SRH VS LSG Match: ਆਈਪੀਐਲ 2024 ਦੇ 57ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ 10 ਵਿਕਟਾਂ ਦੀ ਕਰਾਰੀ ਹਾਰ ਝੱਲਣੀ ਪਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਨੇ ਪਾਰੀ 'ਚ 4 ਵਿਕਟਾਂ 'ਤੇ 165 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਨੇ ਧਮਾਕੇਦਾਰ ਪਾਰੀ ਖੇਡੀ ਅਤੇ ਸਿਰਫ਼ 9.4 ਓਵਰਾਂ ਵਿੱਚ 167 ਦੌੜਾਂ ਬਣਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।


COMMERCIAL BREAK
SCROLL TO CONTINUE READING

ਸਨਰਾਈਜ਼ਰਜ਼ ਹੈਦਰਾਬਾਦ ਦੀ ਜਿੱਤ ਨਾਲ ਮੁੰਬਈ ਇੰਡੀਅਨਜ਼ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ। ਜਦਕਿ ਬਾਕੀ 9 ਟੀਮਾਂ playoffs ਦੀ ਦੌੜ ਵਿੱਚ ਹਾਲੇ ਤੱਕ ਬਣੀਆਂ ਹੋਈਆਂ ਹਨ। 


ਮੈਚ ਦੀ ਗੱਲ ਕਰੀਏ ਤਾਂ ਟ੍ਰੈਵਿਸ ਹੈਡ ਨੇ 30 ਗੇਂਦਾਂ ਵਿੱਚ 8 ਚੌਕਿਆਂ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ, ਜਦਕਿ ਅਭਿਸ਼ੇਕ ਸ਼ਰਮਾ ਨੇ 28 ਗੇਂਦਾਂ 'ਚ 8 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੋਵਾਂ ਵਿਚਾਲੇ 9.4 ਓਵਰਾਂ 'ਚ 167 ਦੌੜਾਂ ਦੀ ਸਾਂਝੇਦਾਰੀ ਹੋਈ।


ਲਖਨਊ ਸੁਪਰ ਜਾਇੰਟਸ ਨੇ ਆਯੂਸ਼ ਬਡੋਨੀ ਦੇ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ ਹਨ। ਲਖਨਊ ਨੇ ਪਾਰੀ ਦੀ ਸ਼ੁਰੂਆਤ 'ਚ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆ ਦਿੱਤੀਆਂ ਪਰ ਆਯੂਸ਼ ਬਡੋਨੀ ਅਤੇ ਨਿਕੋਲਸ ਪੁਰਾਨ ਵਿਚਾਲੇ 5ਵੀਂ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਲਖਨਊ ਦੀ ਟੀਮ 160 ਦੇ ਸਕੋਰ ਨੂੰ ਪਾਰ ਕਰਨ 'ਚ ਕਾਮਯਾਬ ਰਹੀ।


ਸਨਰਾਈਜ਼ਰਸ ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ ਨੇ ਦੋ ਵਿਕਟਾਂ ਲਈਆਂ। ਲਖਨਊ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਨੇ ਤੀਜੇ ਓਵਰ ਵਿੱਚ ਪਹਿਲਾਂ ਵਿਕਟ ਗੁਆ ਦਿੱਤਾ। ਮਾਰਕਸ ਸਟਾਈਨਿਸ 5 ਗੇਂਦਾਂ 'ਤੇ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਕੇਐਲ ਰਾਹੁਲ ਨੇ 33 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਕਰੁਣਾਲ ਪਾਂਡਿਆ 24 ਦੌੜਾਂ ਬਣਾ ਕੇ ਰਨ ਆਊਟ ਹੋ ਗਏ।