T20 World cup 2024: ਪਾਕਿਸਤਾਨੀ ਟੀਮ ਦਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਟੁੱਟ ਗਿਆ ਹੈ। ਪਾਕਿਸਤਾਨ ਟੀਮ ਦਾ ਟੂਰਨਾਮੈਂਟ 'ਚ ਅਜੇ ਇਕ ਮੈਚ ਬਾਕੀ ਹੈ ਪਰ ਅਮਰੀਕਾ ਅਤੇ ਆਇਰਲੈਂਡ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋ ਜਾਣ ਤੋਂ ਬਾਅਦ ਅਮਰੀਕਾ ਦੀ ਟੀਮ 5 ਅੰਕਾਂ ਨਾਲ 'ਸੁਪਰ 8' 'ਚ ਪ੍ਰਵੇਸ਼ ਕਰ ਗਈ ਹੈ। ਮੇਜ਼ਬਾਨ ਦੇਸ਼ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਸਨ, ਜਦਕਿ ਉਸ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਇਰਲੈਂਡ ਖ਼ਿਲਾਫ਼ ਮੈਚ ਰੱਦ ਹੋਣ ਤੋਂ ਬਾਅਦ ਉਸ ਨੂੰ 'ਸੁਪਰ 8' ਦੀ ਟਿਕਟ ਮਿਲ ਗਈ ਹੈ।


COMMERCIAL BREAK
SCROLL TO CONTINUE READING

ਪਾਕਿਸਤਾਨ ਦੀ ਗੱਲ ਕਰੀਏ ਤਾਂ ਉਸ ਨੂੰ ਆਪਣੇ ਸ਼ੁਰੂਆਤੀ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਅਮਰੀਕਾ ਦੀ ਟੀਮ ਨੇ ਸਭ ਨੂੰ ਹੈਰਾਨ ਕਰਦੇ ਹੋਏ ਪਾਕਿਸਤਾਨ ਨੂੰ 'ਸੁਪਰ ਓਵਰ' 'ਚ ਹਰਾਇਆ ਸੀ। ਇਸ ਤੋਂ ਇਲਾਵਾ ਉਹ ਇੰਡੀਆ ਖਿਲਾਫ ਘੱਟ ਸਕੋਰ ਵਾਲੇ ਮੈਚ 'ਚ ਵੀ ਹਾਰ ਗਿਆ ਸੀ। ਪਾਕਿਸਤਾਨ ਟੀਮ ਕੈਨੇਡਾ ਖਿਲਾਫ ਆਪਣਾ ਤੀਜਾ ਮੈਚ ਜਿੱਤਣ 'ਚ ਸਫਲ ਰਹੀ, ਪਰ ਉਸ ਦੇ ਸੁਪਨਿਆਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਅਮਰੀਕਾ ਅੰਕ ਸੂਚੀ 'ਚ 5 ਅੰਕਾਂ ਨਾਲ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ।


ਮੌਜੂਦਾ ਸਥਿਤੀ ਇਹ ਹੈ ਕਿ ਜੇਕਰ ਉਹ ਆਪਣਾ ਆਖਰੀ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਉਸ ਦੇ ਅੰਕ ਸੂਚੀ ਵਿੱਚ ਸਿਰਫ਼ 4 ਅੰਕ ਹੀ ਰਹਿ ਜਾਣਗੇ। ਅਜਿਹੇ 'ਚ ਉਹ 'ਸੁਪਰ 8' ਲਈ ਕੁਆਲੀਫਾਈ ਨਹੀਂ ਕਰ ਸਕੇਗੀ। ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਇਸ ਦੇ ਨਾਲ ਹੀ ਕੁਝ ਕ੍ਰਿਕਟ ਪ੍ਰੇਮੀ ਪਾਕਿਸਤਾਨ ਟੀਮ ਦਾ ਮਜ਼ਾਕ ਉਡਾ ਰਹੇ ਹਨ।


ਇੱਕ ਯੂਜ਼ਰ ਨੇ ਲਿਖਿਆ...ਅਭੀ ਹਮ ਡਿਪਰੈਸ਼ਨ ਮੇਂ ਹੈਂ



 



ਤੁਸੀਂ ਲੋਕ ਰੋਣਾ ਬੰਦ ਕਰੋ 



ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਤੋਂ ਇਲਾਵਾ ਗਰੁੱਪ ‘ਏ’ ਤੋਂ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਭਾਰਤ ਹੈ। ਟੀਮ ਨੇ ਆਪਣੇ ਪਹਿਲੇ ਤਿੰਨ ਮੈਚ ਜਿੱਤੇ ਹਨ। 6 ਅੰਕਾਂ ਨਾਲ ਟੀਮ ਇੰਡੀਆ ਪਹਿਲੇ ਸਥਾਨ 'ਤੇ ਹੈ। ਕਨੇਡਾ ਦੇ ਨਾਲ ਟੀਮ ਇੰਡੀਆ ਦਾ ਮੁਕਬਲਾ ਹਾਲੇ ਬਾਕੀ ਹੈ।