Paris Olympics 2024: ਭਾਰਤੀ ਹਾਕੀ ਟੀਮ ਨੇ ਲਗਤਾਰ ਦੂਜੀ ਵਾਰ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਮੈਡਲ ਮੈਚ ਵਿਚ ਭਾਰਤੀ ਟੀਮ ਨੇ ਸਪੇਨ ਦੀ ਟੀਮ ਨੂੰ 2-1 ਨਾਲ ਹਰਾ ਦਿੱਤਾ ਅਤੇ ਕਾਂਸੀ ਦਾ ਤਗਮਾ ਆਪਣਾ ਨਾਂਅ ਕਰ ਲਿਆ। ਹਾਕੀ ਟੀਮ ਦੀ ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। 


COMMERCIAL BREAK
SCROLL TO CONTINUE READING

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਦਿਆਂ ਲਿਖਿਆ...“ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ! ਇਹ ਇਸ ਲਈ ਹੋਰ ਵੀ ਖਾਸ ਹੈ ਕਿਉਂਕਿ ਓਲੰਪਿਕ 'ਚ ਇਹ ਉਨ੍ਹਾਂ ਦਾ ਲਗਾਤਾਰ ਦੂਜਾ ਤਮਗਾ ਹੈ। ਟੀਮ ਦੀ ਇਹ ਸਫਲਤਾ ਹੁਨਰ, ਦ੍ਰਿੜ ਇਰਾਦੇ ਅਤੇ ਟੀਮ ਭਾਵਨਾ ਦੀ ਜਿੱਤ ਹੈ। ਖਿਡਾਰੀਆਂ ਨੂੰ ਵਧਾਈ । ਸਾਰੇ ਖਿਡਾਰੀਆਂ ਨੇ ਬਹੁਤ ਹਿੰਮਤ ਅਤੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਹੈ। ਖਿਡਾਰੀਆਂ ਨੂੰ ਵਧਾਈ ਦਿੱਤੀ। ਹਾਕੀ ਨਾਲ ਹਰ ਭਾਰਤੀ ਦਾ ਭਾਵਨਾਤਮਕ ਸਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਲੋਕਪ੍ਰਿਯ ਬਣਾਵੇਗੀ।



ਮੁੱਖ ਮੰਤਰੀ ਭਗਵੰਤ ਮਾਨ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਦਿਆਂ ਲਿਖਿਆ...ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ...ਪੈਰਿਸ ਵਿਖੇ ਭਾਰਤ ਨੇ ਚੌਥਾ ਓਲੰਪਿਕਸ ਮੈਡਲ ਜਿੱਤਿਆ ਹੈ...ਸਾਰੀ ਹਾਕੀ ਟੀਮ ਨੂੰ ਮੁਬਾਰਕਾਂ...ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਹਾਰਦਿਕ ਸਿੰਘ ਸਮੇਤ 10 ਪੰਜਾਬੀ ਖਿਡਾਰੀ ਸਨ... ਟੀਮ ਦਾ ਹਰ ਖਿਡਾਰੀ ਜੀਅ ਜਾਨ ਨਾਲ ਖੇਡਿਆ...ਚੱਕ ਦੇ ਇੰਡੀਆ



ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਲਿਖਿਆ ਕਿ ਸਾਡੀ ਖੇਡ ਨੀਤੀ ਅਨੁਸਾਰ ਅਸੀਂ ਪੰਜਾਬ ਦੇ ਹਰੇਕ ਕਾਂਸੀ ਤਮਗਾ ਖਿਡਾਰੀ ਨੂੰ 1 ਕਰੋੜ ਦੇਵਾਂਗੇ...ਚਕ ਦੇ ਇੰਡੀਆ...



ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟੀਮ ਨੂੰ ਵਧਾਈ ਦਿੱਤੀ ਹੈ।



ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀਮ ਇੰਡੀਆ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਕੈਪਟਨ ਨੇ ਲਿਖਿਆ ਕਿ.. ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ 'ਤੇ ਸਾਡੀ ਭਾਰਤੀ ਹਾਕੀ ਟੀਮ ਨੂੰ ਬਹੁਤ-ਬਹੁਤ ਵਧਾਈਆਂ! ਤੁਸੀਂ ਆਪਣੇ ਬੇਮਿਸਾਲ ਹੁਨਰ, ਟੀਮ ਵਰਕ ਅਤੇ ਦ੍ਰਿੜ ਇਰਾਦੇ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਇਹ ਮੈਡਲ ਤੁਹਾਡੀ ਮਿਹਨਤ ਅਤੇ ਲਗਨ ਦਾ ਪ੍ਰਮਾਣ ਹੈ।



ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਭਾਰਤੀ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ। ਰਾਹੁਲ ਨੇ ਲਿਖਿਆ ਕਿ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਦੀ ਦੇਖ ਕੇ ਉਨ੍ਹਾਂ ਨੂੰ ਮਾਣ ਹੈ। ਵਿਅਕਤੀਗਤ ਤੌਰ 'ਤੇ, ਇਹ ਮੇਰੇ ਲਈ ਇੱਕ ਭਾਵਨਾਤਮਕ ਪਲ ਹੈ, ਕਿਉਂਕਿ ਮੈਂ ਰਾਸ਼ਟਰੀ ਖੇਡ ਦਾ ਬਹੁਤ ਸ਼ੌਕੀਨ ਹਾਂ।