Tejinder Pal Toor ਨੇ ਤੋੜਿਆ ਆਪਣਾ ਹੀ ਏਸ਼ੀਅਨ ਰਿਕਾਰਡ, ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ
Tajinderpal Singh Toor Shot Put News: ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਤੂਰ ਦਾ 21.49 ਮੀਟਰ ਦਾ ਏਸ਼ੀਅਨ ਰਿਕਾਰਡ ਸੀ ਜੋ ਉਸਨੇ 2021 ਵਿੱਚ ਪਟਿਆਲਾ ਵਿੱਚ ਬਣਾਇਆ ਸੀ। 28 ਸਾਲਾ ਖਿਡਾਰੀ ਨੇ ਕਲਿੰਗਾ ਸਟੇਡੀਅਮ `ਚ ਤੀਜੇ ਥਰੋਅ `ਚ 21.77 ਮੀਟਰ ਸੁੱਟਿਆ, ਜੋ ਇਸ ਸੀਜ਼ਨ `ਚ ਦੁਨੀਆ ਦਾ ਨੌਵਾਂ ਸਰਵੋਤਮ ਪ੍ਰਦਰਸ਼ਨ ਹੈ।
Tajinderpal Singh Toor Shot Put News: ਭਾਰਤ ਦੇ ਚੋਟੀ ਦੇ ਸ਼ਾਟ ਪੁਟਰ ਤੇਜਿੰਦਰਪਾਲ ਸਿੰਘ ਤੂਰ ਨੇ ਭੁਵਨੇਸ਼ਵਰ 'ਚ ਇਤਿਹਾਸ ਰਚ ਦਿੱਤਾ। ਉਸ ਨੇ ਰਾਸ਼ਟਰੀ ਅੰਤਰਰਾਜੀ ਚੈਂਪੀਅਨਸ਼ਿਪ ਦੇ ਆਖਰੀ ਦਿਨ 21.77 ਮੀਟਰ ਦਾ ਥਰੋਅ ਕੀਤਾ। ਇਸ ਨਾਲ ਤੂਰ ਨੇ ਆਪਣਾ ਏਸ਼ਿਆਈ ਰਿਕਾਰਡ ਤੋੜ ਦਿੱਤਾ। ਇਸ ਦੇ ਨਾਲ ਹੀ ਤੇਜਿੰਦਰ ਪਾਲ ਤੂਰ (Tajinderpal Singh Toor) ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ।
ਉਸਨੇ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕੀਤਾ, ਜਿਸਦਾ ਕੁਆਲੀਫਾਇੰਗ ਮਿਆਰ 19 ਮੀਟਰ ਹੈ। ਇਸ ਚੈਂਪੀਅਨਸ਼ਿਪ ਵਿੱਚ ਉਸ ਨੇ ਏਸ਼ਿਆਈ ਰਿਕਾਰਡ ਵੀ ਤੋੜ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਦੱਸ ਦੇਈਏਕਿ ਤੂਰ ਦਾ 21.49 ਮੀਟਰ ਦਾ ਏਸ਼ੀਅਨ ਰਿਕਾਰਡ ਸੀ ਜੋ ਉਸਨੇ 2021 ਵਿੱਚ ਪਟਿਆਲਾ ਵਿੱਚ ਬਣਾਇਆ ਸੀ। 28 ਸਾਲਾ ਖਿਡਾਰੀ ਨੇ ਕਲਿੰਗਾ ਸਟੇਡੀਅਮ 'ਚ ਤੀਜੇ ਥਰੋਅ 'ਚ 21.77 ਮੀਟਰ ਸੁੱਟਿਆ, ਜੋ ਇਸ ਸੀਜ਼ਨ 'ਚ ਦੁਨੀਆ ਦਾ ਨੌਵਾਂ ਸਰਵੋਤਮ ਪ੍ਰਦਰਸ਼ਨ ਹੈ। ਜਦ ਕਿ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਰਕ 21.40 ਮੀਟਰ ਹੈ।
ਇਹ ਵੀ ਪੜ੍ਹੋ: Punjab Police Amendment Bill:' ਪੰਜਾਬ ਪੁਲਿਸ ਸੋਧ ਬਿੱਲ 2023' ਪਾਸ, ਹੁਣ ਪੰਜਾਬ ਖੁਦ ਚੁਣੇਗਾ ਆਪਣਾ DGP
ਉਸਨੇ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਜਿਸ ਲਈ ਕੁਆਲੀਫਾਇੰਗ ਮਾਰਕ 19 ਮੀਟਰ ਹੈ। ਮੌਜੂਦਾ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੂਰ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਉਸਨੇ 21.09 ਮੀਟਰ ਦੀ ਸ਼ੁਰੂਆਤੀ ਥਰੋਅ ਨਾਲ ਸਿੱਧੇ 20 ਮੀਟਰ ਦਾ ਨਿਸ਼ਾਨਾ ਸਾਧਿਆ। ਏਸ਼ੀਆਈ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਤੋਂ ਪਹਿਲਾਂ ਉਸਦਾ ਦੂਜਾ ਥ੍ਰੋਅ ਫਾਊਲ ਸੀ। ਉਸ ਨੇ ਆਪਣੀ ਆਖਰੀ ਕੋਸ਼ਿਸ਼ ‘ਤੇ ਪਾਸ ਹੋਣ ਤੋਂ ਪਹਿਲਾਂ ਦੋ ਫਾਊਲ ਕੀਤੇ।
ਪੰਜਾਬ ਦੇ ਕਰਨਵੀਰ ਸਿੰਘ ਨੇ 19.78 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਹਿ ਕੇ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕੀਤਾ, ਜਦਕਿ 100 ਮੀਟਰ ਅਤੇ 100 ਮੀਟਰ ਅੜਿੱਕਾ ਦੌੜ ਵਿੱਚ ਸੋਨ ਤਮਗਾ ਜਿੱਤਣ ਵਾਲੀ ਜੋਤੀ ਯਾਰਾਜੀ ਨੂੰ ਸਰਵੋਤਮ ਮਹਿਲਾ ਅਥਲੀਟ ਚੁਣਿਆ ਗਿਆ। ਤੇਜਿੰਦਰ ਪਾਲ ਤੂਰ ਨੇ ਕਿਹਾ, “ਮੇਰੀ ਸਿਖਲਾਈ ਯੋਜਨਾ ਦੇ ਮੁਤਾਬਕ ਚੱਲੀ ਅਤੇ ਮੈਂ 21 ਮੀਟਰ ਦੀ ਦੂਰੀ ਤੈਅ ਕਰਨ ਲਈ ਤਿਆਰ ਸੀ। ਹੁਣ ਮੈਂ 22 ਮੀਟਰ ਪਾਰ ਕਰਨ ਦੀ ਯੋਜਨਾ ਬਣਾ ਰਿਹਾ ਹਾਂ।"