Sports News: ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਵਿੱਚ ਚੱਲ ਰਹੀ ISSF ਵਿਸ਼ਵ ਚੈਂਪੀਅਨਸ਼ਿਪ 2023 ਵਿੱਚ ਭਾਰਤੀ ਨਿਸ਼ਾਨੇਬਾਜ਼ ਮੇਹੁਲੀ ਘੋਸ਼ ਨੇ ਔਰਤਾਂ ਲਈ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਪੈਰਿਸ ਓਲੰਪਿਕ ਲਈ ਕੋਟਾ ਸਥਾਨ ਹਾਸਲ ਕੀਤਾ।


COMMERCIAL BREAK
SCROLL TO CONTINUE READING

ਭਾਰਤੀ ਮਹਿਲਾ ਨਿਸ਼ਾਨੇਬਾਜ਼ ਮੇਹੁਲੀ ਘੋਸ਼ ਨੇ ਅਜ਼ਰਬਾਈਜਾਨ ਦੇ ਬਾਕੂ 'ਚ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਮੈਡਲ ਜਿੱਤ ਕੇ ਵਿਸ਼ਵ ਪੱਧਰ ਉਤੇ ਭਾਰਤ ਦਾ ਨਾਮ ਰੁਸ਼ਨਾਇਆ ਹੈ। ਭਾਰਤੀ ਨਿਸ਼ਾਨੇਬਾਜ਼ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਤਮਗਾ ਜਿੱਤਿਆ। ਮੇਹੁਲੀ ਘੋਸ਼ ਨੇ ਇਸ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਮੈਡਲ ਉਸ ਲਈ ਖਾਸ ਰਿਹਾ ਹੈ।


ਇਸ ਤਗਮੇ ਨਾਲ ਭਾਰਤ ਨੇ ਪੈਰਿਸ ਓਲੰਪਿਕ 'ਚ 10 ਮੀਟਰ ਮੁਕਾਬਲੇ 'ਚ ਕੋਟਾ ਹਾਸਲ ਕਰ ਲਿਆ ਹੈ। ਭਾਰਤ ਲਈ ਇਹ ਚੌਥਾ ਸ਼ੂਟਿੰਗ ਕੋਟਾ ਹੈ। ਹਾਲਾਂਕਿ ਉਹ ਆਪਣੇ ਈਵੈਂਟ ਦੇ ਫਾਈਨਲ ਦੌਰਾਨ ਚੋਟੀ ਦੇ ਸਕੋਰ ਤੋਂ ਖੁੰਝ ਗਈ ਸੀ, ਪਰ ਉਸਨੇ ਓਲੰਪਿਕ ਕੋਟਾ ਹਾਸਲ ਕਰਕੇ ਆਪਣੇ ਆਪ ਨੂੰ ਸਾਬਤ ਕੀਤਾ।


ਇਹ ਵੀ ਪੜ੍ਹੋ : Ludhiana News: ਲੁਧਿਆਣਾ ਫਰਨੀਚਰ ਦੀ ਦੁਕਾਨ 'ਚ ਖੁੱਲ੍ਹਿਆ ਠੇਕਾ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ


ਮੇਹੁਲੀ ਨੇ ਆਪਣੇ ਈਵੈਂਟ ਦੌਰਾਨ 229.8 ਦਾ ਸਕੋਰ ਕੀਤਾ। ਉਸ ਤੋਂ ਇਲਾਵਾ ਤਿਲੋਤਮਾ ਸੇਨ ਵੀ ਇਸ ਸਮਾਗਮ ਵਿੱਚ ਸ਼ਾਮਲ ਸੀ ਪਰ ਉਸ ਦਾ ਪ੍ਰਦਰਸ਼ਨ ਥੋੜ੍ਹਾ ਕਮਜ਼ੋਰ ਰਿਹਾ। ਉਹ 208.4 ਦਾ ਸਕੋਰ ਹੀ ਬਣਾ ਸਕੀ। ਤਿਲੋਤਮਾ ਸੇਨ ਦੀ ਮੁਹਿੰਮ ਚੌਥੇ ਸਥਾਨ ਨਾਲ ਸਮਾਪਤ ਹੋਈ।


ਕਾਬਿਲੇਗੌਰ ਹੈ ਕਿ ਬੀਤੇ ਦਿਨ 17 ਸਾਲਾ ਸ਼ਿਵ ਨਰਵਾਲ ਅਤੇ 18 ਸਾਲਾ ਈਸ਼ਾ ਸਿੰਘ ਦੀ ਭਾਰਤੀ ਜੋੜੀ ਨੇ ਫਾਈਨਲ ਵਿੱਚ ਤੁਰਕੀ ਦੇ ਐਸਆਈ ਤਰਾਨ ਅਤੇ ਯੂਸਫ਼ ਡਿਸੇਕ ਨੂੰ 16-10 ਨਾਲ ਹਰਾ ਕੇ ਪੋਡੀਅਮ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਚੀਨ ਦੀ ਪੀਪਲਜ਼ ਰੀਪਬਲਿਕ ਨੇ ਈਰਾਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸੀ।


ਇਸ ਤੋਂ ਪਹਿਲਾਂ ਭਾਰਤੀ ਜੋੜੀ 583 ਦੇ ਸਕੋਰ ਨਾਲ ਕੁਆਲੀਫਾਇੰਗ ਵਿਚ ਸਿਖਰ 'ਤੇ ਰਹੀ ਸੀ ਅਤੇ ਤੁਰਕੀ 581 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਸੀ। ਦਿਵਿਆ ਥਾਡੀਗੋਲ ਸੁਬਾਰਾਜੂ ਅਤੇ ਸਰਬਜੋਤ ਸਿੰਘ ਦੀ ਇੱਕ ਹੋਰ ਭਾਰਤੀ ਟੀਮ 574 ਦੇ ਸਕੋਰ ਨਾਲ ਕੁਆਲੀਫਾਇੰਗ ਵਿੱਚ 22ਵੇਂ ਸਥਾਨ 'ਤੇ ਰਹੀ ਸੀ।


ਇਹ ਵੀ ਪੜ੍ਹੋ : Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ