂ ਸਨ। ਇਨ੍ਹਾਂ ਦੋਵਾਂ ਟਿਕਟਾਂ ਦੀ ਕੀਮਤ 57 ਲੱਖ ਰੁਪਏ ਦੇਖੀ ਗਈ। ਟਿਕਟਾਂ ਦੀਆਂ ਇਨ੍ਹਾਂ ਕੀਮਤਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ 'ਚ ਗੁੱਸਾ ਹੈ।
ਭਾਰਤ ਬਨਾਮ ਪਾਕਿਸਤਾਨ ਕ੍ਰਿਕੇਟ ਵਿਸ਼ਵ ਕੱਪ ਮੈਚ ਲਈ ਇੱਕ ਪਾਸ - Viagogo ਨਾਮਕ ਪਲੇਟਫਾਰਮ 'ਤੇ 57,62,676 ਰੁਪਏ ਤੋਂ ਵੱਧ ਵਿੱਚ ਵਿਕ ਰਿਹਾ ਹੈ। ਇਹ ਨਰਿੰਦਰ ਮੋਦੀ ਸਟੇਡੀਅਮ ਦੇ ਉਪਰਲੇ ਪੱਧਰ 'ਤੇ ਟਿਕਟ ਦੀ ਕੀਮਤ ਹੈ। ਇੱਥੋਂ ਤੱਕ ਕਿ ਮੈਚ ਦੀਆਂ ਸ਼ੁਰੂਆਤੀ ਟਿਕਟਾਂ ਦੀ ਕੀਮਤ 57,198 ਰੁਪਏ ਪ੍ਰਤੀ ਪਾਸ ਹੈ।
ਇਹ ਵੀ ਪੜ੍ਹੋ: ICC ODI World Cup 2023: वर्ल्ड कप के लिए भारत की टीम तय, आज होगा एलान; KL Rahul पर अभी भी संशय
ਕਿਹਾ ਜਾ ਰਿਹਾ ਹੈ ਕਿ ਸਿਰਫ਼ ਭਾਰਤ-ਪਾਕਿਸਤਾਨ ਮੈਚ ਹੀ ਨਹੀਂ, ਭਾਰਤ 'ਚ ਹੋਣ ਵਾਲੇ ਹੋਰ ਮੈਚਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਉਸ ਆਨਲਾਈਨ ਐਪ 'ਤੇ ਭਾਰਤ ਬਨਾਮ ਆਸਟ੍ਰੇਲੀਆ ਵਿਸ਼ਵ ਕੱਪ ਮੈਚ ਦੀਆਂ ਟਿਕਟਾਂ ਦੀ ਕੀਮਤ 41,000 ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦਿਖਾਈ ਜਾ ਰਹੀ ਹੈ।