Paris Olympics 2024: ਪੈਰਿਸ ਓਲੰਪਿਕ 2024 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਦੀ ਹਾਕੀ ਟੀਮ ਨੂੰ 2-0 ਨਾਲ ਹਰਾਇਆ। ਭਾਰਤ ਲਈ ਮੈਚ ਵਿੱਚ ਦੋਵੇਂ ਗੋਲ ਹਰਮਨਪ੍ਰੀਤ ਸਿੰਘ ਨੇ ਕੀਤੇ। ਪੈਰਿਸ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਆਖ਼ਰੀ ਮੈਚ ਵਿੱਚ ਅਰਜਨਟੀਨਾ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ ਸੀ। ਦੂਜੇ ਪਾਸੇ ਆਇਰਲੈਂਡ ਦੀ ਟੀਮ ਦੀ ਇਹ ਲਗਾਤਾਰ ਦੂਜੀ ਹਾਰ ਹੈ।


COMMERCIAL BREAK
SCROLL TO CONTINUE READING

ਇਸ ਜਿੱਤ ਨਾਲ ਭਾਰਤੀ ਹਾਕੀ ਟੀਮ ਨੇ ਫਿਲਹਾਲ ਪੂਲ-ਬੀ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਨੇ ਆਪਣੇ 3 ਮੈਚਾਂ 'ਚੋਂ 2 ਜਿੱਤੇ ਹਨ ਅਤੇ 1 ਮੈਚ ਡਰਾਅ ਰਿਹਾ ਹੈ। ਬੈਲਜੀਅਮ ਦੀ ਟੀਮ ਇਸ ਪੂਲ 'ਚ 2 ਮੈਚ ਜਿੱਤ ਕੇ ਦੂਜੇ ਸਥਾਨ 'ਤੇ ਹੈ। ਜਦਕਿ ਆਸਟ੍ਰੇਲੀਆ ਸਿਰਫ 2 ਜਿੱਤਾਂ ਨਾਲ ਤੀਜੇ ਸਥਾਨ 'ਤੇ ਹੈ।


ਮੈਚ ਦਾ ਪੂਰਾ ਹਾਲ


ਭਾਰਤ ਨੇ ਪਹਿਲੇ ਹਾਫ ਵਿੱਚ 2-0 ਦੀ ਬੜ੍ਹਤ ਬਣਾ ਲਈ ਸੀ। ਆਪਣੇ ਆਖਰੀ ਮੈਚ ਵਿੱਚ ਡਰਾਅ ਖੇਡਣ ਵਾਲੀ ਭਾਰਤੀ ਟੀਮ ਨੇ ਅੱਜ ਹਮਲਾਵਰ ਸ਼ੁਰੂਆਤ ਕੀਤੀ। ਹਰਮਨਪ੍ਰੀਤ ਨੇ ਲਗਾਤਾਰ ਅਸਫਲ ਕੋਸ਼ਿਸ਼ਾਂ ਦੇ ਵਿਚਕਾਰ ਮੈਚ ਦੇ 11ਵੇਂ ਮਿੰਟ 'ਚ ਪੈਨਲਟੀ ਸਟ੍ਰੋਕ 'ਤੇ ਗੋਲ ਕੀਤਾ। ਪਹਿਲੇ ਕੁਆਰਟਰ ਤੋਂ ਬਾਅਦ ਸਕੋਰ ਭਾਰਤ ਦੇ ਹੱਕ ਵਿੱਚ 1-0 ਰਿਹਾ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਵੀ ਭਾਰਤ ਦਾ ਦਬਦਬਾ ਦੇਖਣ ਨੂੰ ਮਿਲਿਆ। ਇਸੇ ਲੜੀ 'ਚ ਹਰਮਨਪ੍ਰੀਤ ਨੇ 19ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਦੂਜਾ ਗੋਲ ਕੀਤਾ। ਆਇਰਲੈਂਡ ਦੀ ਟੀਮ ਪਹਿਲੇ ਹਾਫ ਤੱਕ ਕੋਈ ਗੋਲ ਨਹੀਂ ਕਰ ਸਕੀ।


ਦੂਜਾ ਹਾਫ ਵਿੱਚ ਦੋਵੇਂ ਟੀਮ ਨੂੰ ਕਈ ਮੌਕੇ ਮਿਲੇ ਪਰ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਤੀਜੇ ਕੁਆਰਟਰ ਦੌਰਾਨ, ਆਇਰਲੈਂਡ ਨੂੰ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਿਆ, ਜਿਸ ਦੀ ਕੋਸ਼ਿਸ਼ ਲੀ ਕੋਲ ਨੇ ਕੀਤੀ। ਹਾਲਾਂਕਿ ਉਹ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਦੀ ਚੌਕਸੀ ਕਾਰਨ ਗੋਲ ਨਹੀਂ ਕਰ ਸਕਿਆ। ਇਸ ਤੋਂ ਬਾਅਦ ਚੌਥੇ ਕੁਆਰਟਰ ਵਿੱਚ ਆਇਰਲੈਂਡ ਦੀ ਟੀਮ ਨੇ ਕੁਝ ਹਮਲਾਵਰ ਕੋਸ਼ਿਸ਼ਾਂ ਕੀਤੀਆਂ। ਇਸ ਦੌਰਾਨ ਮੈਚ ਦੇ 50ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਵਿੱਚ ਗੋਲ ਨਹੀਂ ਹੋ ਸਕਿਆ। ਇਸੇ ਤਰ੍ਹਾਂ ਤੀਜਾ ਅਤੇ ਆਖਰੀ ਕੁਆਟਰ ਗੋਲ ਰਹਿਤ ਰਹੇ।